ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19: ਤਬਲੀਗੀ ਜਮਾਤ ਨਾਲ ਜੁੜੇ 22 ਹਜ਼ਾਰ ਲੋਕਾਂ ਨੂੰ ਕੀਤਾ ਗਿਐ ਕੁਆਰੰਟੀਨ

ਦੇਸ਼ ਚ ਹੁਣ ਤੱਕ ਸਾਹਮਣੇ ਆਏ 3072 ਕੋਰੋਨਾ ਸੰਕਰਮਣ ਮਾਮਲਿਆਂ ਚੋਂ ਲਗਭਗ 30% ਤਬਲੀਗੀ ਜਮਾਤ ਨਾਲ ਜੁੜੇ ਹੋਏ ਲੋਕ ਹਨ। ਜਾਂਚ ਵਿੱਚ ਹੁਣ ਤੱਕ ਜਮਾਤ ਨਾਲ ਜੁੜੇ 1 ਹਜ਼ਾਰ ਤੋਂ ਵੱਧ ਲੋਕ ਪਾਜ਼ਿਟਿਵ ਪਾਏ ਗਏ ਹਨ। ਖਦਸ਼ਾ ਹੈ ਕਿ ਮਰਕਜ਼ ਚ ਸ਼ਾਮਲ ਹੋਣ ਮਗਰੋਂ ਦੇਸ਼ ਭਰ ਚ ਫੈਲੇ ਜਮਾਤ ਦੇ ਮੈਂਬਰਾਂ ਨੇ ਵੱਡੀ ਗਿਣਤੀ ਚ ਲੋਕਾਂ ਨੂੰ ਸੰਕਰਮਿਤ ਕਰ ਦਿੱਤਾ ਹੋਏਗਾ। ਅਜਿਹੀ ਸਥਿਤੀ ਵਿੱਚ ਜਮਾਤ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਭਰ ਚ ਅਜਿਹੇ 22 ਹਜ਼ਾਰ ਲੋਕਾਂ ਨੂੰ ਵੱਖ ਕੀਤਾ ਗਿਆ ਹੈ।

 

ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਮਾਤ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਦਾ ਪਤਾ ਲਗਾਉਣ ਦੀਆਂ ਪੂਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਮਾਤ ਦੇ ਵਰਕਰ ਅਤੇ ਉਨ੍ਹਾਂ ਦੇ ਨੇੜਲਿਆਂ 22 ਹਜ਼ਾਰ ਲੋਕ ਅਲੱਗ-ਥਲੱਗ ਕਰ ਦਿੱਤੇ ਗਏ ਹਨ।

 

ਮਹੱਤਵਪੂਰਨ ਗੱਲ ਇਹ ਹੈ ਕਿ ਮਾਰਚ ਦੇ ਮਹੀਨੇ ਵਿਚ ਲਗਭਗ 8 ਹਜ਼ਾਰ ਲੋਕ ਮਰਕਜ਼ ਪਹੁੰਚੇ ਸੀ। ਉਨ੍ਹਾਂ ਚ ਵੱਡੀ ਗਿਣਤੀ ਚ ਵਿਦੇਸ਼ੀ ਵੀ ਸ਼ਾਮਲ ਸਨ। ਕੋਰੋਨਾ ਦੇ ਇੱਥੇ ਸੰਕਰਮਿਤ ਹੋਣ ਤੋਂ ਬਾਅਦ ਵੱਡੀ ਗਿਣਤੀ ਚ ਲੋਕ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਚਲੇ ਗਏ। ਮਰਕਜ਼ ਦੀ ਇਮਾਰਤ ਚੋਂ 2 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢੇ ਜਾਣ ਤੋਂ ਬਾਅਦ ਦਿੱਲੀ ਦੇ ਹਸਪਤਾਲਾਂ ਅਤੇ ਕੁਆਰੰਟੀਨ ਸੈਂਟਰਾਂ ਵਿੱਚ ਭੇਜਿਆ ਗਿਆ।

 

ਦੱਸ ਦੇਈਏ ਕਿ ਦੇਸ਼ ਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਕੁਲ ਗਿਣਤੀ 3072 ਹੋ ਗਈ ਹੈ। ਇਸ ਦੇ ਨਾਲ ਹੀ 213 ਲੋਕਾਂ ਨੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ ਅਤੇ ਕੋਵਿਡ -19 ਤੋਂ ਮਰਨ ਵਾਲਿਆਂ ਦੀ ਗਿਣਤੀ ਦੇਸ਼ ਭਰ ਚ 75 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22 thousand people quarantined related with tabligi Jamaat