ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਣੇ ਤੋਂ ਆਏ 24 ਸੈਲਾਨੀ ਪਿੰਜੌਰ ਬੱਸ ਅਗਨੀ–ਕਾਂਡ ’ਚ ਵਾਲ–ਵਾਲ ਬਚੇ

ਪੁਣੇ ਤੋਂ ਆਏ 24 ਸੈਲਾਨੀ ਪਿੰਜੌਰ ਬੱਸ ਅਗਨੀ–ਕਾਂਡ ’ਚ ਵਾਲ–ਵਾਲ ਬਚੇ। ਤਸਵੀਰ: ਯੂਨਸ ਸੈਮੁਅਲ

ਤਸਵੀਰਾਂ: ਯੂਨਸ ਸੈਮੁਅਲ ਤੋਂ ਧੰਨਵਾਦ ਸਹਿਤ

 

 

ਪੁਣੇ (ਮਹਾਰਾਸ਼ਟਰ) ਤੋਂ 24 ਸੈਲਾਨੀਆਂ ਨੂੰ ਲੈ ਕੇ ਪਿੰਜੌਰ ਦੇ ਯਾਦਵਿੰਦਰਾ ਗਾਰਡਨ ’ਚ ਪੁੱਜੀ ਟੂਰਿਸਟ ਬੱਸ ਨੂੰ ਅਚਾਨਕ ਲੱਗ ਗਈ। ਅੱਗ ’ਤੇ ਕਾਬੂ ਪਾਉਣ ਵਿੱਚ ਅੱਧੇ ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗ ਗਿਆ। ਪਰ ਅੱਗ ਬੁਝਾਉਂਦੇ–ਬੁਝਾਉਂਦੇ ਹੀ ਬੱਸ ਸੜ ਕੇ ਸੁਆਹ ਹੋ ਗਈ।

 

 

ਇਸ ਹਾਦਸੇ ਵਿੱਚ ਸਾਰੇ ਸੈਲਾਨੀ (ਟੂਰਿਸਟ) ਵਾਲ–ਵਾਲ ਬਚ ਗਏ। ਇਹ ਦੱਸਿਆ ਜਾ ਰਿਹਾ ਹੈ ਕਿ ਬੱਸ ਨੂੰ ਅੱਗ ਸ਼ਾਟ–ਸਰਕਟ ਕਾਰਨ ਲੱਗੀ।

 

 

ਬੱਸ ਡਰਾਇਵਰ ਰਘਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਬੱਸ ਨੂੰ ਭੀੜ–ਭੜੱਕੇ ਵਾਲੇ ਇਲਾਕੇ ’ਚੋਂ ਕੱਢ ਕੇ ਥੋੜ੍ਹੀ ਖੁੱਲ੍ਹੀ ਥਾਂ ’ਤੇ ਪਾਰਕ ਕੀਤਾ ਸੀ। ਡਰਾਇਵਰ ਨੇ ਅੱਗ ਦੀ ਵੀ ਪਰਵਾਹ ਨਹੀਂ ਕੀਤੀ, ਉਸ ਨੇ ਵੱਡਾ ਹਾਦਸਾ ਟਾਲਣ ਲਈ ਬੱਸ ਨੂੰ ਖੁੱਲ੍ਹੀ ਥਾਂ ’ਤੇ ਲਿਆਂਦਾ ਤੇ ਫਿਰ ਉਸ ਨੇ ਸੈਲਾਨੀਆਂ ਦਾ ਸਾਮਾਨ ਵੀ ਬਾਹਰ ਕੱਢਿਆ। ਇਸ ਲਈ ਡਰਾਇਵਰ ਰਘਬੀਰ ਸਿੰਘ ਦੀ ਸ਼ਲਾਘਾ ਵੀ ਹੋ ਰਹੀ ਹੈ।

ਪੁਣੇ ਤੋਂ ਆਏ 24 ਸੈਲਾਨੀ ਪਿੰਜੌਰ ਬੱਸ ਅਗਨੀ–ਕਾਂਡ ’ਚ ਵਾਲ–ਵਾਲ ਬਚੇ

 

ਪਿੰਜੌਰ ਦੇ ਕੌਂਸਲਰ ਸਤਿੰਦਰ ਸਿੰਘ ਟੋਨੀ ਨੇ ਤੁਰੰਤ ਫ਼ਾਇਰ ਬ੍ਰਿਗੇਡ ਤੇ ਪੁਲਿਸ ਨੂੰ ਖ਼ਬਰ ਦਿੱਤੀ। ਫ਼ਾਇਰ ਬ੍ਰਿਗੇਡ ਨੂੰ ਪੁੱਜਣ ਵਿੱਚ 50 ਮਿੰਟ ਲੱਗ ਗਏ ਪਰ ਤਦ ਤੱਕ ਨੁਕਸਾਨ ਹੋ ਚੁੱਕਾ ਸੀ।

 

 

ਪੁਲਿਸ ਥਾਣਾ ਇੰਚਾਰਜ ਮੁਕੇਸ਼ ਕੁਮਾਰ ਤੇ ਫ਼ਾਇਰ ਬ੍ਰਿਗੇਡ ਅਧਿਕਾਰੀ ਚਰਨਦਾਸ ਨੇ ਦੱਸਿਆ ਕਿ ਹਾਈਵੇਅ ਉੱਤੇ ਬਹੁਤ ਜ਼ਿਆਦਾ ਆਵਾਜਾਈ ਹੋਣ ਕਾਰਨ ਯਾਦਵਿੰਦਰਾ ਗਾਰਡਨ ਤੱਕ ਪੁੱਜਣ ਵਿੱਚ ਦੇਰੀ ਲੱਗੀ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਪੁਲਿਸ ਹਾਲੇ ਤਫ਼ਤੀਸ਼ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 Tourists from Pune had narrow escape at Pinjore