ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਹਾਲੇ ਵੀ 24 ਦਹਿਸ਼ਤਗਰਦ ਸਿਖਲਾਈ ਕੈਂਪ ਸਰਗਰਮ

ਪਾਕਿਸਤਾਨ ’ਚ ਹਾਲੇ ਵੀ 24 ਦਹਿਸ਼ਤਗਰਦ ਸਿਖਲਾਈ ਕੈਂਪ ਸਰਗਰਮ

ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਨੇ ਬੀਤੇ ਦਿਨੀਂ ਇਹ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਨੇ ਦਹਿਸ਼ਤਗਰਦੀ ਦਾ ਬਾਕਾਇਦਾ ਇੱਕ ਉਦਯੋਗ ਵਿਕਸਤ ਕੀਤਾ ਹੋਇਆ ਹੈ। ਵਿਦੇਸ਼ ਮੰਤਰੀ ਦਾ ਇਹ ਬਿਆਨ ਅਸਲ ’ਕੁਝ ਅਜਿਹੀਆਂ ਖ਼ੁਫ਼ੀਆ ਰਿਪੋਰਟਾਂ ਉੱਤੇ ਆਧਾਰਤ ਹੈ, ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਲਸ਼ਕਰ–ਏ–ਤੋਇਬਾ ਦੇ ਆਤਮਘਾਤੀ ਹਮਲਾਵਰ ਬੀਤੇ ਅਕਤੂਬਰ ਮਹੀਨੇ ਜੰਮੂ–ਕਸ਼ਮੀਰ ’ਚ ਘੁਸਪੈਠ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਝੰਡੀ ਉਨ੍ਹਾਂ ਦੇ ਰਾਵਲਪਿੰਡੀ ਸਥਿਤ ਹੈੱਡਕੁਆਰਟਰਜ਼ ’ਚੋਂ ਹਿੱਲਦੀ ਹੈ ਅਤੇ ਜੈਸ਼–ਏ–ਮੁਹੰਮਦ ਦੀ ਲੀਡਰਸ਼ਿਪ ਉਨ੍ਹਾਂ ਦੇ ਲਗਾਤਾਰ ਸੰਪਰਕ ਵਿੱਚ ਹੈ।

 

 

ਫ਼ਰਾਂਸੀਸੀ ਅਖ਼ਬਾਰ ‘ਲੀ ਮੌਂਡੇ’ ਨੂੰ ਦਿੱਤੇ ਇੰਟਰਵਿਊ ’ਚ ਡਾ. ਜੈਸ਼ੰਕਰ ਨੇ ਕਿਹਾ ਹੈ ਕਿ ਪਾਕਿਸਤਾਨ ਜੇ ਭਾਰਤ ਨਾਲ ਗੱਲਬਾਤ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਚਾਹੁੰਦਾ ਹੈ, ਤਾਂ ਉਸ ਲਈ ਇਹੋ ਪਹਿਲੀ ਸ਼ਰਤ ਹੈ ਕਿ ਉਹ ਪਹਿਲਾਂ ਭਾਰਤ–ਵਿਰੋਧੀ ਦਹਿਸ਼ਤਗਰਦ ਸਮੂਹਾਂ ਦਾ ਮੁਕੰਮਲ ਖ਼ਾਤਮਾ ਕਰੇ।

 

 

ਦਿੱਲੀ ਦੇ ਸਾਊਥ ਬਲਾੱਕ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਲਸ਼ਕਰ–ਏ–ਤੋਇਬਾ, ਜੈਸ਼–ਏ–ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਵੱਲੋਂ ਹਾਲੇ ਵੀ ਦਹਿਸ਼ਤਗਰਦਾਂ ਦੀ ਸਿਖਲਾਈ ਲਈ ਪਾਕਿਸਤਾਨ ’ਚ ਕੈਂਪ ਚਲਾਏ ਜਾ ਰਹੇ ਹਨ। ਮਹਿਜ਼ ਦਿਖਾਵੇ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਇਮਰਾਨ ਖ਼ਾਨ ਦੁਨੀਆ ਨੂੰ ਵਿਖਾਉਣ ਲਈ ਖ਼ੁਦ ਨੂੰ ਇਨ੍ਹਾਂ ਦਹਿਸ਼ਤਗਰਦਾਂ ਤੋਂ ਵੱਖਰਿਆ ਕੇ ਪੇਸ਼ ਕਰਦੇ ਹਨ।

 

 

ਭਾਰਤ ਨੇ 14 ਫ਼ਰਵਰੀ, 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਬਾਕਾਇਦਾ ਗੂਗਲ–ਮੈਪ ਦੀ ਮਦਦ ਨਾਲ ਉਨ੍ਹਾਂ 24 ਟਿਕਾਣਿਆਂ ਦੀ ਸੂਚੀ ਪਾਕਿਸਤਾਨ ਸਰਕਾਰ ਨੂੰ ਭੇਜੀ ਹੈ, ਜਿੱਥੇ ਵੀ ਦਹਿਸ਼ਤਗਰਦਾਂ ਦੇ ਸਿਖਲਾਈ ਕੈਂਪ ਚੱਲ ਰਹੇ ਹਨ। ਪਰ ਹਾਲੇ ਤੱਕ ਉਨ੍ਹਾਂ ਵਿੱਚੋਂ ਕੋਈ ਵੀ ਕੈਂਪ ਬੰਦ ਨਹੀਂ ਹੋਇਆ।

 

 

ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਦਹਿਸ਼ਤਗਰਦ ਕੈਂਪ ਇਸ ਪ੍ਰਕਾਰ ਹਨ: ਅਬਦੁੱਲ੍ਹਾ ਬਿਨ ਮਸੂਦ (ਲਸ਼ਕਰ–ਏ–ਤੋਇਬਾ); ਬਾਲਾਕੋਟ (ਜੈਸ਼–ਏ–ਮੁਹੰਮਦ); ਬਰਾਲੀ/ਫ਼ਾਗੋਸ਼ 1 ਅਤੇ 2 (ਲਸ਼ਕਰ–ਏ–ਤੋਇਬਾ); ਬਰਨਾਲਾ (ਹਿਜ਼ਬੁਲ ਮੁਜਾਹਿਦੀਨ); ਬਹਾਵਲਪੁਰ (ਜੈਸ਼–ਏ–ਮੁਹੰਮਦ); ਬਟਾਰਸੀ ਕੈਂਪ 1 ਤੇ 2 (ਲਸ਼ਕਰ–ਏ–ਤੋਇਬਾ ਅਤੇ ਜੈਸ਼–ਏ–ਮੁਹੰਮਦ); ਚੇਲਾਬੰਦੀ (ਲਸ਼ਕਰ–ਏ–ਤੋਇਬਾ/ਜੈਸ਼–ਏ–ਮੁਹੰਮਦ/ਹਿਜ਼ਬੁਲ ਮੁਜਾਹਿਦੀਨ) ਅਤੇ ਦੌਰਾ–ਏ–ਅਜ਼ੀਮਤ (ਹਿਜ਼ਬੁਲ ਮੁਜਾਹਿਦੀਨ)। ਇਨ੍ਹਾਂ ਵਿੱਚੋਂ ਬਹੁਤੇ ਕੈਂਪ ਮਕਬੂਜ਼ਾ ਕਸ਼ਮੀਰ, ਮਾਨਸ਼ੇਰਾ, ਪੇਸ਼ਾਵਰ, ਬਹਾਵਲਪੁਰ ਤੇ ਲਾਹੌਰ ’ਚ ਸਥਿਤ ਹਨ।

 

 

ਸੁਰੱਖਿਆ ਏਜੰਸੀਆਂ ਮੁਤਾਬਕ ਜੈਸ਼–ਏ–ਮੁਹੰਮਦ ਦੇ ਆਪਰੇਸ਼ਨਲ ਕਮਾਂਡਰ ਮੁਫ਼ਤੀ ਅਬਦੁਲ ਰਊਫ਼ ਅਸਗ਼ਰ ਅਤੇ ਉਸ ਦੇ ਭਰਾ ਮੌਲਾਨਾ ਅੰਮਾਰ ਨੇ ਬੀਤੀ 10 ਨਵੰਬਰ ਨੂੰ ਰਾਵਲਪਿੰਡੀ ਸਥਿਤ ਹੈੱਡਕੁਆਰਟਰਜ਼ ਵਿਖੇ ਇਹ ਸਾਰੇ ਕੈਂਪ ਚਲਾਉਣ ਵਾਲਿਆਂ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਤੋਂ ਮਾਲੀ ਇਮਦਾਦ ਮੰਗੀ ਹੈ।

 

 

[ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 Terrorist Training Camps still Active in Pakistan