ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

19 ਦਿਨਾਂ 'ਚ 1,595 ਵਿਸ਼ੇਸ਼ ਰੇਲ–ਗੱਡੀਆਂ  ਰਾਹੀਂ 21 ਲੱਖ ਪ੍ਰਵਾਸੀ ਮਜ਼ਦੂਰ ਪੁੱਜੇ ਜੱਦੀ ਪਿੰਡ/ਸ਼ਹਿਰ

19 ਦਿਨਾਂ 'ਚ 1,595 ਵਿਸ਼ੇਸ਼ ਰੇਲ–ਗੱਡੀਆਂ  ਰਾਹੀਂ 21 ਲੱਖ ਪ੍ਰਵਾਸੀ ਮਜ਼ਦੂਰ ਪੁੱਜੇ ਜੱਦੀ ਪਿੰਡ/ਸ਼ਹਿਰ

ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼ – ਚੰਡੀਗੜ੍ਹ

 

ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੋਂ ਬਾਅਦ ਖ਼ਾਸ ਟ੍ਰੇਨਾਂ ਰਾਹੀਂ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਕਾਮਿਆਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਆਵਾਜਾਈ ਦੇ ਸਬੰਧ ਵਿੱਚ, ਭਾਰਤੀ ਰੇਲਵੇ ਨੇ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ।

 

 

19 ਮਈ 2020 ਨੂੰ 1600 ਵਜੇ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 1595 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਗਈਆਂ ਹਨ। 21 ਲੱਖ ਤੋਂ ਜ਼ਿਆਦਾ ਯਾਤਰੀ ਆਪਣੇ ਘਰ ਪਹੁੰਚ ਚੁੱਕੇ ਹਨ।

 

ਇਨ੍ਹਾਂ 1595 ਟ੍ਰੇਨਾਂ ਨੂੰ ਆਂਧਰ ਪ੍ਰਦੇਸ਼, ਬਿਹਾਰ, ਚੰਡੀਗੜ੍ਹ ਯੂਟੀ, ਦਿੱਲੀ, ਗੋਆ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੁਦੂਚੇਰੀ ਯੂਟੀ, ਪੰਜਾਬ, ਰਾਜਸਥਾਨ, ਓਡੀਸ਼ਾ, ਤਮਿਲ ਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਜਿਹੇ ਵੱਖ-ਵੱਖ ਰਾਜਾਂ ਤੋਂ ਚਲਾਇਆ ਗਿਆ।

 

 

ਨਾਲ ਹੀ, ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਨੇ ਵੱਖ-ਵੱਖ ਰਾਜਾਂ ਜਿਵੇਂ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਪੱਛਮੀ ਬੰਗਾਲ, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮਣੀਪੁਰ, ਮਿਜ਼ੋਰਮ, ਓਡੀਸ਼ਾ, ਤਮਿਲ ਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰਾਖੰਡ, ਪੰਜਾਬ, ਜੰਮੂ ਤੇ ਕਸ਼ਮੀਰ ਵਿੱਚ ਆਪਣੀ ਯਾਤਰਾ ਸਮਾਪਤ ਕੀਤੀ।

 

 

ਟ੍ਰੇਨਾਂ ਵਿੱਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾਂਦੀ ਹੈ। ਯਾਤਰਾ ਦੇ ਦੌਰਾਨ, ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ।

 

 

ਕੱਲ੍ਹ ਪੰਜਾਬ ਤੋਂ 200ਵੀਂ ਵਿਸ਼ੇਸ਼ ਰੇਲ–ਗੱਡੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21 Lakh Migrant Labourers reach their ancestral Villages Towns by 1595 Special Trains