ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ਼ ਹਨੇਰੀ-ਤੂਫ਼ਾਨ ਕਾਰਨ 26 ਲੋਕਾਂ ਦੀ ਮੌਤ, 57 ਜ਼ਖਮੀ

ਉੱਤਰ ਪ੍ਰਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਚ ਹਨੇਰੀ, ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਘਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਜਦਕਿ 57 ਹੋਰਨਾ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸੂਬੇ ਦੇ ਮੈਨਪੁਰੀ ਚ ਸਭ ਤੋਂ ਵੱਧ 6 ਲੋਕ ਮਾਰੇ ਗਏ ਜਦਕਿ ਏਟਾ ਤੇ ਕਾਸਗੰਪ ਚ 3-3 ਲੋਕਾਂ ਦੀ ਮੌਤ ਹੋ ਗਈ ਹੈ।

 

 

ਸੂਬੇ ਦੇ ਰਾਹਤ ਕਮਿਸ਼ਨਰ ਦਫ਼ਤਰ ਨੇ ਅੱਗੇ ਦਸਿਆ ਕਿ ਬਾਰਾਬੰਕੀ ਅਤੇ ਫਰੁਖਾਬਾਦ ਚ 2-2 ਲੋਕਾਂ ਦੀ ਮੌਤ ਹੋ ਗਈ। ਮੁਰਾਦਾਬਾਦ ਚ ਖਰਾਬ ਮੌਸਮ ਕਾਰਨ ਡਿੱਗੀ ਬਿਜਲੀ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਬਦਾਯੂ, ਪੀਲੀਭੀਤ, ਮਥੂਰਾ, ਕਨੌਜ, ਸੰਭਲ ਅਤੇ ਗਾਜ਼ਿਆਬਾਦ ਚ ਵੀ ਅਜਿਹੀਆਂ ਘਟਨਾਵਾਂ ਚ 1-1 ਮੌਤਾਂ ਹੋ ਗਈਆਂ।

 

 

ਇਸ ਤੋਂ ਇਲਾਵਾ ਸੂਬੇ ਦੇ ਵੱਖੋ ਵੱਖ ਹਿੱਸਿਆਂ ਚ ਵੀਰਵਾਰ ਦੇਰ ਸ਼ਾਮ ਖਰਾਬ ਮੌਸਮ ਕਾਰਨ ਆਈ ਹਨੇਰੀ ਤੇ ਤੂਫ਼ਾਨ ਕਾਰਨ ਡਿੱਗੇ ਦਰਖ਼ਤਾਂ ਅਤੇ ਘਰਾਂ ਕਾਰਨ ਕੁੱਲ 57 ਲੋਕ ਜ਼ਖ਼ਮੀ ਹੋ ਗਏ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:26 people died and 57 injured in Uttar Pradesh due to thunderstorm rain and lightning