ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

22 ਵਿਰੋਧੀ ਪਾਰਟੀਆਂ ਨੇ EVM ਚਿੰਤਾ ’ਤੇ ਚੋਣ ਕਮਿਸ਼ਨ ਨੂੰ ਦਿੱਤੇ ਦੋ ਸੁਝਾਅ

22 ਵਿਰੋਧੀ ਪਾਰਟੀਆਂ ਨੇ EVM ਚਿੰਤਾ ’ਤੇ ਚੋਣ ਕਮਿਸ਼ਨ ਨੂੰ ਦਿੱਤੇ ਦੋ ਸੁਝਾਅ

ਵਿਰੋਧੀ ਦਲ ਦੀਆਂ 22 ਪਾਰਟੀਆਂ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਆਪਣੀ ਮੰਗ ਦੁਹਰਾਈ। ਪ੍ਰੰਤੂ, ਇਸ ਤੋਂ ਪਹਿਲਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐਮ) ਉਤੇ ਸਵਾਲ ਖੜ੍ਹੇ ਕਰਨ ਵਾਲੇ ਵਿਰੋਧੀ ਪਾਰਟੀਆਂ ਨੇ ਵੀਰਵਾਰ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦੋ ਸੁਝਾਅ ਵੀ ਦਿੱਤੇ। ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਇਨ੍ਹਾਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਅਮਲ ਵਿਚ ਲਿਆਂਦਾ ਜਾਣਾ ਚਾਹੀਦਾ ਹੈ।

 

ਚੋਣ ਕਮਿਸ਼ਨ ਨੇ ਕਰੀਬ ਇਕ ਘੰਟੇ ਤੱਕ ਸਾਰੀਆਂ ਗੱਲਾਂ ਨੂੰ ਸੁਣਿਆ, ਪ੍ਰੰਤੂ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਦਿੱਤਾ। ਪ੍ਰੰਤੂ, ਉਨ੍ਹਾਂ ਇਸ ਗੱਲ ਦਾ ਭਰੋਸਾ ਦਿੱਤਾ ਕਿ ਚੋਣ ਕਮਿਸ਼ਨ ਦੇ ਤਿੰਨ ਮੈਂਬਰ ਬੁੱਧਵਾਰ ਦੀ ਸਵੇਰ ਮਿਲਣਗੇ ਤਾਂ ਕਿ ਵੀਵੀਪੈਟ ਪਰਚੀ ਨਾਲ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਅ ਉਤੇ ਚਰਚਾ ਕਰ ਸਕਣ।

 

ਅਪ੍ਰੈਲ ਵਿਚ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਇਹ ਆਦੇਸ਼ ਦਿੱਤਾ ਸੀ ਕਿ ਹਰ ਵਿਧਾਨ ਸਭਾ ਖੇਤਰ ਦੇ ਪੰਜ ਬੂਥ ਦਾ ਆਕਸਿਮਕ ਤਰੀਕੇ ਨਾਲ ਚੋਣ ਕਰ ਈਵੀਐਮ ਵੋਟ ਦੀ ਵੀਵੀਪੈਟ ਦੀ ਪਰਚੀ ਨਾਲ ਮਿਲਾਨ ਕਰੇ।

ਚੋਣ ਕਮਿਸ਼ਨ ਪੈਨ ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਹਨ ਉਨ੍ਹਾਂ ਵਿਚ ਇਹ ਕਿਹਾ ਗਿਆ ਹੈ ਕਿ ਆਖਿਰੀ ਪੜਾਅ ਦਾ ਵੋਟਾਂ ਦੀ ਗਿਣਤੀ ਦੌਰਾਨ ਵੀਵੀਪੈਟ ਪਰਚੀ ਦੀ ਗਿਣਤੀ ਕੀਤੀ ਜਾਵੇਗੀ।

ਵਿਰੋਧੀ ਪਾਰਟੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੇ ਕਿ ਹਰ ਵਿਧਾਨ ਸਭਾ ਖੇਤਰ ਵਿਚ ਚੁਣੇ ਹੋਏ ਪੰਜ ਬੂਥਾਂ ਉਤੇ ਵੀਵੀਪੈਟ ਦੀ ਪਰਚੀ ਨਾਲ ਮੁਲਾਨ ਕਰੇ। ਉਨ੍ਹਾਂ ਦੀ ਦੂਜੀ ਮੰਗ ਇਹ ਹੈ ਕਿ ਜੇਕਰ ਇਨ੍ਹਾਂ ਪੰਜ ਬੂਥਾਂ ਦੇ ਵੀਵੀਪੈਟ ਨਾਲ ਮਿਲਾਨ ਵਿਚ ਕਿਸੇ ਤਰ੍ਹਾਂ ਦੀ ਅਨਿਯਮਤਾ ਪਾਈ ਜਾਂਦੀ ਹੈ ਤਾਂ ਉਸ ਖਾਸ ਵਿਧਾਨ ਸਭਾ ਖੇਤਰ ਦੇ ਸਾਰੇ ਬੂਥਾਂ ਵਿਚ ਚੋਣ ਕਮਿਸ਼ਨ ਨੂੰ ਵੀਵੀਪੈਟ ਦੀ ਪਰਚੀ ਨਾਲ ਵੋਟਾਂ ਗਿਣਤੀ ਕਰਨੀ ਚਾਹੀਦੀ ਹੈ।

ਭਾਜਪਾ ਮੁੱਖ ਦਫ਼ਤਰ 'ਚ ਕੇਂਦਰੀ ਮੰਤਰੀਆਂ ਦੀ ਮੀਟਿੰਗ

ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਇਸ ਵਿਚ ਕੋਈ ਦਿਮਾਗ ਲਗਾਉਣ ਦੀ ਗੱਲ ਨਹੀਂ ਹੈ। ਆਖਿਰਕਾਰ ਇਸਦਾ ਕਾਰਨ ਹੈ ਕਿ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਹੈ ਕਿ ਪਹਿਲਾਂ ਸੈਂਪਲ ਦੇ ਤੌਰ ਉਤੇ ਪੰਜ ਬੂਥ ਕੇਂਦਰਾਂ ਦੀ ਵੀਵੀਪੈਟ ਪਰਚੀ ਨਾਲ ਮਿਲਾਨ ਕਰੇ। ਜੇਕਰ ਸੈਂਪਲ ਵਿਚ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਉਸਦਾ ਮਤਲਬ ਹੋਵੇਗਾ ਕਿ ਕਈ ਥਾਵਾਂ ਉਤੇ ਧਾਂਦਲੀ ਹੋਈ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22 Oppn parties give EC 2 ideas on EVM worries say its a no-brainer