ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮਾਮਲਾ: ਪਾਕਿ ਨੂੰ ਇਕ ਹੋਰ ਝਟਕਾ, ਟਵਿੱਟਰ ਨੇ 200 ਅਕਾਊਂਟ ਕੀਤੇ ਬੰਦ


ਪਾਕਿਸਤਾਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਭਾਰਤ ਵਿਰੋਧੀ ਟਵਿੱਟਸ ਵਿਰੁਧ ਭਾਰਤੀ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਕਥਿਤ ਤੌਰ ਉੱਤੇ ਮਾਈਕ੍ਰੋਬਲਾਗਿਗ ਸਾਇਟ ਟਵਿੱਟਰ ਨੇ ਪਾਕਿਸਤਾਨ ਦੇ 200 ਟਵਿੱਟਰ ਅਕਾਊਂਟਸ ਬੰਦ ਕਰ ਦਿੱਤੇ ਹਨ।

 

ਡਾਨ ਨਿਊਜ਼ ਅਨੁਸਾਰ, ਪਾਕਿਸਤਾਨ ਸਰਕਾਰ ਨੇ ਟਵਿੱਟਰ ਨੂੰ ਦੱਸਿਆ ਸੀ ਕਿ ਪਿਛਲੇ ਹਫ਼ਤੇ ਜੋ 200 ਟਵਿੱਟਰ ਅਕਾਊਂਟ ਬੰਦ ਕੀਤੇ ਗਏ ਹਨ, ਉਹ ਕਸ਼ਮੀਰ ਮੁੱਦੇ 'ਤੇ ਟਵੀਟ ਕਰ ਰਹੇ ਸਨ। 
ਪਿਛਲੇ ਇੱਕ ਹਫ਼ਤੇ ਵਿੱਚ ਪਾਕਿਸਤਾਨ ਵਿੱਚ ਬਹੁਤ ਸਾਰੇ ਯੂਜਰਜ਼ ਨੇ ਟਵਿੱਟਰ 'ਤੇ ਦੱਸਿਆ ਹੈ ਕਿ ਕਸ਼ਮੀਰ ਦੇ ਸਮਰੱਥਨ ਵਿੱਚ ਟਵੀਟ ਕਰਨ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਬੰਦ ਹੋ ਰਹੇ ਹਨ।

 

ਇਹ ਦਾਅਵਾ ਕਸ਼ਮੀਰ ਦਾ ਸਮਰੱਥਨ ਵਿੱਚ ਟਵੀਟਸ ਕਰਨ ਵਾਲੇ ਪੱਤਰਕਾਰਾਂ, ਕਾਰਕੁਨਾਂ, ਸਰਕਾਰੀ ਅਧਿਕਾਰੀਆਂ ਅਤੇ ਸੈਨਾ ਦੇ ਪ੍ਰਸ਼ੰਸਕ ਕਰ ਰਹੇ ਹਨ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਟਵਿੱਟਰ ਉੱਤੇ 'ਪਾਕਿਸਤਾਨੀਆਂ ਨੂੰ ਸਸਪੈਂਡ ਕਰਨਾ ਬੰਦ ਕਰੋ' ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ।

 

ਐਤਵਾਰ ਨੂੰ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਮੇਜਰ ਜਨਰਲ ਆਸਿਫ ਗ਼ਫੂਰ ਨੇ ਕਿਹਾ ਸੀ ਕਿ ਸਰਕਾਰ ਨੇ ਟਵਿੱਟਰ ਅਤੇ ਫੇਸਬੁੱਕ ਉੱਤੇ ਕਸ਼ਮੀਰ ਮੁੱਦੇ 'ਤੇ ਪੋਸਟ ਕਰਨ ਵਾਲੇ ਅਕਾਊਂਟਸ ਦੇ ਬੰਦ ਹੋਣ ਦਾ ਮੁੱਦਾ ਚੁੱਕਿਆ ਹੈ।

 

ਟਵਿੱਟਰ ਨੂੰ ਕੀਤੀ ਸ਼ਿਕਾਇਤ ਬਾਰੇ ਜਾਣਕਾਰੀ ਦਿੰਦਿਆਂ ਡਿਜ਼ੀਟਲ ਮੀਡੀਆ ਨਾਲ ਸਬੰਧਤ ਪ੍ਰਧਾਨ ਮੰਤਰੀ ਦੇ ਮੁੱਖ ਸਹਾਇਕ ਅਰਸਲਾਨ ਖਾਲਿਦ ਨੇ ਡਾਨ ਨਿਊਜ਼ ਨੂੰ ਦੱਸਿਆ ਕਿ ਪਾਕਿਸਤਾਨ ਦੂਰ ਸੰਚਾਰ ਅਥਾਰਟੀ (ਪੀਟੀਏ) ਨੇ ਸੋਮਵਾਰ ਨੂੰ ਟਵਿੱਟਰ ਦੇ ਖੇਤਰੀ ਦਫ਼ਤਰ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 Pakistan Twitter accounts suspended over Kashmir posts