ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ਦੰਗੇ: ਬਿਲਕਿਸ ਬਾਨੋ ਨੂੰ 50 ਲੱਖ ਰੁਪਏ, ਨੌਕਰੀ ਤੇ ਮਕਾਨ ਦੇਵੇ ਸਰਕਾਰ: SC

ਸੁਪਰੀਮ ਕੋਰਟ ਨੇ ਗੁਜਰਾਤ ਚ 2002 ਚ ਹੋਏ ਦੰਗਿਆਂ ਦੌਰਾਨ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਬਤੌਰ ਮੁਆਵਜ਼ਾ, ਨੌਕਰੀ ਅੇਤ ਘਰ ਦੇਣ ਦਾ ਹੁਕਮ ਮੰਗਲਵਾਰ ਨੂੰ ਸੂਬਾ ਸਰਕਾਰ ਨੂੰ ਦਿੱਤਾ। ਅਹਿਮਦਾਬਾਦ ਨੇੜੇ ਹਿੰਸਕ ਭੀੜ ਦੇ ਇਸ ਹਮਲੇ ਚ ਗਰਭਵਤੀ ਬਿਲਕਿਸ ਬਾਨੋ ਨਾਲ ਸਾਮੂਹਿਕ ਬਲਾਤਕਾਰ ਕੀਤਾ ਗਿਆ ਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ।

 

ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੂੰ ਗੁਜਰਾਤ ਸਰਕਾਰ ਨੇ ਸੂਚਿਤ ਕੀਤਾ ਕਿ ਇਸ ਮਾਮਲੇ ਚ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ ਅਫ਼ਸਰਾਂ ਦੀ ਪੈਨਸ਼ਨ ਰੋਕ ਦਿੱਤੀ ਗਈ ਜਦਕਿ ਬੰਬਈ ਹਾਈਕੋਰਟ ਦੁਆਰਾ ਦੋਸ਼ੀ ਆਈਪੀਐਸ ਅਫ਼ਸਰ ਦਾ ਦੋ ਰੈਂਕ ਥੱਲੇ ਤਰੱਕੀ ਕਰ ਦਿੱਤੀ ਗਈ ਹੈ।

 

ਪੀੜਤ ਪੱਖ ਮੁਤਾਬਕ ਅਹਿਮਦਾਬਾਦ ਨੇਡੇ ਰਣਧੀਕਪੁਰ ਪਿੰਡ ਚ ਬੇਕਾਬੂ ਭੀੜ ਨੇ 3 ਮਾਰਚ 2002 ਨੂੰ ਬਿਲਕਿਸ ਬਾਨੌ ਦੇ ਪਰਿਵਾਰ ਤੇ ਹਮਲਾ ਬੋਲਿਆ ਸੀ। ਇਸ ਹਮਲੇ ਦੇ ਸਮੇਂ ਬਿਲਕਿਸ 5 ਮਹੀਨੇ ਦੀ ਗਰਭਵਤੀ ਸੀ ਤੇ ਉਸ ਨਾਲ ਸਾਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਪਰਿਵਾਰ ਦੇ 7 ਜੀਆਂ ਦਾ ਕਤਲ ਕਰ ਦਿੱਤਾ ਗਿਆ ਸੀ।

 

 

ਇਸ ਮਾਮਲੇ ਚ ਸਪੈਸ਼ਲ ਅਦਾਲਤ ਨੇ 21 ਜਨਵਰੀ 2008 ਨੂੰ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਸਮੇਤ 7 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ।

 

ਹਾਈ ਕੋਰਟ ਨੇ 4 ਮਈ 2017 ਨੂੰ 5 ਪੁਲਿਸ ਮੁਲਾਜ਼ਮਾਂ ਅਤੇ 2 ਡਾਕਟਰਾਂ ਨੂੰ ਸਹੀ ਢੰਗ ਨਾਲ ਆਪਣੀ ਡਿਊਟੀ ਨਾ ਕਰਨ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਚ ਭਾਰਤੀ ਦੰਡ ਦੀ ਧਾਰਾ 218 ਅਤੇ ਧਾਰਾ 201 ਤਹਿਤ ਦੋਸ਼ੀ ਠਹਿਰਾਇਆ ਸੀ। ਸਿਖਰਲੀ ਅਦਾਲਤ ਨੇ 10 ਜੁਲਾਈ, 2017 ਨੂੰ ਦੋਨਾਂ ਡਾਕਟਰਾਂ ਅਤੇ ਆਈਪੀਐਸ ਅਧਿਕਾਰੀ ਆਰ ਐਸ ਭਗੌੜਾ ਸਮੇਤ 4 ਪੁਲਿਸ ਮੁਲਾ਼ਜਮਾਂ ਦੀ ਅਪੀਲ ਖਾਰਿਜ ਕਰ ਦਿੱਤੀ ਸੀ। ਇਨ੍ਹਾਂ ਸਾਰਿਆਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2002 Gujarat Riots Supreme Court asks Gujarat to give Rs 50 Lakhs compensation job accommodation to Bilkis Bano