ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲੌਕਡਾਊਨ ’ਤੇ 22 ਪਾਰਟੀਆਂ ਨੇ ਮੋਦੀ ਸਰਕਾਰ ਨੂੰ ਇੰਝ ਘੇਰਿਆ

ਕੋਰੋਨਾ ਲੌਕਡਾਊਨ ’ਤੇ 22 ਪਾਰਟੀਆਂ ਨੇ ਮੋਦੀ ਸਰਕਾਰ ਨੂੰ ਇੰਝ ਘੇਰਿਆ

ਵਿਰੋਧੀ ਪਾਰਟੀਆਂ ਨੇ ਕੋਰੋਨਾ–ਵਾਇਰਸ ਦੇ ਸੰਕਟ ’ਤੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਘੇਰਨ ਦਾ ਜਤਨ ਕੀਤਾ। ਵਿਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਕੇਂਦਰ ਸਰਕਾਰ ਤੋਂ ਅੰਫਾਨ ਨੂੰ ਰਾਸ਼ਟਰੀ ਆਫ਼ਤ ਐਲਾਨਣ ਦੀ ਮੰਗ ਕੀਤੀ ਗਈ। ਸ੍ਰੀਮਤੀ ਸੋਨੀਆ ਗਾਂਧੀ ਨੇ ਮੀਟਿੰਗ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਕੋਰੋਨਾ ਸੰਕਟ ਨੂੰ ਲੈ ਕੇ ਮੋਦੀ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ। ਦਿਲਚਸਪ ਗੱਲ ਇਹ ਰਹੀ ਕਿ ਟੀਵੀ ਚੈਨਲ ‘ਆਜ ਤੱਕ’ ਅਤੇ ‘ਇੰਡੀਆ ਟੂਡੇ’ ਗਰੁੱਪ ਤੋਂ ਇਲਾਵਾ ਮੁੱਖ–ਧਾਰਾ ਦੇ ਹੋਰ ਕਿਸੇ ਵੀ ਅਖ਼ਬਾਰ ਜਾਂ ਟੀਵੀ ਚੈਨਲ ਨੇ ਇਸ ਖ਼ਬਰ ਨੂੰ ਕੋਈ ਬਹੁਤੀ ਪ੍ਰਮੁੱਖਤਾ ਨਹੀਂ ਦਿੱਤੀ, ਸਿਰਫ਼ ਅੰਦਰਲੇ ਪੰਨਿਆਂ ਉੱਤੇ ਇਸ ਨੂੰ ਪ੍ਰਕਾਸ਼ਿਤ ਕਰ ਕੇ ਆਪਣਾ ਫ਼ਰਜ਼ ਪੂਰਾ ਕਰ ਦਿੱਤਾ। ਕਿਸੇ ਅਖ਼ਬਾਰ ਦੀ ਇੰਨੀ ਹਿੰਮਤ ਨਹੀਂ ਹੋਈ ਕਿ 22 ਵਿਰੋਧੀ ਪਾਰਟੀਆਂ ਦੀ ਖ਼ਬਰ ਨੂੰ ਮੁੱਖ ਪੰਨੇ ਉੱਤੇ ਥੋੜ੍ਹੀ ਜਗ੍ਹਾ ਦੇ ਦਿੰਦਾ।

 

 

ਵਿਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਮੀਟਿੰਗ ’ਚ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਮਹਾਮਾਰੀ ਕਾਰਨ ਅਰਥ–ਵਿਵਸਥਾ ਨੂੰ ਗੰਭੀਰ ਝਟਕਾ ਲੱਗਾ ਹੈ। ਪ੍ਰਸਿੱਧ ਅਰਥ–ਸ਼ਾਸਤਰੀਆਂ ਨੇ ਵੱਡੇ ਪੱਧਰ ਉੱਤੇ ਵਿੱਤੀ ਪ੍ਰੋਤਸਾਹਨ ਦਿੱਤੇ ਜਾਣ ਦੀ ਤੁਰੰਤ ਜ਼ਰੂਰਤ ਦੀ ਸਲਾਹ ਦਿੱਤੀ ਸੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ 12 ਮਈ ਨੂੰ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਤੇ ਫਿਰ ਵਿੱਤ ਮੰਤਰੀ ਅਗਲੇ ਪੰਜ ਦਿਨਾਂ ਤੱਕ ਉਸ ਦੇ ਵੇਰਵੇ ਦਿੰਦੇ ਰਹੇ। ਇਹ ਦੇਸ਼ ਨਾਲ ਇੱਕ ਕੋਝਾ ਮਜ਼ਾਕ ਸੀ।

 

 

ਮੀਟਿੰਗ ’ਚ ਸੋਨੀਆ ਗਾਂਧੀ ਨੇ ਕਿਹਾ ਕਿ ਕੋਰੋਨਾ ਨੂੰ 21 ਦਿਨਾਂ ’ਚ ਖ਼ਤਮ ਕਰਨ ਦਾ ਪ੍ਰਧਾਨ ਮੰਤਰੀ ਦਾ ਦਾਅਵਾ ਢਹਿ–ਢੇਰੀ ਹੋ ਗਿਆ। ਸਰਕਾਰ ਕੋਲ ਲੌਕਡਾਊਨ ਦੀ ਕੋਈ ਯੋਜਨਾ ਨਹੀਂਸੀ। ਸਰਕਾਰ ਕੋਲ ਕੋਰੋਨਾ ਸੰਕਟ ਤੋਂ ਬਾਹਰ ਨਿੱਕਲਣ ਦੀ ਕੋਈ ਨੀਤੀ ਨਹੀਂ ਸੀ। ਲਗਾਤਾਰ ਲੌਕਡਾਊਨ ਦਾ ਕੋਈ ਫ਼ਾਇਦਾ ਨਹੀਂ ਹੋਇਆ। ਨਤੀਜੇ ਖ਼ਰਾਬ ਹੀ ਨਿੱਕਲੇ।

 

 

ਕੋਰੋਨਾ ਟੈਸਟ ਅਤੇ ਪੀਪੀਈ ਕਿਟ ਦੇ ਮੋਰਚੇ ’ਤੇ ਵੀ ਸਰਕਾਰ ਨਾਕਾਮ ਰਹੀ। ਅਰਥ–ਵਿਵਸਥਾ ਢਹਿ–ਢੇਰੀ ਹੋ ਗਈ। ਲੌਕਡਾਊਨ ਦੇ ਨਾਂਅ ਉੱਤੇ ਮਜ਼ਾਕ ਹੋਇਆ। ਸਾਰੀਆਂ ਤਾਕਤਾਂ ਪ੍ਰਧਾਨ ਮੰਤਰੀ ਦਫ਼ਤਰ ਕੋਲ ਹਨ, ਉਹ ਕਰਮਚਾਰੀਆਂ ਅਤੇ ਕੰਪਨੀਆਂ ਦੇ ਹਿਤਾਂ ਦੀ ਰਾਖੀ ਕਰਨ।

 

 

ਇਸ ਮੀਟਿੰਗ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਟੀਐੱਮਸੀ ਦੇ ਮੁਖੀ ਮਮਤਾਬੈਨਰੀ, ਮਹਾਰਾਸ਼ਟਰ ਦੇ ਮੁੱਖ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਝਾਰਖੰਡ ਦੇ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ, ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਅਤੇ ਡੀਐੱਮਕੇ ਆਗੂ ਕੇ. ਸਟਾਲਿਨ ਨੇ ਵੀ ਸੰਬੋਧਨ ਕੀਤਾ।

 

 

ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੋਰੋਨਾ ਸੰਕਟ ’ਚ ਕੇਂਦਰ ਸਰਕਾਰ ਰਾਜਾਂ ਦੀ ਠੀਕ ਤਰੀਕੇ ਮਦਦ ਨਹੀਂ ਕਰ ਰਹੀ। ਸ੍ਰੀ ਊਧਵ ਠਾਕਰੇ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਗੱਲ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਮਹਾਰਾਸ਼ਟਰ ’ਚ ਭਾਜਪਾ ਕਿਹੋ ਜਿਹਾ ਵਿਵਹਾਰ ਕਰ ਰਹੀ ਹੈ।

 

 

ਰਾਹੁਲ ਗਾਂਧੀ ਨੇ ਕੇਂਦਰ ਦੇ ਰਵੱਈਏ ’ਤੇ ਸੁਆਲ ਉਠਾਇਆ। ਉਨ੍ਹਾਂ ਕਿਹਾ ਕਿ ਲੌਕਡਾਊਨ ਕਰਦੇ ਸਮੇਂ ਕਿਸੇ ਨਾਲ ਸਲਾਹ ਨਹੀਂ ਕੀਤੀ ਗਈ। ਉਦਯੋਗਪਤੀਆਂ ਨਾਲ ਕੋਈ ਚਰਚਾ ਨਹੀਂ ਕੀਤੀ ਗਈ। ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ’ਤੇ ਸਿਆਸੀ ਪਾਰਟੀਆਂ ਨਾਲ ਕੋਈ ਵਿਚਾਰ–ਵਟਾਂਦਰਾ ਨਹੀਂ ਕੀਤਾ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ‘ਇੱਕ ਆਦਮੀ ਦੇ ਮਨ ਵਿੱਚ ਆਇਆ ਅਤੇ ਲੌਕਡਾਊਨ ਕਰ ਦਿੱਤਾ।’

 

 

ਸੀਪੀਐੱਮ ਦੇ ਸ੍ਰੀ ਸੀਤਾਰਾਮ ਯੇਚੁਰੀ ਨੇ ਦੱਸਿਆ ਕਿ 22 ਪਾਰਟੀਆਂ ਨੇ ਸਾਢੇ ਚਾਰ ਘੰਟਿਆਂ ਤੱਕ ਕੋਰੋਨਾ ਸੰਕਟ ਦੇ ਮੁੱਦੇ ’ਤੇ ਚਰਚਾ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਸੀ ਕਿ ਕੋਰੋਨਾ ਮਹਾਮਾਰੀ ਉੱਤੇ ਕਾਬੂ ਕਿਵੇਂ ਪਾਇਆ ਜਾਵੇ ਤੇ ਪ੍ਰਭਾਵਿਤ ਲੋਕਾਂ ਤੱਕ ਮਦਦ ਕਿਵੇਂ ਪਹੁੰਚਾਈ ਜਾਵੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22 Parties beleaguered Modi Government over Corona Lockdown this way