ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਿਰੁੱਧ ਜੰਗ : ਉਦਯੋਗਾਂ ਨੂੰ ਛੇਤੀ ਹੀ 2.5 ਲੱਖ ਕਰੋੜ ਦਾ ਰਾਹਤ ਪੈਕੇਜ਼ ਮਿਲੇਗਾ

1 / 2ਕੋਰੋਨਾ ਵਿਰੁੱਧ ਜੰਗ : ਉਦਯੋਗਾਂ ਨੂੰ ਛੇਤੀ ਹੀ 2.5 ਲੱਖ ਕਰੋੜ ਦਾ ਰਾਹਤ ਪੈਕੇਜ਼ ਮਿਲੇਗਾ

2 / 2ਕੋਰੋਨਾ ਵਿਰੁੱਧ ਜੰਗ : ਉਦਯੋਗਾਂ ਨੂੰ ਛੇਤੀ ਹੀ 2.5 ਲੱਖ ਕਰੋੜ ਦਾ ਰਾਹਤ ਪੈਕੇਜ਼ ਮਿਲੇਗਾ

PreviousNext

ਕੇਂਦਰ ਸਰਕਾਰ ਛੇਤੀ ਹੀ ਉਦਯੋਗ ਲਈ 2.5 ਲੱਖ ਕਰੋੜ ਰੁਪਏ ਦੇ ਹੋਰ ਰਾਹਤ ਪੈਕੇਜ਼ ਦਾ ਐਲਾਨ ਕਰ ਸਕਦੀ ਹੈ। ਰਾਹਤ ਪੈਕੇਜ਼ ਵਜੋਂ ਜੀਐਸਟੀ ਵਿੱਚ ਰਿਆਇਤ ਦੇ ਨਾਲ-ਨਾਲ ਛੋਟੇ ਵਪਾਰੀਆਂ ਨੂੰ ਵਿਆਜ਼ ਮੁਕਤ ਕਰਜ਼ਾ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਜਿਹੇ ਉਦਯੋਗਾਂ 'ਤੇ ਜ਼ੋਰ ਦਿੱਤਾ ਜਾਵੇਗਾ ਜੋ ਵੱਡੇ ਪੱਧਰ 'ਤੇ ਰੁਜ਼ਗਾਰ ਪ੍ਰਦਾਨ ਕਰਦੇ ਹਨ।
 

ਸੂਤਰਾਂ ਰਾਹੀਂ ਮਿਲੀ ਜਾਣਕਾਰੀ ਦੇ ਅਨੁਸਾਰ ਲੌਕਡਾਊਨ ਖ਼ਤਮ ਹੋਣ ਤੋਂ ਪਹਿਲਾਂ ਆਉਣ ਵਾਲੇ ਇਸ ਪੈਕੇਜ਼ ਵਿੱਚ ਸਰਕਾਰ ਨਿਰਮਾਣ, ਹਵਾਬਾਜ਼ੀ ਅਤੇ ਐਮਐਸਐਮਈ ਖੇਤਰਾਂ ਜਿਵੇਂ ਟੈਕਸ ਛੋਟ ਅਤੇ ਅਸਾਨ ਵਿਆਜ ਸ਼ਰਤ ਕਰਜ਼ਿਆਂ ਦਾ ਐਲਾਨ ਕਰ ਸਕਦੀ ਹੈ। ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਰੁਜ਼ਗਾਰ ਦਾ ਸੰਕਟ ਕਿਸੇ ਵੀ ਤਰ੍ਹਾਂ ਪੈਦਾ ਨਾ ਹੋਵੇ।
 

ਸ਼ਰਤ ਰਹਿਤ ਵਿਆਜ ਮੁਕਤ ਕਰਜ਼ਾ ਦੇਣ ਦੀ ਅਪੀਲ :
ਸੂਬਾ ਅਤੇ ਕੇਂਦਰ ਵਿਚਾਲੇ ਤਾਲਮੇਲ ਵਧਾਉਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਜੋ ਲਾਗੂ ਕੀਤੇ ਜਾਣ ਵਾਲੇ ਨਿਯਮ ਕਾਨੂੰਨ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕਣ। ਆਮਦਨ ਟੈਕਸ ਰਿਟਰਨ ਦੇ ਮੱਦੇਨਜ਼ਰ ਉਦਯੋਗਾਂ ਨੂੰ 500 ਕਰੋੜ ਰੁਪਏ ਦੇ ਟਰਨਓਵਰ ਦੇ ਨਾਲ ਸ਼ਰਤ ਰਹਿਤ ਵਿਆਜ਼ ਮੁਕਤ ਕਰਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਦਾ ਫਾਇਦਾ ਲੈਣ ਵਾਲਿਆਂ ਲਈ ਸ਼ਰਤ ਇਹ ਰਹੇਗੀ ਕਿ ਕਾਰੋਬਾਰੀ ਇੱਕ ਸਾਲ ਤੱਕ ਆਪਣੇ ਮੁਲਾਜ਼ਮਾਂ ਨੂੰ ਹਟਾ ਨਹੀਂ ਸਕਣਗੇ।

 

ਸਰਕਾਰ ਨੂੰ ਦੱਸਿਆ ਗਿਆ ਹੈ ਕਿ 53 ਫ਼ੀਸਦੀ ਭਾਰਤੀ ਕਾਰੋਬਾਰ 'ਚ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਸ਼ੁਰੂਆਤੀ ਸਮੇਂ 'ਚ ਹੀ ਬੁਰਾ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਫਿੱਕੀ (FICCI) ਦੇ ਸਰਵੇਖਣ 'ਚ ਕਿਹਾ ਗਿਆ ਹੈ ਕਿ ਕੰਪਨੀਆਂ ਦੀ ਆਰਡਰ ਬੁੱਕ ਵਿੱਚ 73% ਤੱਕ ਗਿਰਾਵਟ ਆਉਣ ਦੀ ਉਮੀਦ ਹੈ। ਸਰਕਾਰ ਨੂੰ ਜੀਐਸਟੀ ਸਮੇਤ ਹਰ ਤਰ੍ਹਾਂ ਦੇ ਟੈਕਸ ਅਗਲੇ ਛੇ ਮਹੀਨਿਆਂ ਲਈ ਮੁਲਤਵੀ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:250000 crore relief package to industries soon Modi government is considering giving interest free loans to small businesses