ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਰਕਤਾਂ ਉੱਤੇ ਚਿੰਤਾ ਪ੍ਰਗਟਾਈ ਹੈ। ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕੀਤੇ ਜਾਣ ਕਾਰਨ ਸਾਡੀ ਚਿੰਤਾ ਵਧ ਗਈ ਹੈ; ਜਿਸ ਵਿੱਚ ਪਾਕਿਸਤਾਨ ਸਰਹੱਦ ਪਾਰ ਅੱਤਵਾਦੀਆਂ ਦੀ ਘੁਸਪੈਠ ਤੇ ਭਾਰਤੀ ਨਾਗਰਿਕਾਂ ਤੇ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹ।
ਇਸ ਵਰ੍ਹੇ ਉਨ੍ਹਾਂ 2050 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ; ਜਿਸ ਵਿੱਚ 21 ਭਾਰਤੀਆਂ ਦੀ ਮੌਤ ਹੋ ਗਈ ਹੈ। ਮੰਤਰਾਲੇ ਮੁਤਾਬਕ ਪਾਕਿਸਤਾਨ ਨੂੰ ਵਾਰ–ਵਾਰ ਆਖਿਆ ਜਾ ਚੁੱਕਾ ਹੈ ਕਿ ਉਹ ਆਪਣੀਆਂ ਫ਼ੌਜਾਂ ਨੂੰ ਸਾਲ 2003 ਦੀ ਗੋਲੀਬੰਦੀ ਦੀ ਪਾਲਣਾ ਕਰਨ ਤੇ ਕੰਟਰੋਲ ਤੇ ਕੌਮਾਂਤਰੀ ਸਰਹੱਦ ਉੱਤੇ ਸ਼ਾਂਤੀ ਕਾਇਮ ਰੱਖਣ ਲਈ ਆਖੇ।
ਭਾਰਤੀ ਬਲ ਜ਼ਿਆਦਾ ਸੰਜਮ ਵਰਤਦੇ ਹਨ ਤੇ ਸਰਹੱਦ ਪਾਰ ਅੱਤਵਾਦੀ ਘੁਸਪੈਠ ਉੱਤੇ ਬਿਨਾ ਵਜ੍ਹਾ ਉਲੰਘਣਾਂ ਤੇ ਕੋਸ਼ਿਸ਼ਾਂ ਦਾ ਜਵਾਬ ਦਿੰਦੇ ਹਲ।
ਇੱਥੇ ਵਰਨਣਯੋਗ ਹੈ ਕਿ ਕੌਮਾਂਤਰੀ ਮੰਚ ਉੱਤੇ ਲਗਾਤਾਰ ਮਾਤ ਖਾਣ ਤੋਂ ਘਬਰਾਇਆ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋ ਬਾਜ਼ ਨਹੀਂ ਆ ਰਿਹਾ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ 230 ਤੋਂ ਵੱਧ ਅੱਤਵਾਦੀਆਂ LoC ਉੱਤੇ ਘੁਸਪੈਠ ਕਰਵਾਉਣ ਦੇ ਚੱਕਰ ਵਿੱਚ ਹੈ।