ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ 'ਚ 200 ਯੂਨਿਟ ਬਿਜਲੀ ਮੁਆਫ਼

 
ਦਿੱਲੀ ਵਿਧਾਨ ਸਭਾ ਚੋਣਾਂ (Delhi Assembly Elections) ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਵੱਡਾ ਐਲਾਨ ਕੀਤਾ। 

 

ਕੇਜਰੀਵਾਲ ਨੇ ਕਿਹਾ ਕਿ ਹੁਣ 200 ਯੂਨਿਟ (200 Unit Electricity Bill Free in Delhi)) ਤੱਕ ਕੋਈ ਬਿੱਲ ਨਹੀਂ ਅਦਾ ਕਰਨਾ ਪਵੇਗਾ। ਉਥੇ 200-400 ਯੂਨਿਟ ਬਿਜਲੀ ਖਪਤ ਉੱਤੇ 50 ਪ੍ਰਤੀਸ਼ਤ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ।

 

 


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਵਿੱਚ ਬਿਜਲੀ ਨਾਲ ਸਬੰਧਤ ਚਾਰ ਸਮੱਸਿਆਵਾਂ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਦੇ ਬਿੱਲ ਜ਼ਿਆਦਾ ਆਉਂਦੇ ਸਨ। ਕੰਪਨੀ ਦੀ ਬੁਰੀ ਹਾਲਤ ਸੀ ਅਤੇ ਬੁਨਿਆਦੀ ਢਾਂਚਾ ਖ਼ਰਾਬ ਹੋ ਚੁੱਕਾ ਸੀ। ਪਿਛਲੇ ਚਾਰ ਸਾਲਾਂ ਦੌਰਾਨ ਇਨ੍ਹਾਂ ਵਿੱਚ ਸੁਧਾਰ ਹੋਇਆ ਹੈ।


ਉਨ੍ਹਾਂ ਕਿਹਾ ਕਿ ਸਾਡੀ ਸਾਫ਼ ਨੀਅਤ ਕਾਰਨ ਬਿਜਲੀ ਦੇ ਬਿੱਲਾਂ ਵਿੱਚ ਭਾਰੀ ਗਿਰਾਵਟ ਆਈ ਹੈ। ਅਜਿਹਾ ਕੋਈ ਸੂਬਾ ਨਹੀਂ ਹੈ ਜਿਥੇ ਬਿਜਲੀ ਬਿੱਲਾਂ ਦੀਆਂ ਕੀਮਤਾਂ ਵਿੱਚ ਵਾਧਾ ਨਾ ਹੋਇਆ ਹੋਵੇ, ਪਰ ਦਿੱਲੀ ਵਿੱਚ ਨਹੀਂ ਵਧੇ। ਇਹ ਚਮਤਕਾਰ ਤੋਂ ਘੱਟ ਨਹੀਂ ਹੈ।  ਅੱਜ, ਬਿਜਲੀ ਕੰਪਨੀਆਂ ਕੋਲ ਨਕਦੀ ਹੈ। ਉਨ੍ਹਾਂ ਦਾ ਘਾਟਾ ਘੱਟ ਰਿਹਾ ਹੈ। ਦਿੱਲੀ ਦੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਬਿਜਲੀ ਦੇ ਬਿੱਲਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ। ਬੁਨਿਆਦੀ ਢਾਂਚੇ ਵਿੱਚ ਬਹੁਤ ਤੇਜ਼ੀ ਨਾਲ ਸੁਧਾਰ ਹੋਇਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 Unit electricity bill free in delhi says cm arvind kejriwal