ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਤਾ ਕਰਦਾ ਸੀ ਬਲਾਤਕਾਰ, ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀ

ਪਿਤਾ ਕਰਦਾ ਸੀ ਬਲਾਤਕਾਰ, ਮਾਂ ਦਿੰਦੀ ਸੀ ਗਰਭਨਿਰੋਧਕ ਗੋਲੀ

ਉਤਰ ਪ੍ਰਦੇਸ਼ ਵਿਚ ਰਿਸ਼ਤਿਆਂ ਨੂੰ ਖੇਰੂ–ਖੇਰੂ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਕ 22 ਸਾਲਾ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਿਤਾ ਨੇ ਉਸਦੀ ਮਾਂ ਦੀ ਸਹਿਮਤੀ ਨਾਲ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਉਸ ਨਾਲ ਬਲਾਤਕਾਰ ਕੀਤਾ। ਇੱਥੋਂ ਤੱਕ ਕਿ ਉਸਦੀ ਮਾਂ ਨੇ ਉਸ ਨੂੰ ਗਰਭਨਿਰੋਧਕ ਵੀ ਦਿੱਤੀ।

 

ਲਖਨਊ ਦੇ ਬਾਹਰੀ ਇਲਾਕੇ ਚਿਨਹਟ ਵਿਚ ਰਹਿਣ ਵਾਲੀ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਕਿਸਮਤ ਨਾਲ ਸਮਝੌਤਾ ਕਰ ਲਿਆ ਸੀ, ਪ੍ਰੰਤੂ ਹੁਣ ਉਸਦੇ ਪਿਤਾ ਨੇ ਉਸਦੀ ਛੋਟੀ ਭੈਣ ਦਾ ਸ਼ਰੀਰਕ ਸ਼ੋਸਣ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸਨੇ ਹਿੰਮਤ ਕੀਤੀ ਅਤੇ ਪੁਲਿਸ ਨਾਲ ਸੰਪਰਕ ਕੀਤਾ।

 

44 ਸਾਲਾ ਮੁਲਜ਼ਮ ਪਿਤਾ ਖਿਲਾਫ ਆਪਣੀਆਂ ਦੋ ਧੀਆਂ ਨਾਲ ਬਲਾਤਕਾਰ ਕਰਨ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਉਹ ਫਰਾਰ ਹੈ ਅਤੇ 42 ਸਾਲਾ ਮਾਂ ਨੂੰ ਅਪਰਾਧ ਨੂੰ ਵਧਾਵਾ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਧੀਆਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਹਨ।

 

ਵੱਡੀ ਧੀ ਨੇ ਇਕ ਐਨਜੀਓ ਨਾਲ ਸੰਪਰਕ ਕੀਤਾ, ਜਿਸਨੇ ਪੁਲਿਸ ਦੀ ਮਦਦ ਨਾਲ ਲੜਕੀਆਂ ਨੂੰ ਉਨ੍ਹਾਂ ਦੇ ਘਰੋਂ ਛੁਡਵਾਇਆ ਗਿਆ। ਵੱਡੀ ਧੀ ਆਪਣੇ ਘਰ ਵਿਚ ਰਹਿ ਰਹੀ ਹੈ, ਜਦੋਂ ਕਿ ਨਾਬਾਲਗ ਛੋਟੀ ਭੈਣ ਨੂੰ ਇਕ ਸ਼ੈਲਟਰ ਹੋਮ ਵਿਚ ਭੇਜਿਆ ਗਿਆ ਹੈ।  ਚਿਨਹਟ ਦੇ ਐਸਐਚਓ ਸਚਿੱਨ ਸਿੰਘ ਨੇ ਕਿਹਾ ਕਿ ਪਿਤਾ ਉਤੇ ਬਲਾਤਕਾਰ ਦਾ, ਮਹਿਲਾ ਦੀ ਸਹਿਮਤੀ ਦੇ ਬਿਨਾਂ ਗਰਭਪਾਤ ਕਰਾਉਣ, ਡਰਾਉਣ ਧਮਕਾਉਣ ਦੇ ਦੋਸ਼ ਵਿਚ ਅਤੇ ਪੋਸਕੋ ਐਕਟ 8 ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:22 year old girl sensational disclosure - father rape her and mother used to give Contraceptive