ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਦੇ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਅਪਣਾਈ ਨਵੀਂ ਰਣਨੀਤੀ

ਵਿਨੇ ਨੇ ਉਪ ਰਾਜਪਾਲ ਨੂੰ ਕੀਤੀ ਅਪੀਲ 

 

ਦੋਸ਼ੀਆਂ ਨੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਤੋਂ ਬਚਣ ਲਈ ਦਿੱਲੀ ਦੇ ਉਪ ਰਾਜਪਾਲ ਕੋਲ ਪਹੁੰਚ ਕੀਤੀ ਹੈ। ਦੋਸ਼ੀ ਵਿਨੈ ਸ਼ਰਮਾ ਨੇ ਆਪਣੇ ਵਕੀਲ ਏਪੀ ਸਿੰਘ ਰਾਹੀਂ  ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਨੂੰ ਬਦਲਣ ਦੀ ਮੰਗ ਕੀਤੀ ਹੈ। ਏਪੀ ਸਿੰਘ ਨੇ ਸੀਆਰਪੀਸੀ ਦੀ ਧਾਰਾ 432 ਅਤੇ 433 ਤਹਿਤ ਮੌਤ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕੀਤੀ ਹੈ।

 

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਅਦਾਲਤ ਨੇ ਚੌਥੀ ਵਾਰ ਸਾਰੇ ਦੋਸ਼ੀਆਂ ਵਿਰੁਧ ਮੌਤ ਦਾ ਵਾਰੰਟ ਜਾਰੀ ਕੀਤਾ ਹੈ, ਜਿਸ ਅਨੁਸਾਰ ਸਾਰੇ ਦੋਸ਼ੀਆਂ ਨੂੰ 20 ਮਾਰਚ ਸਵੇਰੇ 5:30 ਵਜੇ ਫਾਂਸੀ ਦਿੱਤੀ ਜਾਣੀ ਹੈ।

 

ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਦੋਸ਼ੀ ਮੁਕੇਸ਼ ਦੇ ਭਰਾ ਸੁਰੇਸ਼ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਸੁਰੇਸ਼ ਦੀ ਤਰਫੋਂ ਐਡਵੋਕੇਟ ਐਮ ਐਲ ਸ਼ਰਮਾ ਨੇ ਦਾਇਰ ਕੀਤੀ ਸੀ। ਸ਼ਰਮਾ ਦਾ ਦੋਸ਼ ਹੈ ਕਿ ਇਸ ਕੇਸ ਵਿੱਚ ਮੁਕੇਸ਼ ਲਈ ਅਦਾਲਤ ਵੱਲੋਂ ਨਿਯੁਕਤ ਵਕੀਲ ਬਰਿੰਦਾ ਗਰੋਵਰ ਨੇ ਉਸ ‘ਤੇ ਦਬਾਅ ਪਾ ਕੇ ਕਿਉਰੇਟਿਵ ਪਟੀਸ਼ਨ (ਸੁਧਾਰ ਅਰਜ਼ੀ) ਦਾਇਰ ਕਰਵਾਈ ਸੀ।

 

ਐਮ ਐਲ ਸ਼ਰਮਾ ਦੇ ਅਨੁਸਾਰ, ਕਿਉਰੇਟਿਵ ਪਟੀਸ਼ਨ (ਸੁਧਾਰ ਅਰਜ਼ੀ) ਦਾਇਰ ਕਰਨ ਦੀ ਸਮਾਂ ਸੀਮਾ ਤਿੰਨ ਸਾਲ ਸੀ, ਜਿਸ ਦੀ ਜਾਣਕਾਰੀ ਮੁਕੇਸ਼ ਨੂੰ ਨਹੀਂ ਦੱਸੀ ਗਈ। ਇਸ ਲਈ ਮੁਕੇਸ਼ ਨੂੰ ਨਵੇਂ ਸਿਰੇ ਤੋਂ ਕਿਉਰੇਟਿਵ ਪਟੀਸ਼ਨ ਅਤੇ ਰਹਿਮ ਦੀ ਅਪੀਲ ਦਾਇਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।


ਪਟੀਸ਼ਨ 'ਤੇ 9 ਮਾਰਚ ਨੂੰ ਸੁਣਵਾਈ ਹੋ ਸਕਦੀ ਹੈ। ਪਟਿਆਲਾ ਹਾਊ ਕੋਰਟ ਨੇ ਨਿਰਭਯਾ ਦੇ ਦੋਸ਼ੀਆਂ ਲਈ 20 ਮਾਰਚ ਨੂੰ ਸਵੇਰੇ ਸਾਢੇ ਪੰਜ ਵਜੇ ਫਾਂਸੀ ਦੀ ਸਜ਼ਾ ਸੁਣਾਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2012 Delhi Nirbhaya gang-rape case: Convict Vinay Sharma through his lawyer AP Singh has approached Delhi LG seeking to commute death sentence to life imprisonment