ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਪ੍ਰਦੇਸ਼ ’ਚ ਦੋ ਟਰੱਕਾਂ ਦੀ ਟੱਕਰ ਨੇ ਲਈ 24 ਪ੍ਰਵਾਸੀ ਮਜ਼ਦੂਰਾਂ ਦੀ ਜਾਨ

ਉੱਤਰ ਪ੍ਰਦੇਸ਼ ’ਚ ਦੋ ਟਰੱਕਾਂ ਦੀ ਟੱਕਰ ਨੇ ਲਈ 23 ਪ੍ਰਵਾਸੀ ਮਜ਼ਦੂਰਾਂ ਦੀ ਜਾਨ

ਉੱਤਰ ਪ੍ਰਦੇਸ਼ ਦੇ ਔਰੱਈਆ ਜ਼ਿਲ੍ਹੇ ’ਚ ਅੱਜ ਸਨਿੱਚਰਵਾਰ ਤੜਕੇ ਹੋਏ ਭਿਆਨਕ ਹਾਦਸੇ ’ਚ 24 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਇੱਕ ਟਰੱਕ ਦੀ ਟਰਾਲੇ ਨਾਲ ਹੋਈ ਸਿੱਧੀ ਟੱਕਰ ਦੌਰਾਨ ਵਾਪਰਿਆ। ਦਿੱਲੀ–ਕਾਨਪੁਰ ਹਾਈਵੇਅ ’ਤੇ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ 35 ਹੋਰ ਮਜ਼ਦੂਰ ਜ਼ਖ਼ਮੀ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

ਔਰਈਆ ਦੇ ਡੀਐੱਮ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਲਗਭਗ ਸਵੇਰੇ 3:30 ਵਜੇ ਵਾਪਰਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਆਦਾਤਰ ਮਜ਼ਦੂਰ ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ ਅਤੇ ਰਾਜਸਥਾਨ ਤੋਂ ਪਰਤ ਰਹੇ ਸਨ।

 

 

ਪ੍ਰਵਾਸੀ ਮਜ਼ਦੂਰਾਂ ਨਾਲ ਲੱਦੇ ਡੀਸੀਐੱਮ ’ਚ ਟਰੱਕ ਨੇ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੇ ਸੈਫ਼ਈ ਪੀਜੀਆਈ ਭੇਜਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਲਗਭਗ ਸਾਰੇ ਅਧਿਕਾਰੀ ਮੌਕੇ ’ਤੇ ਮੌਜੂਦ ਹਨ।

ਉੱਤਰ ਪ੍ਰਦੇਸ਼ ’ਚ ਦੋ ਟਰੱਕਾਂ ਦੀ ਟੱਕਰ ਨੇ ਲਈ 23 ਪ੍ਰਵਾਸੀ ਮਜ਼ਦੂਰਾਂ ਦੀ ਜਾਨ

 

ਚਸ਼ਮਦੀਦ ਗਵਾਹਾਂ ਮੁਤਾਬਕ ਡੀਸੀਐੱਮ ਸੜਕ ਉੱਤੇ ਖੜ੍ਹਾ ਸੀ, ਤਦ ਹੀ ਟਰੱਕ ਨੇ ਉਸ ਵਿੱਚ ਟੱਕਰ ਮਾਰ ਦਿੱਤੀ। ਔਰਈਆ ਦੇ ਐੱਸਪੀ ਸੁਨੀਤੀ ਸਿੰਘ ਤੇ ਕਈ ਥਾਣਿਆਂ ਦੀ ਪੁਲਿਸ ਮੌਕੇ ’ਤੇ ਮੌਜੂਦ ਹੈ। ਪੁਲਿਸ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ।

 

 

ਕੁਝ ਗੰਭੀਰ ਜ਼ਖ਼ਮੀਆਂ ਨੂੰ ਕਾਨਪੁਰ ਦੇ ਹੈਲਟ ਹਸਪਤਾਲ ’ਚ ਵੀ ਰੈਫ਼ਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਇਸ ਤੋਂ ਪਹਿਲਾਂ ਕੱਲ੍ਹ ਪੈਦਲ ਘਰ ਜਾ ਰਹੇ ਮਜ਼ਦੂਰਾਂ ਨਾਲ ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਹਾਦਸੇ ਵਾਪਰ ਗਏ ਸਨ। ਪਹਿਲਾਂ ਹਾਦਸਾ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ–ਸਹਾਰਨਪੁਰ ਸਟੇਟ ਹਾਈਵੇਅ ’ਤੇ ਬੁੱਧਵਾਰ ਰਾਤੀਂ ਲਗਭਗ ਇੱਕ ਵਜੇ ਵਾਪਰਿਆ ਸੀ। ਪੰਜਾਬ ਤੋਂ ਪਰਤ ਰਹੇ ਮਜ਼ਦੂਰਾਂ ਨੂੰ ਇੱਕ ਰੋਡਵੇਜ਼ ਬੱਸ ਨੇ ਕੁਚਲ ਦਿੱਤਾ ਸੀ। ਉੱਥੇ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ।

 

 

ਬਿਹਾਰ ਦੇ ਸਮੱਸਤੀਪੁਰ ਜ਼ਿਲ੍ਹੇ ਦੇ ਉਜਿਆਰਪੁਰ ਥਾਣਾ ਇਲਾਕੇ ਦੇ ਚਾਂਦਚਰ ਵਿਖੇ ਸ਼ੰਕਰ ਚੌਕ ਲਾਗੇ ਐੱਨਐੱਚ 28 ਉੱਤੇ ਬੱਸ ਤੇ ਟਰੱਕ ਦੀ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਬੱਸ ਮੁਜ਼ੱਫ਼ਰਪੁਰ ਤੋਂ ਪ੍ਰਵਾਸੀਆਂ ਨੂੰ ਲੈ ਕੇ ਕਟਿਹਾਰ ਜਾ ਰਹੀ ਸੀ।

 

 

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਵਿੱਚ ਟਰੱਕ ਪਲਟਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਸੀ; ਜਦ ਕਿ ਉਸਿ ਹਾਦਸੇ ਵਿੱਚ 11 ਮਜ਼ਦੂਰ ਜ਼ਖ਼ਮੀ ਹੋ ਗਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:23 Migrant Labourers killed in UP Road Mishap