ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕੋਰੋਨਾ ਵਾਇਰਸ ਦੇ 2083 ਮਰੀਜ਼, ਮੌਤਾਂ ਦੀ ਗਿਣਤੀ 66

ਭਾਰਤ ’ਚ ਕੋਰੋਨਾ ਵਾਇਰਸ ਦੇ 2004 ਮਰੀਜ਼, ਮੌਤਾਂ ਦੀ ਗਿਣਤੀ 59

ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਕੁਝ ਵਧੇਰੇ ਹੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਹ ਬੇਹੱਦ ਚਿੰਤਾਜਨਕ ਗੱਲ ਹੈ। ਅੱਜ ਵੀਰਵਾਰ ਸਵੇਰ ਤੱਕ ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 2083 ਹੋ ਗਈ ਸੀ ਤੇ ਮੌਤਾਂ ਦੀ ਗਿਣਤੀ ਵਧ ਕੇ 66 ਹੋ ਗਈ ਹੈ।

 

 

ਸਮੁੱਚੇ ਵਿਸ਼ਵ ’ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਇਸ ਵੇਲੇ 47,208 ਹੈ ਤੇ ਪੂਰੀ ਦੁਨੀਆ ’ਚ ਇਸ ਵਾਇਰਸ ਤੋਂ ਹੁਣ ਤੱਕ 9 ਲੱਖ 33 ਹਜ਼ਾਰ ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ।

 

 

ਮਹਾਰਾਸ਼ਟਰ ’ਚ ਕੱਲ੍ਹ ਬੁੱਧਵਾਰ ਨੂੰ ਇਸ ਘਾਤਕ ਵਾਇਰਸ ਨੇ 9 ਜਾਨਾਂ ਲੈ ਲਈਆਂ। ਇਸ ਤੋਂ ਪਹਿਲਾਂ ਕਿਸੇ ਵੀ ਸੂਬੇ ’ਚ ਇਸ ਵਾਇਰਸ ਕਾਰਨ ਇੱਕੋ ਦਿਨ ’ਚ ਇੰਨੀਆਂ ਜਾਨਾਂ ਨਹੀਂ ਗਈਆਂ।

 

 

ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਰੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਬਾਰੇ ਵਿਚਾਰ–ਵਟਾਂਦਰਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ 21 ਦਿਨਾਂ ਦੇ ਲੌਕਡਾਊਨ ਬਾਰੇ ਵੀ ਗੱਲਬਾਤ ਹੋਵੇਗੀ। ਕੋਰੋਨਾ ਵਾਇਰਸ ਬਾਰੇ ਪ੍ਰਧਾਨ ਮੰਤਰੀ ਤੇ ਮੁੰਖ ਮੰਤਰੀਆਂ ਵਿਚਾਲੇ ਅੱਜ ਇਹ ਦੂਜੀ ਗੱਲਬਾਤ ਹੋਵੇਗੀ।

 

 

ਭਾਰਤ ’ਚ ਹੁਣ ਤੱਕ 143 ਕੋਰੋਨਾ ਮਰੀਜ਼ ਠੀਕ ਵੀ ਚੁੱਕੇ ਹਨ। ਇਹ ਅੰਕੜਾ ਵੀ ਆਸ ਦੀ ਕਿਰਨ ਹੈ।

 

 

ਕੋਰੋਨਾ ਵਾਇਰਸ ਪੰਜਾਬ ’ਚ ਹੁਣ ਤੱਕ 5, ਗੁਜਰਾਤ ’ਚ 6, ਕਰਨਾਟਕ ’ਚ 3, ਮੱਧ ਪ੍ਰਦੇਸ਼ ’ਚ 3, ਤੇਲੰਗਾਨਾ ’ਚ 3, ਦਿੱਲੀ ’ਚ 2, ਜੰਮੂ–ਕਸ਼ਮੀਰ ’ਚ 2 ਅਤੇ ਕੇਰਲ ’ਚ 2 ਅਤੇ ਤਾਮਿਲ ਨਾਡੂ, ਬਿਹਾਰ ਤੇ ਹਿਮਾਚਲ ਪ੍ਰਦੇਸ਼ ’ਚ ਇੱਕ–ਇੱਕ ਵਿਅਕਤੀ ਦੀਆਂ ਜਾਨਾਂ ਲੈ ਚੁੱਕਾ ਹੈ।

 

 

ਸਭ ਤੋਂ ਵੱਧ 302 ਮਾਮਲੇ ਮਹਾਰਾਸ਼ਟਰ ’ਚ ਹਨ। ਉਸ ਤੋਂ ਬਾਅਦ ਕੇਰਲ ਦਾ ਨੰਬਰ ਹੈ; ਜਿੱਥੇ 241 ਵਿਅਕਤੀਆਂ ਨੂੰ ਕੋਰੋਨਾ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਦਿੱਲੀ ’ਚ ਹੁਣ ਤੱਕ 152 ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

 

 

ਪੰਜਾਬ ’ਚ ਹੁਣ ਤੱਕ 46 ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਤਰ ਪ੍ਰਦੇਸ਼ ’ਚ 103 ਮਰੀਜ਼ ਹਨ ਤੇ ਕਰਨਾਟਕ ’ਚ 101 ਤੇ ਤੇਲੰਗਾਨਾ ’ਚ 96 ਵਿਅਕਤੀ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2004 Patients of Corona Virus in India Total Deaths 59