ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਖਿੰਵਾੜਾ ਥਾਣਾ ਖੇਤਰ ਵਿਚ ਐਤਵਾਰ ਨੂੰ ਸਵੇਰੇ ਅਸਮਾਨੀ ਬਿਜਲੀ ਡਿੱਗਣ ਨਾਲ 26 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚ ਅੱਠ ਮਹਿਲਾਵਾਂ ਦਾ ਇਲਾਜ ਮੁਢਲੇ ਸਿਹਤ ਕੇਂਦਰ ਉਤੇ ਹੋ ਰਿਹਾ ਹੈ।
ਦੇਸੂਰੀ ਦੇ ਉਪਖੰਡ ਅਧਿਕਾਰੀ ਰਵਿ ਵਿਜੈ ਨੇ ਦੱਸਿਆ ਕਿ ਪਨੋਤਾ ਪਿੰਡ ਵਿਚ ਖੁਦਾਈ ਦੇ ਕੰਮ ਵਿਚ ਲਗੇ ਨਰੇਗਾ ਮਜ਼ਦੂਰ ਮੀਂਹ ਤੋਂ ਬਚਣ ਲਈ ਇਕ ਝੌਪੜੀ ਵਿਚ ਇਕੱਠੇ ਹੋ ਗਏ ਸਨ। ਇਸੇ ਦੌਰਾਨ ਝੌਪੜੀ ਦੇ ਕੋਲ ਇਕ ਪੇੜ ਉਤੇ ਅਸਮਾਨੀ ਬਿਜਲੀ ਡਿੱਗਣ ਨਾਲ 26 ਮਜ਼ਦੂਰਾਂ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 18 ਮਜ਼ਦੂਰਾਂ ਨੂੰ ਮੁਢਲੇ ਇਲਾਜ ਬਾਅਦ ਘਰ ਭੇਜ ਦਿੱਤਾ, ਜਦੋਂਕਿ ਅੱਠ ਮਹਿਲਾਵਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀ ਮਹਿਲਾਵਾਂ ਦੀ ਸਥਿਤੀ ਠੀਕ ਹੈ ਅਤੇ ਉਨ੍ਹਾਂ ਨੂੰ ਮੁਢਲੇ ਕੇਂਦਰ ਵਿਚ ਨਿਗਰਾਨੀ ਲਈ ਰੱਖਿਆ ਗਿਆ ਹੈ।