ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਮਹੀਨਿਆਂ ’ਚ 25 ਜਣਿਆਂ ਨੇ ਕੀਤੀ ਦਿੱਲੀ ਮੈਟਰੋ ਰੇਲ ਹੇਠਾਂ ਆ ਕੇ ਖ਼ੁਦਕੁਸ਼ੀ

17 ਮਹੀਨਿਆਂ ’ਚ 25 ਜਣਿਆਂ ਨੇ ਕੀਤੀ ਦਿੱਲੀ ਮੈਟਰੋ ਰੇਲ ਹੇਠਾਂ ਆ ਕੇ ਖ਼ੁਦਕੁਸ਼ੀ

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪਿਛਲੇ 17 ਮਹੀਨਿਆਂ ਦੌਰਾਨ 25 ਜਣੇ ਦਿੱਲੀ ਮੈਟਰੋ ਰੇਲ–ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਚੁੱਕੇ ਹਨ।

 

 

ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਖ਼ੁਦਕੁਸ਼ੀ ਦੀ ਅਜਿਹੀ ਇੱਕ ਵਾਰਦਾਤ ਕਾਰਨ ਦਿੱਲੀ ਮੈਟਰੋ ਨੈੱਟਵਰਕ ਦੀ ਰਫ਼ਤਾਰ ਸੁਸਤ ਪੈ ਗਈ। ਨੌਇਡਾ ਸੈਕਟਰ 61 ਦੇ ਮੈਟਰੋ ਸਟੇਸ਼ਨ ਵਿਖੇ ਬਲੂ–ਲਾਈਨ (ਦਵਾਰਕਾ ਸੈਕਟਰ 21 ਤੋਂ ਨੌਇਡਾ ਇਲੈਕਟ੍ਰੌਨਿਕ ਸਿਟੀ) ’ਤੇ ਕੱਲ੍ਹ 22 ਸਾਲਾਂ ਦੇ ਇੱਕ ਪ੍ਰਾਈਵੇਟ ਸਕਿਓਰਿਟੀ ਗਾਰਡ ਨੇ ਰੇਲ–ਗੱਡੀ ਅੱਗੇ ਛਾਲ਼ ਮਾਰ ਕੇ ਆਪਣੀ ਜੀਵਨ–ਲੀਲਾ ਸਮਾਪਤ ਕਰ ਲਈ।

 

 

ਸੋਮਵਾਰ ਨੂੰ ਵੀ 40 ਸਾਲਾਂ ਦੀ ਇੱਕ ਔਰਤ ਨੇ ਬਲੂ–ਲਾਈਨ ਉੱਤੇ ਝੰਡੇਵਾਲਾਂ ਸਟੇਸ਼ਨ ਉੱਤੇ ਰੇਲ–ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਸੀ।

 

 

ਅੰਕੜੇ ਦਰਸਾਉਂਦੇ ਹਨ ਕਿ ਜਨਵਰੀ 2018 ਤੋਂ ਲੈ ਕੇ ਮਈ 2019 ਤੱਕ 25 ਵਿਅਕਤੀ ਦਿੱਲੀ ਮੈਟਰੋ ਦੀਆਂ ਪਟੀਆਂ ਉੱਤੇ ਖ਼ੁਦਕੁਸ਼ੀ ਕਰ ਚੁੱਕੇ ਹਨ। ਸਾਲ 2014 ਤੋਂ ਲੈ ਕੇ 2018 ਤੱਕ ਸਾਰੇ ਮੈਟਰੋ ਸਟੇਸ਼ਨਾਂ ’ਤੇ 83 ਵਿਅਕਤੀ ਖ਼ੁਦਕੁਸ਼ੀ ਕਰ ਚੁੱਕੇ ਹਨ।

 

 

ਅਜਿਹੀਆਂ ਘਟਨਾਵਾਂ ਕਾਰਨ ਹੀ ਵਧੇਰੇ ਭੀੜ–ਭੜੱਕੇ ਵਾਲੇ ਰੇਲਵੇ ਸਟੇਸ਼ਨਾਂ ਉੱਤੇ ਰੇਲ ਪਟੜੀ ਦੇ ਅੱਗੇ ਬੈਰੀਅਰ ਲਾ ਦਿੱਤੇ ਗਏ ਹਨ; ਤਾਂ ਜੋ ਕੋਈ ਵਿਅਕਤੀ ਪਟੜੀ ਉੱਤੇ ਛਾਲ਼ ਨਾ ਮਾਰ ਸਕੇ। ਉਹ ਬੈਰੀਅਰ ਸਿਰਫ਼ ਰੇਲ–ਗੱਡੀ ਦੇ ਆਉਣ ਤੋਂ ਬਾਅਦ ਹੀ ਖੁੱਲ੍ਹਦੇ ਹਨ।

 

 

ਅਜਿਹੇ ਬੈਰੀਅਰ ਕਸ਼ਮੀਰੀ ਗੇਟ, ਰਾਜੀਵ ਚੌਕ, ਚਾਂਦਨੀ ਚੌਕ, ਨਵੀਂ ਦਿੱਲੀ, ਚਾਵੜੀ ਬਾਜ਼ਾਰ ਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ ਉੱਤੇ ਲਾਏ ਗਏ ਹਨ।

 

 

ਅੰਕੜਿਆਂ ਮੁਤਾਬਕ ਦਿੱਲੀ ਵਿੱਚ ਸਭ ਤੋ ਵੱਧ 32 ਖ਼ੁਦਕੁਸ਼ੀਆਂ ਬਲੂ–ਲਾਈਨ ਉੱਤੇ ਹੋਈਆਂ ਹਨ; ਜੋ ਦਵਾਰਕਾ ਸੈਕਟਰ 21 ਤੋਂ ਵੈਸ਼ਾਲੀ/ਨੌਇਡਾ ਇਲੈਕਟ੍ਰੌਨਿਕ ਸਿਟੀ ਨੂੰ ਜੋੜਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:25 Suicides at Delhi Metro Stations during 17 months