ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20ਵਾਂ ਕਾਰਗਿਲ ਵਿਜੇ ਦਿਵਸ: ਰਾਸ਼ਟਰਪਤੀ ਨੇ ਕੀਤਾ ਫ਼ੌਜੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ

20ਵੇਂ ਕਾਰਗਿਲ ਵਿਜੇ ਦਿਵਸ ਮੌਕੇ ਦਰਾਸ ਵਿਖੇ ਜੰਗੀ ਯਾਦਗਾਰ ਵਿਖੇ ਅੱਜ ਸ਼ੁੱਕਰਵਾਰ ਨੂੰ 527 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਅੱਜ 20ਵਾਂ ਕਾਰਗਿਲ ਵਿਜੇ ਦਿਵਸ ਸਮੁੱਚੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਪਾਕਿਸਤਾਨੀ ਅੱਤਵਾਦੀਆਂ ਤੇ ਫ਼ੌਜੀਆਂ ਨੇ ਮਿਲ ਕੇ ਜੰਮੂ–ਕਸ਼ਮੀਰ ਦੇ ਕਾਰਗਿਲ ਇਲਾਕੇ ਵਿੱਚ ਘੁਸਪੈਠ ਕਰ ਕੇ ਹਮਲਾ ਬੋਲ ਦਿੱਤਾ ਸੀ। ਉਸ ਦਾ ਮੂੰਹ–ਤੋੜ ਜਵਾਬ ਭਾਰਤੀ ਫ਼ੌਜੀ ਜਵਾਨਾਂ ਨੇ ਦਿੱਤਾ ਸੀ।

 

 

ਸਾਲ 1999 ਦੌਰਾਨ ਇਹ ਜੰਗ 3 ਮਈ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚੱਲੀ ਸੀ ਤੇ ਪਾਕਿਸਤਾਨ ਨੂੰ ਉਸ ਜੰਗ ਵਿੱਚ ਮੂੰਹ ਦੀ ਖਾਣੀ ਪਈ ਸੀ ਤੇ ਉਸ ਨੂੰ ਕਰਾਰੀ ਹਾਰ ਹੋਈ ਸੀ।

 

 

ਅੱਜ ਕਾਰਗਿਲ ਦੇ ਦਰਾਸ ਇਲਾਕੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਮੁੱਖ ਪ੍ਰੋਗਰਾਮ ਹੋਇਆ। ਏਐੱਨਆਈ ਵੱਲੋਂ ਜਾਰੀ ਉੱਪਰਲੀ ਤਸਵੀਰ ਵਿੱਚ ਤੁਸੀਂ ਇਹ ਸਭ ਵੇਖ ਸਕਦੇ ਹੋ।

 

 

ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਵੀ ਦੇਸ਼ ਦੇ ਬਹਾਦਰ ਫ਼ੌਜੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

 

 

 

ਹੇਠਾਂ ਤੁਸੀਂ ਕਰਨਾਟਕ ਦੇ ਸ਼ਿਵਾਮੋਗਾ ਸ਼ਹਿਰ ਵਿੱਚ ਇੱਕ ਖ਼ਾਸ ਪਾਰਕ ਦੀਆਂ ਕੁਝ ਤਸਵੀਰਾਂ ਵੇਖ ਸਕਦੇ ਹੋ। ਇਹ ਪਾਰਕ ਕਾਰਗਿਲ ਦੀ ਜਿੱਤ ਨੂੰ ਸਮਰਪਿਤ ਹੈ।

 

 

ਇਸ ਪਾਰਕ ਵਿੱਚ ਫ਼ੌਜੀ ਜਵਾਨਾਂ ਦੇ ਬਹੁਤ ਸੁੰਦਰ ਬੁੱਤ ਬਣਾਏ ਗਏ ਹਨ। ਇੱਕ ਥਾਂ ਉੱਤੇ ਬਹਾਦਰ ਫ਼ੌਜੀ ਜਵਾਨ ਇੱਕ ਪਹਾੜ ਦੀ ਚੋਟੀ ਉੱਤੇ ਪਾਕਿਸਤਾਨੀ ਬੰਕਰ ਤਬਾਹ ਕਰਦੇ ਵਿਖਾਈ ਦੇ ਰਹੇ ਹਨ।

 

 

ਇਹ ਪਾਰਕ ਹੁਣ ਖੇਤਰੀ ਸੈਲਾਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।

20ਵਾਂ ਕਾਰਗਿਲ ਵਿਜੇ ਦਿਵਸ: ਰਾਸ਼ਟਰਪਤੀ ਨੇ ਕੀਤਾ ਫ਼ੌਜੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20th Kargil Vijay Divas: President salutes martyred security personnel