ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਾਈਮ ਪਾਸ ਲਈ ਦੋਸਤਾਂ ਨਾਲ ਤਾਸ਼ ਖੇਡਣ ਗਿਆ ਟਰੱਕ ਡਰਾਈਵਰ, 24 ਲੋਕਾਂ ਨੂੰ ਹੋਇਆ ਕੋਰੋਨਾ

ਭਾਰਤ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸਰਕਾਰ ਲੋਕਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਲਗਾਤਾਰ ਨਿਰਦੇਸ਼ ਦੇ ਰਹੀ ਹੈ ਤਾਂ ਜੋ ਇਸ ਖਤਰਨਾਕ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕੇ। ਪਰ ਲੋਕ ਇਸ ਦਾ ਪਾਲਣ ਨਾ ਕਰਕੇ ਰੋਜ਼ਾਨਾ ਲਾਗ ਦੇ ਮਾਮਲਿਆਂ ਨੂੰ ਵਧਾ ਰਹੇ ਹਨ।
 

ਅਜਿਹਾ ਹੀ ਇੱਕ ਮਾਮਲਾ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਸ਼ਹਿਰ 'ਚ ਸਾਹਮਣੇ ਆਇਆ ਹੈ, ਜਿੱਥੇ ਲੌਕਡਾਊਨ ਕਰਕੇ ਟਾਈਮ ਪਾਸ ਕਰਨ ਦੇ ਇਰਾਦੇ ਨਾਲ ਦੋਸਤਾਂ ਤੇ ਗੁਆਂਢੀਆਂ ਨਾਲ ਤਾਸ਼ ਖੇਡਣ ਦੇ ਚੱਕਰ 'ਚ 24 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ। ਇਹ ਜਾਣਕਾਰੀ ਕ੍ਰਿਸ਼ਣਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਏ. ਮੁਹੰਮਦ ਇਮਤਿਆਜ਼ ਨੇ ਦਿੱਤੀ।
 

ਇਮਤਿਆਜ਼ ਨੇ ਦੱਸਿਆ ਕਿ ਇਕ ਹੋਰ ਇਲਾਕੇ 'ਚ ਇੱਕ ਟਰੱਕ ਡਰਾਈਵਰ ਵੱਲੋਂ ਸਮਾਂ ਬਤੀਤ ਕਰਨ ਲਈ ਇਕੱਤਰ ਹੋਏ 15 ਲੋਕਾ ਕੋਰੋਨਾ-19 ਦੇ ਮਰੀਜ਼ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ 'ਚ ਦੋਵਾਂ ਘਟਨਾਵਾਂ ਕਾਰਨ ਲਗਭਗ 40 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ।
 

ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਆਪਣੇ ਦੋਸਤਾਂ ਅਤੇ ਗੁਆਂਢੀਆਂ ਨਾਲ ਸ਼ਹਿਰ ਦੇ ਕ੍ਰਿਸ਼ਨਾ ਲੰਕਾ ਇਲਾਕੇ 'ਚ ਤਾਸ਼ ਖੇਡ ਰਿਹਾ ਸੀ, ਜਦਕਿ ਔਰਤਾਂ ਗਰੁੱਪ ਬਣਾ ਕੇ ਤੰਬੋਲਾ ਖੇਡ ਰਹੀਆਂ ਸਨ। ਇਸ ਦੌਰਾਨ ਸਮਾਜਿਕ ਦੂਰੀ ਦੀ ਘਾਟ ਕਾਰਨ 24 ਲੋਕਾਂ ਨੂੰ ਕੋਰੋਨਾ ਵਾਇਰਸ ਹੋ ਗਿਆ।
 

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਅਜਿਹੀ ਹੀ ਇੱਕ ਘਟਨਾ ਕਰਮਿਕਾ ਨਗਰ 'ਚ ਸਾਹਮਣੇ ਆਈ। ਟਰੱਕ ਡਰਾਈਵਰ ਨੇ ਸਮਾਜਿਕ ਦੂਰੀ ਦੀ ਉਲੰਘਣਾ ਕੀਤੀ, ਜਿਸ ਕਾਰਨ 15 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ।
 

ਵੀਡੀਓ ਸੰਦੇਸ਼ 'ਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨਾ ਹੀ ਕੋਰੋਨਾ ਲਾਗ ਨੂੰ ਵਧਾਉਣ ਦਾ ਕਾਰਨ ਹੈ। ਉਨ੍ਹਾਂ ਨੇ ਵਾਇਰਸ ਤੋਂ ਬਚਣ ਲਈ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਵਿਜੇਵਾੜਾ ਵਿੱਚ ਹੁਣ ਤੱਕ ਕੋਵਿਡ-19 ਦੇ ਲਗਭਗ 100 ਮਾਮਲੇ ਸਾਹਮਣੇ ਆ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 People Tests Positive as Bored Truck Drivers Plays Cards with friends