ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਤੁਹਾਡੀ ਕਾਰ 'ਤੇ ਕੁਝ ਲਿਖਿਆ ਹੈ, ਤਾਂ ਸਾਵਧਾਨ... ਇੱਕ ਦਿਨ 'ਚ ਕੱਟੇ 250 ਚਲਾਨ

ਸ਼ੁੱਕਰਵਾਰ ਨੂੰ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਦੋਪਹੀਆ ਵਾਹਨਾਂ ਸਮੇਤ 250 ਅਜਿਹੇ ਵਾਹਨਾਂ ਦੇ ਚਲਾਨ ਕੀਤੇ ਗਏ ਸਨ ਜਿਨ੍ਹਾਂ 'ਤੇ ਜਾਤੀਵਾਦ ਜਾਂ ਅਪਮਾਨਜਨਕ ਚੀਜ਼ਾਂ ਲਿਖੀਆਂ ਸਨ। ਇਹ ਕਾਰਵਾਈ ਜ਼ਿਲ੍ਹਾ ਪੁਲਿਸ ਦੇ ਆਪ੍ਰੇਸ਼ਨ ਕਲੀਨ ਤਹਿਤ ਪੂਰੇ ਗੌਤਮ ਬੁੱਧ ਨਗਰ ਵਿੱਚ ਕੀਤੀ ਗਈ।

 

ਸ਼ਹਿਰੀ ਖੇਤਰਾਂ ਵਿੱਚ 100 ਵਾਹਨ ਅਤੇ ਪੇਂਡੂ ਖੇਤਰਾਂ ਵਿੱਚ 33 ਵਾਹਨਾਂ ਉੱਤੇ ਜਾਤੀਵਾਦ ਟਿੱਪਣੀ ਜਾਂ ਸ਼ਬਦ ਲਿਖਣ ਲਈ ਚਲਾਨ ਕੀਤੇ ਗਏ। ਹੋਰ 91 ਚਾਲਾਨ (ਸ਼ਹਿਰੀ ਖੇਤਰ ਵਿੱਚ 78 ਅਤੇ ਗ੍ਰਾਮੀਣ ਖੇਤਰ ਵਿੱਚ 13) ਲੋਕਾਂ ਦੇ ਵਾਹਨ ਉੱਤੇ ਇਤਰਾਜਯੋਗ ਟਿਪਣੀਆਂ ਲਿਖਣ ਵਿਰੁਧ ਜਾਰੀ ਕੀਤੇ ਗਏ। 

 

ਇਸ ਤੋਂ ਇਲਾਵਾ ਜਿਹੜੇ ਵਾਹਨਾਂ ਵਿੱਚ ਨੰਬਰ ਪਲੇਟਾਂ ਨਾਲ ਛੇੜਛਾੜ ਕੀਤੀ ਗਈ ਉਨ੍ਹਾਂ ਮਾਲਕਾਂ ਵਿਰੁਧ ਵੀ 56 ਚਲਾਨ ਵੀ ਕੀਤੇ ਗਏ ਹਨ।

 

ਗੌਤਮ ਬੁੱਧ ਨਗਰ ਦੇ ਐਸਐਸਪੀ ਵੈਭਵ ਕ੍ਰਿਸ਼ਨਾ ਨੇ ਕਿਹਾ ਕਿ - ਜਾਤੀਸੂਚਕ ਸ਼ਬਦਾਂ ਜਾਂ ਨੰਬਰ ਪਲੇਟਾਂ 'ਤੇ ਅਪਮਾਨਜਨਕ ਟਿੱਪਣੀਆਂ ਲਿਖਣ ਦੇ ਅਭਿਆਸ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਦੀਆਂ ਚੀਜ਼ਾਂ ਨਾਲ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ, ਅਸੀਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:250 vehicles with aggressive and casteist words challaned in Noida and Greater Noida