ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਇਸ ਨਵੇਕਲੇ ਬੁਖ਼ਾਰ ਕਾਰਨ ਹੁਣ ਤਕ 23 ਬੱਚਿਆਂ ਦੀ ਮੌਤ

ਬਿਹਾਰ ਚ ਹੁਮਸ ਭਰੀ ਗਰਮੀ ਕਾਰਨ ਮੁਜ਼ੱਫ਼ਰਪੁਰ ਅਤੇ ਇਸਦੇ ਨੇੜਲੇ ਇਲਾਕਿਆਂ ਚ ਬੱਚਿਆਂ ਤੇ ਕਹਿਰ ਬਣ ਕੇ ਡਿੱਗੀ ਬੀਮਾਰੀ ‘ਚਮਕੀ ਬੁਖ਼ਾਰ’ ਕਾਰਨ ਪੀੜਤ ਬੱਚਿਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਮੌਸਮੀ ਚ ਸੋਕੇ ਅਤੇ ਹਵਾ ਚ ਨਮੀ ਵਾਧੂ ਹੋਣ ਕਾਰਨ ਸ਼ੱਕੀ ਐਕਯੂਟ ਇਸੇਫਲਾਈਟਿਸ ਸਿੰਡ੍ਰੋਮ (ਏਈਐਸ) ਅਤੇ ਜਾਪਾਨੀ ਇੰਸੇਫਾਇਟਿਸ (ਜੇਈ) ਨਾਂ ਦੀ ਬੀਮਾਰੀ ਕਾਰਨ ਪਿਛਲੇ 1 ਹਫ਼ਤੇ ਚ ਲਗਭਗ 23 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

 

ਇਸ ਵਿਚਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕੁਮਾਰ ਨੇ ਇਸ ਬੀਮਾਰੀ ਨੂੰ ਲੈ ਕੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਿਹਤ ਵਿਭਾਗ ਇਸ ਤੇ ਤਿੱਖੀ ਨਿਗਰਾਨੀ ਰੱਖ ਰਿਹਾ ਹੈ। ਮੀਂਹ ਪੈਣ ਤੋਂ ਪਹਿਲਾਂ ਇਹ ਬੀਮਾਰੀ ਹਰੇਕ ਸਾਲ ਬਿਹਾਰ ਚ ਕਹਿਰ ਢਾਹੁੰਦੀ ਹੈ। ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਇਸ ਬੀਮਾਰੀ ਖਿਲਾਫ ਜਾਗਰੂਕ ਕਰਨਾ ਹੋਵੇਗਾ, ਇਸ ਬੇਹੱਦ ਚਿੰਤਾ ਦਾ ਵਿਸ਼ਾ ਹੈ।

 

ਸਥਾਨਕ ਇਕ ਡਾਕਟਰ ਮੁਤਾਬਕ ਸ਼ੋਮਵਾਰ ਨੂੰ ਬੁਖਾਰ ਨਾਲ ਪੀੜਤ 20 ਬੱਚੇ ਹਸਪਤਾਲ ਚ ਦਾਖ਼ਲ ਹੋਏ ਹਨ ਜਦਕਿ ਹੁਣ ਤਕ 72 ਬੀਮਾਰ ਬੱਚਿਆਂ ਨੂੰ ਹਸਪਤਾਲ ਚ ਭਰਤੀ ਕੀਤਾ ਗਿਆ ਹੈ। ਡਾਕਟਰ ਮੁਤਾਬਕ ਇਲਾਜ ਦੌਰਾਨ 19 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

 

ਇਕ ਹੋਰ ਹਸਪਤਾਲ ਦੇ ਡਾਕਟਰ ਮੁਤਾਬਕ ਹਫਤੇ ਦੇ ਅੰਦਰ 39 ਬੱਚਿਆਂ ਨੂੰ ਭਰਤੀ ਕਰਵਾਇਆ ਗਿਆ ਜਿਨਾਂ ਚੋਂ 4 ਦੀ ਮੌਤ ਹੋ ਚੁੱਕੀ ਹੈ ਜਦਕਿ 7 ਬੱਚਿਆਂ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ। ਇਸ ਸਾਰੇ ਬੱਚੇ 24 ਘੰਟੇ ਡਾਟਕਰਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਦੀ ਨਿਗਰਾਨੀ ਚ ਬਣੇ ਹੋਏ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:23 children died due to acute encephalitis syndrome AES in bihar CM Nitish expresses worry