ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁਧਿੱਆ ਅਤੇ ਦੱਖਣੀ ਕੋਰੀਆ ਦਾ ਰਿਸ਼ਤਾ 2000 ਸਾਲ ਪੁਰਾਣਾ, ਜਾਣੋ ਕਿਵੇਂ?

1 / 52000 ਸਾਲ ਪੁਰਾਣਾ ਹੈ ਅਯੁਧਿੱਆ ਅਤੇ ਦੱਖਣੀ ਕੋਰੀਆ ਦਾ ਰਿਸ਼ਤਾ, ਜਾਣੋ ਕਿਵੇਂ?

2 / 5yogi Kim-Jung Sook

3 / 52000 ਸਾਲ ਪੁਰਾਣਾ ਹੈ ਅਯੁਧਿੱਆ ਅਤੇ ਦੱਖਣੀ ਕੋਰੀਆ ਦਾ ਰਿਸ਼ਤਾ, ਜਾਣੋ ਕਿਵੇਂ?

4 / 52000 ਸਾਲ ਪੁਰਾਣਾ ਹੈ ਅਯੁਧਿੱਆ ਅਤੇ ਦੱਖਣੀ ਕੋਰੀਆ ਦਾ ਰਿਸ਼ਤਾ, ਜਾਣੋ ਕਿਵੇਂ?

5 / 5yogi Kim-Jung Sook

PreviousNext

ਅਯੁਧਿੱਆ ਚ ਦੂਜੇ ਦੀਪ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਦੀਪ ਮੇਲੇ ਨੂੰ ਦਿਲਖਿੱਚਵਾਂ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਗਈ ਹੈ। ਇਸ ਮੌਕੇ ਸ਼ਾਮਲ ਹੋਣ ਲਈ ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਕਿਮਜੋਂਗ ਸੁਕ ਪਹਿਲਾਂ ਹੀ ਭਾਰਤ ਪੁੱਜ ਚੁੱਕੀ ਹਨ। ਦੀਵਾਲੀ ਦੇ ਇਸ ਤਿਉਹਾਰ ਮੌਕੇ ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਕਿਮਜੋਂਗ ਸੁਕ ਨੂੰ ਮੁੱਖ ਮਹਿਮਾਨ ਬਣਾਏ ਜਾਣ ਪਿੱਛੇ ਦਾ ਕਾਰਨ ਅੱਜ ਦਾ ਨਹੀਂ ਬਲਕਿ 2000 ਸਾਲ ਪੁਰਾਣਾ ਹੈ।

 

 

ਖਾਸ ਗੱਲ ਇੱਕ ਹੋਰ ਵੀ ਹੈ। ਅਯੁਧਿੱਆ ਨਾਲ ਦੱਖਣੀ ਕੋਰੀਆ ਦਾ ਇਹ 2000 ਸਾਲ ਪੁਰਾਣਾ ਰਿਸ਼ਤਾ ਹੋਰ ਮਜ਼ਬੂਤ ਅਤੇ ਯਾਦਗਾਰ ਬਣਾਉਣ ਲਈ ਦੱਖਣੀ ਕੋਰੀਆ ਸਰਕਾਰ ਅਯੁਧਿੱਆ ਚ ਇੱਕ ਸਮਾਰਕ ਵੀ ਬਣਾਉਣਾ ਚਾਹੁੰਦੀ ਹੈ।   

 

ਅਯੁਧਿੱਆ ਨਾਲ ਸਬੰਧ ਰੱਖਣ ਵਾਲੀ ਦੱਖਣੀ ਕੋਰੀਆ ਦੀ ਰਾਣੀ ਸੂਰੀਰਤਨ (ਹਿਵ ਹਵਾਂਗ ਓਕ) ਦੀ ਯਾਦ ਵਿਚ ਇਹ ਸਮਾਰਕ ਬਣਾਇਆ ਜਾਵੇਗਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਪਤਨੀ ਸੁਕ ਰਾਣੀ ਸੂਰੀਰਤਨ ਸਮਾਰਕ ਦੇ ਨੀਂਹ ਪੱਥਰ ਸਬੰਧੀ ਰੱਖੀ ਗਈ ਪੂਜਾ ਸਮਾਗਮ ਚ ਹਿੱਸਾ ਲੈਣਗੀ।

 

 

 

ਕਿਹਾ ਜਾਂਦਾ ਹੈ ਕਿ ਰਾਜਕੁਮਾਰੀ ਸੂਰੀਰਤਨ ਅਯੁਧਿੱਆ ਦੀ ਰਹਿਣ ਵਾਲੀ ਸਨ। ਉਨ੍ਹਾਂ ਨੇ ਲਗਭਗ 2000 ਸਾਲ ਪਹਿਲਾਂ ਕੋਰੀਆ ਦੀ ਯਾਤਰਾ ਕੀਤੀ ਸੀ। ਜਦੋਂ ਉਹ ਕੋਰੀਆ ਪੁੱਜੀ ਤਾਂ ਉਨ੍ਹਾਂ ਨੇ ਕੋਰੀਆ ਦੇ ਰਾਜਾ ਕਿਮ ਸੂਰੋ ਨਾਲ ਵਿਆਹ ਕਰ ਲਿਆ ਸੀ। ਜਿਸ ਤੋਂ ਬਾਅਦ ਰਾਣੀ ਸੂਰੀਰਤਨ ਨੇ ਆਪਣਾ ਨਾਂ ਬਦਲ ਕੇ ਹਿਵ ਹਵਾਂਗ ਓਕ ਰੱਖ ਲਿਆ। ਜਾਣਕਾਰਾਂ ਮੁਤਾਬਕ ਰਾਜਕੁਮਾਰੀ ਸੂਰੀਰਤਨ 48 ਈਸਵੀ ਚ ਕੋਰੀਆ ਗਈ ਸਨ। ਉਸ ਦੌਰਾਨ ਉਨ੍ਹਾਂ ਨੇ ਇੱਕ ਸਥਾਨਕ ਰਾਜਾ ਨਾਲ ਵਿਆਹ ਕੀਤਾ ਅਤੇ ਕਰਾਕ ਵੰਸ਼ ਦੀ ਸਥਾਪਨਾ ਕੀਤੀ।

 

ਦਾਅਵਾ ਕੀਤਾ ਜਾ ਰਿਹਾ ਹੈ ਕਿ ਅਯੁਧਿੱਆ ਦੇ ਰਾਜਾ ਨੂੰ ਸੁਪਨੇ ਚ ਆ ਕੇ ਰੱਬ ਨੇ ਹੁਕਮ ਦਿੱਤਾ ਕਿ ਉਹ ਆਪਣੀ 16 ਸਾਲਾਂ ਰਾਜਕੁਮਾਰੀ ਨੂੰ ਦੱਖਣੀ ਕੋਰੀਆ ਭੇਜੇ ਤਾਂਕਿ ਦੱਖਣੀ ਕੋਰੀਆ ਦੇ ਸ਼ਹਿਰ ਗਿਮਹੇਈ ਦੇ ਰਾਜਾ ਕਿਮ ਸੂਰੋ ਨਾਲ ਉਨ੍ਹਾਂ ਦਾ ਵਿਆਹ ਹੋ ਸਕੇ। ਖ਼ਬਰਾਂ ਮੁਤਾਬਕ ਇਸਦਾ ਜਿ਼ਕਰ ਚੀਨੀ ਭਾਸ਼ਾ ਦੀਆਂ ਕੁੱਝ ਪ੍ਰਾਚੀਨ ਪੁਸਤਕਾਂ ਚ ਮਿਲਦਾ ਹੈ।

 

ਰਾਜਾ ਕਿਮ ਸੂਰੋ ਅਤੇ ਉਨ੍ਹਾਂ ਦੀ ਪਤਨੀ ਸੂਰੀਰਤਨਾ ਦੇ 10 ਪੁੱਤਰ ਪੈਦਾ ਹੋਏ। ਰਾਜਾ ਕਿਮ ਸੂਰੋ ਨੂੰ ਹੀ ਇਨ੍ਹਾਂ ਦਾ ਵੱਡ ਵਡੇਰਾ ਮੰਨਿਆ ਜਾਂਦਾ ਹੈ। ਕਿਮ ਵੰਸ਼ ਦੇ ਲੋਕਾਂ ਦੀ ਆਬਾਦੀ ਲਗਭਗ 60 ਲੱਖ ਹੈ। ਇਹ ਦੱਖਣੀ ਕੋਰੀਆ ਦੀ ਕੁੱਲ ਆਬਾਦੀ ਦਾ 10 ਫੀਸਦ ਹਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅਯੁਤਾ ਅਤੇ ਅਯੁਧਿੱਆ ਇੱਕ ਹੀ ਨਾਂ ਹੈ। ਇਸੇ ਕਾਰਨ ਕੋਰੀਆਈ ਸਰਕਾਰ ਆਪਣੀ ਰਾਣੀ ਦੀ ਯਾਦ ਵਿਚ ਅਯੁਧਿੱਆ ਚ ਇੱਕ ਸਮਾਰਕ ਬਣਵਾਉਣਾ ਚਾਹੁੰਦੀ ਹੈ।

 

ਦੱਸਣਯੋਗ ਹੈ ਕਿ ਇਸ ਸਮਾਰਕ ਲਈ ਸਾਲ 2000 ਚ ਹੀ ਅਯੁਧਿੱਆ ਅਤੇ ਗਿਮਹੇਈ ਨੂੰ ਸਿਸਟਰ ਸੀਟੀਜ਼ (ਭੈਣਾਂ ਦੇ ਸ਼ਹਿਰ) ਵਜੋਂ ਵਿਕਸਿਤ ਕਰਨ ਲਈ ਸਮਝੌਤਾ ਕੀਤਾ ਗਿਆ ਸੀ। ਇਸ ਦੌਰਾਨ ਸਾਲ 2001 ਚ ਅਯੁਧਿੱਆ ਚ ਸਰੀਊ ਨਦੀ ਦੇ ਪੱਛਰੁੀ ਕੰਢੇ ਤੇ ਮਹਾਰਾਣੀ ਹਿਵ ਹਵਾਂਗ ਓਕ ਦੇ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਸਮਾਰਕ ਨੂੰ ਅੱਗੇ ਵਧਾਉਣ ਲਈ ਅਤੇ ਭੂਮੀ ਪੂਜਨ ਨਾਲ ਸਬੰਧਤ ਸਮਾਗਮਾਂ ਲਈ ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਕਿਮਜੋਂਗ ਸੁਕ ਮੁੱਖ ਮਹਿਮਾਨ ਵਜੋਂ ਭਾਰਤ ਪੁੱਜੀ ਹਨ।
  

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2000 years old is the relationship between Ayodhya and South Korea