ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਭਾਰਤ `ਚ ਭਾਰੀ ਮੀਂਹ ਪੈਣ ਤੇ ਹੜ੍ਹ ਨਾਲ 25 ਦੀ ਮੌਤ

ਉਤਰ ਭਾਰਤ `ਚ ਭਾਰੀ ਮੀਂਹ ਪੈਣ ਤੇ ਹੜ੍ਹ ਨਾਲ 25 ਦੀ ਮੌਤ

ਉਤਰ ਭਾਰਤ `ਚ ਭਾਰੀ ਮੀਂਹ ਪੈਣ, ਜ਼ਮੀਨ ਖਿਸਕਣ ਅਤੇ ਮਕਾਨ ਡਿੱਗਣ ਦੀਆਂ ਘਟਨਾਵਾਂ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ `ਚੋਂ ਹਿਮਾਚਲ ਪ੍ਰਦੇਸ਼ `ਚ 8 ਲੋਕ ਮਾਰੇ ਜਾਣ ਦੀ ਖ਼ਬਰ ਹੈ, ਜਦੋਂ ਕਿ ਜੰਮੂ ਕਸ਼ਮੀਰ `ਚ 7, ਪੰਜਾਬ `ਚ 6 ਅਤੇ ਹਰਿਆਣਾ `ਚ 4 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। 


ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਜਿ਼ਆਦਾ ਪ੍ਰਭਾਵਿਤ ਜਿ਼ਲ੍ਹੇ ਕੁਲੂ `ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਮੀਨ ਖਿਸਕਣ ਨਾਲ ਮੰਡੀ ਟਾਊਨ ਅਤੇ ਪਠਾਨਕੋਟ-ਚੰਬਾ ਹਾਈਵੇ ਤੋਂ ਇਲਾਵਾ ਚੰਡੀਗੜ੍ਹ-ਮਨਾਲੀ ਰਾਜ ਮਾਰਗ `ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।


ਐਤਵਾਰ ਦੀ ਰਾਤ ਨੂੰ ਵਿਆਸ ਨਦੀ `ਚ ਇਕ ਗੱਡੀ ਡਿੱਗਣ ਕਾਰਨ ਤਿੰਨ ਲੋਕ ਬਹਿ ਗਏ। ਜਦੋਂ ਕਿ ਮਨੀਕਰਨ ਘਾਟੀ ਦੇ ਬਾਅਦ ਪਾਰਵਤੀ ਨਦੀ `ਚ ਦੋ ਲੋਕ ਬਹਿ ਗਏ, ਬਜੌਰਾ ਦੇ ਬਾਅਦ ਇਕ ਲੜਕੀ ਦੀ ਮੌਤ ਹੋ ਗਈ। ਇਹ ਦੋਵੇਂ ਘਟਨਾਵਾਂ ਕੁਲੂ ਦੀਆਂ ਹਨ ਜੋ ਹੜ੍ਹ ਨਾਲ ਸਭ ਤੋਂ ਜਿ਼ਆਦਾ ਪ੍ਰਭਾਵਿਤ ਜਿਲ੍ਹਿਆਂ `ਚੋਂ ਇਕ ਹੈ।

 

ਕਾਂਗੜਾ ਜਿ਼ਲ੍ਹੇ ਦੇ ਪਾਲਮਪੁਰ ਟਾਊਨ ਕੋਲ ਪਾਣੀ ਨਾਲੇ `ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਊਨਾਂ ਜਿ਼ਲ੍ਹੇ ਕ’ਲ ਇਕ ਮਕਾਨ ਡਿੱਗਣ ਨਾਲ ਇਕ ਦੀ ਜਾਨ ਚਲੀ ਗਈ। ਵਿਆਸ ਨਦੀ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲਦੇ ਹੋਏ ਕੁਲੂ ਟਾਊਨ `ਚ ਕਈ ਘਰਾਂ ਪਾਣੀ `ਚ ਰੁੜ ਗਏ। ਖਬਰਾਂ ਮੁਤਾਬਕ ਲਾਹੌਲ-ਸਪੀਤੀ `ਚ ਚੰਦਰਤਾਲ (4,300 ਮੀਟਰ ਉਪਰ) ਗਏ ਆਈਆਈਟੀ ਮੰਡੀ ਦੇ ਫੈਕਲਟੀ ਮੈਂਬਰ ਗੁੰਮ ਹਨ। 


ਸਰਕਾਰ ਦੀ ਅਪੀਲ `ਤੇ ਭਾਰਤੀ ਵਾਯੂ ਸੈਨਾ ਨੇ ਕਿਸੇ ਵੀ ਐਂਮਰਜੈਂਸੀ ਸਥਿਤੀ ਨਾਲ ਨਿਪਟਣ ਲਈ ਕੁਲੂ ਟਾਊਨ `ਚ ਵਾਯੂ ਸੈਨਾ ਨੇ ਹੈਲੀਕਾਪਟਰ ਤੈਨਾਤ ਕੀਤੇ ਹਨ। ਸਰਕਾਰ ਨੇ ਚੰਬਾ, ਕੁਲੂ, ਸਿਰਮੌਰ, ਕਾਂਗੜਾ ਅਤੇ ਹਮੀਰਪੁਰ ਜਿ਼ਲ੍ਹਿਆਂ `ਚ 25 ਸਤੰਬਰ ਤੱਕ ਸਾਰੇ ਵਿਦਿਅਕ ਸੰਸਥਾਵਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:25 dead as heavy rains cause floods landslides in north India Punjab on high alert