ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

25 ਵਿਦੇਸ਼ੀ ਦੂਤਾਂ ਦਾ ਕਸ਼ਮੀਰ ਵਾਦੀ ਦੌਰਾ ਅੱਜ

25 ਵਿਦੇਸ਼ੀ ਦੂਤਾਂ ਦਾ ਕਸ਼ਮੀਰ ਵਾਦੀ ਦੌਰਾ ਅੱਜ

ਵਿਦੇਸ਼ੀ ਰਾਜਦੂਤਾਂ ਅਤੇ ਕੂਟਨੀਤਕਾਂ ਦਾ ਦੂਜਾ ਬੈਚ ਅੱਜ ਜੰਮੂ–ਕਸ਼ਮੀਰ ਦਾ ਦੌਰਾ ਕਰ ਰਿਹਾ ਹੈ। ਇਸ ਦੂਜੇ ਬੈਚ ’ਚ 25 ਵਿਦੇਸ਼ੀ ਦੂਤ ਸ਼ਾਮਲ ਹਨ।

 

 

ਇਸ ਦੂਜੇ ਬੈਚ ਵਿੱਚ ਫ਼ਰਾਂਸ, ਜਰਮਨੀ, ਕੈਨੇਡਾ ਤੇ ਅਫ਼ਗ਼ਾਨਿਸਤਾਨ ਜਿਹੇ ਦੇਸ਼ਾਂ ਤੇ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਦੇ ਦੂਤ ਵੀ ਮੌਜੂਦ ਹਨ।

 

 

ਵਿਦੇਸ਼ੀ ਦੂਤਾਂ ਦੇ ਇਸ ਦੌਰੇ ਕਾਰਨ ਸਮੁੱਚੀ ਕਸ਼ਮੀਰ ਵਾਦੀ ’ਚ ਸੁਰੱਖਿਆ ਪ੍ਰਬੰਧ ਬਹੁਤ ਜ਼ਿਆਦਾ ਸਖ਼ਤ ਕਰ ਦਿੱਤੇ ਗਏ ਹਨ।

ਸ੍ਰੀਨਗਰ 'ਚ ਸਖ਼ਤ ਸੁਰੱਖਿਆ ਪ੍ਰਬੰਧ

 

ਬੀਤੇ ਵਰ੍ਹੇ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕੀਤੇ ਜਾਣ ਤੋਂ ਬਾਅਦ ਦੂਜੀ ਵਾਰ ਵਿਦੇਸ਼ੀ ਦੂਤ ਅੱਜ ਵਾਦੀ ’ਚ ਜਾ ਰਹੇ ਹਨ। ਇਹ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਕੁਝ ਵਿਰੋਧੀ ਪਾਰਟੀਆਂ ਤੇ ਪਾਕਿਸਤਾਨ, ਤੁਰਕੀ, ਮਲੇਸ਼ੀਆ ਜਿਹੇ ਦੇਸ਼ ਕਸ਼ਮੀਰ ’ਚ ਲਾਈਆਂ ਪਾਬੰਦੀਆਂ ’ਤੇ ਚਿੰਤਾ ਪ੍ਰਗਟਾ ਰਹੇ ਹਨ।

 

 

ਦਰਅਸਲ, ਇਹ ਸਾਰੀ ਕਵਾਇਦ ਭਾਰਤ ਸਰਕਾਰ ਦੇ ਕਹਿਣ ’ਤੇ ਹੀ ਹੋ ਰਹੀ ਹੈ। ਭਾਰਤ ਸਰਕਾਰ ਦੁਨੀਆ ਨੂੰ ਇਹੋ ਦਰਸਾਉਣਾ ਚਾਹੁੰਦੀ ਹੈ ਕਿ ਕਸ਼ਮੀਰ ਵਾਦੀ ’ਚ ਇਸ ਵੇਲੇ ਹਾਲਾਤ ਪੂਰੀ ਤਰ੍ਹਾਂ ਸੁਖਾਵੇਂ ਹਨ ਤੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੈ।

 

 

ਵਿਦੇਸ਼ੀ ਦੂਤ ਕਸ਼ਮੀਰ ਵਾਦੀ ’ਚ ਦੋ ਦਿਨ (ਅੱਜ ਤੇ ਭਲਕ) ਰਹਿਣਗੇ। ਕਸ਼ਮੀਰ ਵਾਦੀ ’ਚ ਆਉਣ ਵਾਲੇ ਕੁੱਲ 25 ਦੂਤਾਂ ਵਿੱਚੋਂ 10 ਯੂਰੋਪੀਅਨ ਯੂਨੀਅਨ ਨਾਲ ਸਬੰਧਤ ਹਨ। ਇਹ ਦੂਤ ਬੜਗਾਮ ਜਾਣਗੇ, ਜਿੱਥੇ ਫ਼ੌਜ ਵੱਲੋਂ ਉਨ੍ਹਾਂ ਨੂੰ ਕਸ਼ਮੀਰ ਵਾਦੀ ਦੀ ਤਾਜ਼ਾ ਸਥਿਤੀ ਤੋਂ ਜਾਦੂ ਕਰਵਾਇਆ ਜਾਵੇਗਾ।

 

 

ਪਿਛਲੇ ਮਹੀਨੇ 15 ਦੇਸ਼ਾਂ ਦੇ ਦੂਤ ਕਸ਼ਮੀਰ ਵਾਦੀ ’ਚ ਆਏ ਸਨ ਪਰ ਤਦ ਯੂਰੋਪੀਅਨ ਯੂਨੀਅਨ ਦੇ ਦੂਤ ਸ਼ਾਮਲ ਨਹੀਂ ਸਨ।

 

 

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਿਦੇਸ਼ੀ ਦੂਤਾਂ ਦੇ ਅਜਿਹੇ ਦੌਰੇ ਹਾਲੇ ਹੋਰ ਵੀ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:25 Foreign envoys to visit Kashmir Valley today