ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਾਬਾਦ : ਨੌਜਵਾਨ ਦਾ ਕੁੱਟ–ਕੁੱਟ ਕਤਲ

ਫਰੀਦਾਬਾਦ : ਨੌਜਵਾਨ ਦਾ ਕੁੱਟ–ਕੁੱਟ ਕਤਲ

ਪਲਵਲ ਵਿਚ ਘਰੋਂ ਬੁਲਾਕੇ ਸੁੰਨਸਾਨ ਥਾਂ ਉਤੇ ਲਿਜਾਕੇ ਇਕ 21 ਸਾਲਾ ਨੌਜਵਾਨ ਦਾ ਉਸਦੇ ਚਾਰ ਦੋਸਤਾਂ ਨੇ ਕੁੱਟ–ਕੁੱਟ ਕੇ ਕਤਲ ਕਰ ਦਿੱਤਾ। ਮਾਮਲਾ ਚਾਂਦਹਟ ਥਾਣੇ ਖੇਤਰ ਦਾ ਹੈ।

 

ਪਿੰਡ ਜਲਹਾਕਾ ਵਾਸੀ ਜੈਪ੍ਰਕਾਸ਼ ਨੇ ਦੱਸਿਆ ਕਿ ਉਸਦਾ 21 ਸਾਲਾ ਭਾਈ ਰਿੰਕੂ ਨਾਈ ਦਾ ਕੰਮ ਕਰਦਾ ਹੈ ਅਤੇ ਪਿੰਡ ਵਿਚ ਉਸਨੇ ਦੁਕਾਨ ਖੋਲ ਰਖੀ ਹੈ। ਦੁਕਾਨ ਤੋਂ ਕੰਮ ਖਤਮ ਕਰਨ ਬਾਅਦ ਉਹ ਘਰ ਆ ਗਿਆ। ਬੀਤੇ ਦੇਰ ਰਾਤ ਕਰੀਬ 10 ਵਜੇ ਪਿੰਡ ਦੇ ਹੀ ਰਹਿਣ ਵਾਲੇ ਲੋਕੇਸ਼ ਤੇ ਯੋਗੇਸ਼ ਅਤੇ ਪਿੰਡ ਅਮਰਕਪੁਰ ਵਾਸੀ ਰਮਨ ਤੇ ਇਕ ਹੋਰ ਉਨ੍ਹਾਂ ਦੇ ਘਰ ਆਏ ਜੋ ਕਿ ਰਿੰਕੂ ਦੇ ਦੋਸਤ ਹਨ।

 

ਲੋਕੇਸ਼ ਤੇ ਯੋਗੇਸ਼ ਨੇ ਰਿੰਕੂ ਨੂੰ ਕਿਹਾ ਕਿ ਸਵੇਰੇ ਇੰਟਰਵਿਊ ਦੇਣ ਲਈ ਜਾਣਾ ਹੈ ਅਤੇ ਉਨ੍ਹਾਂ ਆਪਣੇ ਬਾਲ ਕਟਵਾਉਣੇ ਹਨ। ਯੋਗੇਸ਼ ਦੁਕਾਨ ਦੀ ਚਾਬੀ ਲੈ ਕੇ ਉਨ੍ਹਾਂ ਨੌਜਵਾਨਾ ਨਾਲ ਦੁਕਾਨ ਉਤੇ ਜਾਣ ਦੀ ਗੱਲ ਕਹਿਕੇ ਘਰੋਂ ਚਲਾ ਗਿਆ। ਲੇਕਿਨ ਫਿਰ ਘਰ ਵਾਪਸ ਨਾ ਆਇਆ। ਕਾਫੀ ਭਾਲ ਕਰਨ ਬਾਅਦ ਵੀ ਕੁਝ ਨਹੀਂ ਪਤਾ ਲਗਿਆ ਤਾਂ ਸਵੇਰੇ ਖਬਰ ਮਿਲੀ ਕਿ ਉਸਦੇ ਭਾਈ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21 years old man beaten to death by friends in Palwal