ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਗਦੀਸ਼ ਲਾਲ ਆਹੂਜਾ, ਮੁਹੰਮਦ ਸ਼ਰੀਫ ਸਣੇ 21 ਨੂੰ ਪਦਮ ਸ਼੍ਰੀ ਪੁਰਸਕਾਰ 

ਜਗਦੀਸ਼ ਲਾਲ ਆਹੂਜਾ, ਮੁਹੰਮਦ ਸ਼ਰੀਫ, ਤੁਲਸੀ ਗੌੜਾ ਅਤੇ ਮੁੰਨਾ ਮਾਸਟਰ ਸਮੇਤ 21 ਵਿਅਕਤੀਆਂ ਨੂੰ ਪਦਮ ਸ਼੍ਰੀ ਪੁਰਸਕਾਰ 2020 ਨਾਲ ਸਨਮਾਨਤ ਕੀਤਾ ਗਿਆ ਹੈ। ਦੱਸ ਦਈਏ ਕਿ ਜਗਦੀਸ਼ ਲਾਲ ਆਹੂਜਾ ਹਰ ਰੋਜ਼ ਸੈਂਕੜੇ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਨੇ ਇਸ ਦੀ ਸ਼ੁਰੂਆਤ 1980 ਵਿੱਚ ਕੀਤੀ ਸੀ। ਪਿਛਲੇ 15 ਸਾਲਾਂ ਤੋਂ ਆਹੂਜਾ ਜੀ 2 ਹਜ਼ਾਰ ਲੋਕਾਂ ਨੂੰ ਹਰ ਰੋਜ਼ ਮੁਫ਼ਤ ਭੋਜਨ ਦਿੰਦੇ ਹਨ।

 

ਚਾਚਾ ਸ਼ਰੀਫ ਦੇ ਨਾਮ ਨਾਲ ਮੁਹੰਮਦ ਸ਼ਰੀਫ ਨੇ ਪਿਛਲੇ 25 ਸਾਲਾਂ ਵਿੱਚ ਫੈਜ਼ਾਬਾਦ ਅਤੇ ਇਸ ਦੇ ਆਸ ਪਾਸ 25,000 ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਅੰਤਮ ਸਸਕਾਰ ਕੀਤਾ ਹੈ। ਉਨ੍ਹਾਂ ਨੇ ਕਦੇ ਵੀ ਧਰਮ ਦੇ ਆਧਾਰ ਉੱਤੇ ਵਿਤਕਰਾ ਨਹੀਂ ਕੀਤਾ, ਬਲਕਿ ਵਿਅਕਤੀ ਦੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ਉੱਤੇ ਅੰਤਮ ਸਸਕਾਰ ਕੀਤੇ ਹਨ।

 

ਇਸ ਤੋਂ ਇਲਾਵਾ ਤੁਲਸੀ ਗੋਡਾ ਦੀ ਗੱਲ ਆਉਂਦੀ ਹੈ ਤਾਂ ਉਹ ਇੱਕ ਪ੍ਰਸਿੱਧ ਭਾਰਤੀ ਵਾਤਾਵਰਣ ਪ੍ਰੇਮੀ ਹਨ। ਉਹ ਜੰਗਲਾਤ ਦਾ ਐਨਸਾਈਕਲੋਪੀਡੀਆ ਕਹਿੰਦੇ ਹਨ। ਤੁਲਸੀ ਗੋਡਾ ਨੇ ਪਿਛਲੇ 60 ਸਾਲਾਂ ਵਿੱਚ ਹਜ਼ਾਰਾਂ ਬੂਟੇ ਲਗਾਏ ਹਨ। ਉਹ ਪੜ੍ਹਿਆ-ਲਿਖਿਆ ਨਹੀਂ ਹੈ, ਹਾਲਾਂਕਿ ਉਸ ਨੇ ਵਾਤਾਵਰਣ ਦੀ ਸੰਭਾਲ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਕੰਮ ਨੂੰ ਸਰਕਾਰ ਅਤੇ ਕਈ ਸੰਸਥਾਵਾਂ ਨੇ ਵੀ ਸਨਮਾਨਿਤ ਕੀਤਾ ਹੈ।

 

 

ਇਸ ਤੋਂ ਇਲਾਵਾ ਜਾਵੇਦ ਅਹਿਮਦ ਟਾਕ, ਸੱਤਿਆਨਾਰਾਯਣ ਮੁੰਦਯੂਰ, ਅਬਦੁੱਲ ਜੱਬਾਰ, ਊਸ਼ਾ ਚੌਮਰ, ਪੋਪਟਰਾਵ ਪਵਾਰ, ਹਰੇਕਾਲਾ ਹਜ਼ੱਬਾ, ਅਰੁਣੋਦਯ ਮੰਡਲ, ਰਾਧੋਮੋਹਨ ਅਤੇ ਸਾਬਰਮਤੀ, ਕੁਸ਼ਲ ਕੰਵਰ ਸ਼ਰਮਾ, ਤ੍ਰਿਨੀਤੀ ਸਾਵੋ, ਰਵੀਕੰਨਨ, ਐੱਸ ਰਾਮਕ੍ਰਿਸ਼ਨਨ, ਸੁੰਦਰਮ ਵਰਮਾ, ਯੋਗੀ ਆਇਰਨ, ਰਾਹੀਬਾਈ ਸੋਮਾ ਪੋਪੇਰਾ, ਹਿੰਮਤ ਰਾਮ ਭਾਂਭੂ, ਮੋਝੀਝਕਲ ਪੰਕਜਾਕਸ਼ੀ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21 Padma Shri awards including Jagdish Lal Ahuja and Mohammad Sharif