ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਅਫ਼ਵਾਹਾਂ ਫੈਲਾਉਣ ਵਾਲਾ 24 ਸਾਲਾ ਨੌਜਵਾਨ ਕਾਬੂ

ਦਿੱਲੀ ’ਚ ਅਫ਼ਵਾਹਾਂ ਫੈਲਾਉਣ ਵਾਲਾ 24 ਸਾਲਾ ਨੌਜਵਾਨ ਕਾਬੂ

ਉੱਤਰ–ਪੂਰਬੀ ਦਿੱਲੀ ’ਚ ਪਿਛਲੇ ਹਫ਼ਤੇ ਬਹੁਤ ਜ਼ਿਆਦਾ ਹਿੰਸਕ ਘਟਨਾਵਾਂ ਵਾਪਰੀਆਂ ਸਨ; ਜਿਨ੍ਹਾਂ ਵਿੱਚ 45 ਤੋਂ ਵੱਧ ਵਿਅਕਤੀ ਮਾਰੇ ਗਏ ਸਨ ਤੇ 200 ਦੇ ਲਗਭਗ ਜ਼ਖ਼ਮੀ ਹੋ ਗਏ ਸਨ। ਪਰਸੋਂ ਐਤਵਾਰ ਨੂੰ ਫਿਰ ਪੱਛਮੀ ਦਿੱਲੀ ਦੇ ਨਿਰਮਾਣ ਵਿਹਾਰ ਇਲਾਕੇ ’ਚ ਦੰਗਿਆਂ ਦੀ ਅਫ਼ਵਾਹ ਫੈਲਾਈ ਗਈ ਸੀ।

 

 

ਉਸ ਤੋਂ ਬਾਅਦ ਦਿੱਲੀ ਪੁਲਿਸ ਦੇ ਸਾਈਬਰ ਅਪਰਾਧ ਸੈੱਲ ਨੇ 24 ਸਾਲਾਂ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਵਿਅਕਤੀ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾ ਰਿਹਾ ਸੀ।

 

 

ਦਿੱਲੀ ਦੀ ਸਾਈਬਰ ਸੈੱਲ ਟੀਮ ਨੇ ਉਸ ਦਾ ਮੋਬਾਇਲ ਫ਼ੋਨ ਵੀ ਬਰਾਮਦ ਕਰ ਲਿਆ ਹੈ ਤੇ ਕਥਿਤ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਉਸ ਦੇ ਪ੍ਰੋਫ਼ਾਈਲ ਤੋਂ ਕਰ ਲਈ ਗਈ ਹੈ।

 

 

ਦਿੱਲੀ ਪੁਲਿਸ ਨੇ ਭਾਰਤੀ ਦੰਡ ਸੰਘਤਾ ਦੀਆਂ ਸਬੰਧਤ ਧਾਰਾਵਾਂ ਅਧੀਨ 10 ਮਾਮਲੇ, ਦਿੱਲੀ ਪੁਲਿਸ ਕਾਨੂੰਨ ਦੀ ਧਾਰਾ 65 ਅਧੀਨ 163 ਮਾਮਲੇ ਤੇ ਦੱਖਣ–ਪੂਰਬੀ ਜ਼ਿਲ੍ਹੇ ’ਚ ਅਫ਼ਵਾਹਾ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਧਾਰਾ 107/151 CrPC ਦੀ ਧਾਰਾ ਅਧੀਨ 3 ਮਾਮਲੇ ਦਰਜ ਕੀਤੇ ਹਨ।

 

 

ਚੇਤੇ ਰਹੇ ਕਿ ਉੱਤਰ–ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਜਾਫ਼ਰਾਬਾਦ, ਮੌਜਪੁਰ, ਗੋਕੁਲਪੁਰੀ, ਖਜੂਰੀ ਖ਼ਾਸ, ਭਜਨਪੁਰਾ ਅਤੇ ਹੋਰ ਇਲਾਕਿਆਂ ’ਚ 45 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ 200 ਹੋਰ ਜ਼ਖ਼ਮੀ ਹੋਏ ਹਨ।

 

 

ਚੇਤੇ ਰਹੇ ਕਿ ਬੀਤੀ 25 ਫ਼ਰਵਰੀ ਨੂੰ ਜਦੋਂ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦਿੱਲੀ ’ਚ ਸਨ, ਤਦ ਕੌਮਾਂਤਰੀ ਪੱਧਰ ਦਾ ਮੀਡੀਆ ਭਾਰਤ ਪੁੱਜਾ ਹੋਇਆ ਸੀ। ਉਨ੍ਹਾਂ ਸਭ ਦੀ ਮੌਜੂਦਗੀ ’ਚ ਦੇਸ਼ ਦੀ ਰਾਜਧਾਨੀ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ। ਇਸੇ ਲਈ ਹੁਣ ਵਿਦੇਸ਼ੀ ਮੀਡੀਆ ਵੀ ਭਾਰਤ ਨੂੰ ਨਸੀਹਤਾਂ ਦੇ ਰਿਹਾ ਹੈ।

 

 

ਵਿਰੋਧੀ ਪਾਰਟੀ ਕਾਂਗਰਸ ਦਾ ਦੋਸ਼ ਹੈ ਕਿ ਕੇਂਦਰ ਸਰਕਾਰ 69 ਘੰਟਿਆਂ ਤੱਕ ਚੁੱਪ ਬੈਠੀ ਰਹੀ, ਉਸ ਨੇ ਕੋਈ ਕਾਰਵਾਈ ਨਹੀਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 year old accused behind rumours in Delhi arrested