ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jaipur Blast Case: ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ

ਰਾਜਸਥਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਜੈਪੁਰ ਬੰਬ ਧਮਾਕੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਦੋਂ ਕਿ ਇਕ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ ਸੀ।
 

 

 

 

 

ਅਦਾਲਤ ਨੇ ਦੋਸ਼ੀ ਮੁਹੰਮਦ ਸਰਵਰ ਆਜ਼ਮੀ, ਮੁਹੰਮਦ ਸੈਫ, ਮੁਹੰਮਦ ਸਲਮਾਨ ਅਤੇ ਸੈਫੂਰ ਰਹਿਮਾਨ ਨੂੰ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ ਜਦਕਿ ਸ਼ਾਹਬਾਜ਼ ਹੁਸੈਨ ਨੂੰ ਸ਼ੱਕ ਦੇ ਫਾਇਦੇ ਲਈ ਬਰੀ ਕਰ ਦਿੱਤਾ।
 

 

ਸਰਕਾਰੀ ਵਕੀਲ ਸ਼੍ਰੀਚੰਦ ਨੇ ਬੁੱਧਵਾਰ ਨੂੰ ਭਾਸ਼ਾ ਨੂੰ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 302, 307,324, 326, 120 ਬੀ, 121 ਏ ਅਤੇ 124 ਏ, 153 ਏ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਐਕਟ ਦੀ ਧਾਰਾ 13, 16, 1 ਏ ਅਤੇ 18 ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ।
 

 

ਜ਼ਿਕਰਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਜੱਜ ਅਜੈ ਕੁਮਾਰ ਸ਼ਰਮਾ ਨੇ ਪਿਛਲੇ ਮਹੀਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ 13 ਮਈ, 2008 ਨੂੰ ਸ਼ਾਮ ਦੇ ਸੱਤ ਵਜੇ ਪਿਛਲੇ 15 ਮਿੰਟ ਵਿੱਚ ਅੱਠ ਬੰਬ ਧਮਾਕੇ ਹੋਏ ਸਨ। ਤਕਰੀਬਨ 11 ਸਾਲ ਪਹਿਲਾਂ ਹੋਏ ਇਹ ਅੱਠ ਲੜੀਵਾਰ ਧਮਾਕਿਆਂ ਨੇ ਜੈਪੁਰ ਦੇ ਪਾਰਕੋਟਾ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਧਮਾਕਿਆਂ ਵਿੱਚ ਘੱਟੋ ਘੱਟ 70 ਲੋਕ ਮਾਰੇ ਗਏ ਸਨ ਅਤੇ 185 ਜ਼ਖ਼ਮੀ ਹੋਏ ਸਨ।


 

ਪਹਿਲਾਂ ਧਮਾਕਾ ਚਾਂਦਪੋਲ ਹਨੂੰਮਾਨ ਮੰਦਿਰ ਅਤੇ ਫਿਰ ਦੂਜਾ ਸਾਂਗਾਨੇਰੀ ਗੇਟ ਹਨੂੰਮਾਨ ਮੰਦਿਰ ਵਿਖੇ ਹੋਇਆ। ਇਸ ਤੋਂ ਬਾਅਦ ਬੜੀ ਚੌਪਰ, ਜੌਹਰੀ ਬਾਜ਼ਾਰ, ਛੋਟੀ ਚੌਪੜ ਅਤੇ ਤਿੰਨ ਹੋਰ ਥਾਵਾਂ 'ਤੇ ਧਮਾਕੇ ਹੋਏ ਸਨ। ਬੰਬ ਧਮਾਕਿਆਂ ਤੋਂ ਬਾਅਦ ਹਾਈ ਕੋਰਟ ਨੇ ਰਾਜ ਸਰਕਾਰ ਦੀ ਸਿਫ਼ਾਰਸ਼ ’ਤੇ ਕੇਸ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2008 Jaipur bomb blasts case: all 4 convicts to be hanged till death