ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ ’ਚ 13 ਮਹੀਨਿਆਂ ’ਚ ਬਲਾਤਕਾਰ ਦੇ 2,575 ਮਾਮਲੇ

ਛੱਤੀਸਗੜ ਪਿਛਲੇ 13 ਮਹੀਨਿਆਂ ਵਿੱਚ ਬਲਾਤਕਾਰ ਦੇ 2,575 ਮਾਮਲੇ ਸਾਹਮਣੇ ਆਏ ਹਨ ਇਸ ਦੌਰਾਨ ਰਾਏਪੁਰ ਜ਼ਿਲ੍ਹੇ ਵਿੱਚ ਬਲਾਤਕਾਰ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ

 

ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਮੈਂਬਰ ਬ੍ਰਿਜਮੋਹਨ ਅਗਰਵਾਲ ਦੇ ਸਵਾਲ ਦੇ ਇੱਕ ਲਿਖਤੀ ਜਵਾਬ ਵਿੱਚ ਗ੍ਰਹਿ ਮੰਤਰੀ ਤਮਰਾਧਵਾਜ ਸਾਹੂ ਨੇ ਦੱਸਿਆ ਕਿ 1 ਜਨਵਰੀ 2019 ਤੋਂ 31 ਜਨਵਰੀ 2020 ਤੱਕ ਰਾਜ ਲੁੱਟ, ਖੋਹ, ਕਤਲ, ਬਲਾਤਕਾਰ ਅਤੇ ਹੋਰ ਅਪਰਾਧਾਂ ਦੇ 17,009 ਕੇਸ ਦਰਜ ਕੀਤੇ ਗਏ ਹਨ।

 

ਸਾਹੂ ਨੇ ਦੱਸਿਆ ਕਿ ਇਸ ਦੌਰਾਨ ਸੂਬੇ ਚ ਬਲਾਤਕਾਰ ਦੇ 2,575 ਕੇਸ ਦਰਜ ਕੀਤੇ ਗਏ ਹਨ ਸੂਬੇ ਦੇ ਰਾਏਪੁਰ ਜ਼ਿਲ੍ਹੇ 301, ਰਾਏਗੜ ਜ਼ਿਲ੍ਹੇ 196, ਬਿਲਾਸਪੁਰ 144, ਸਰਗੁਜਾ 139, ਸੁਰਜਪੁਰ 132, ਜਸ਼ਪੁਰ 123, ਬਲੋਦਬਾਜ਼ਾਰ 123, ਬਸਤਰ 115 ਕੇਸ, ਕੋਰੀਆ 114, ਬਲਰਾਮਪੁਰ ਵਿੱਚ 112 ਅਤੇ ਕੋਰਬਾ ਜ਼ਿਲ੍ਹੇ ਵਿੱਚ 102 ਮਾਮਲੇ ਦਰਜ ਕੀਤੇ ਗਏ ਹਨ

 

ਗ੍ਰਹਿ ਮੰਤਰੀ ਨੇ ਦੱਸਿਆ ਕਿ ਇਨ੍ਹਾਂ 13 ਮਹੀਨਿਆਂ ਦੌਰਾਨ ਰਾਜ ਵਿੱਚ ਕਤਲ ਦੇ 984, ਲੁੱਟਾਂ ਦੇ 475, ਚੋਰੀ ਦੇ 12,913 ਅਤੇ ਡਕੈਤੀ ਦੇ 62 ਕੇਸ ਦਰਜ ਕੀਤੇ ਗਏ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2575 rape cases in 13 months in Chhattisgarh govt gave information in assembly