ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8ਵੀਂ ਜਮਾਤ ਦੇ ਵਿਦਿਆਰਥੀ ਨਾਲ 26 ਸਾਲਾ ਸਕੂਲ ਅਧਿਆਪਿਕਾ ਫਰਾਰ

ਗੁਜਰਾਤ ਪੁਲਿਸ ਦੇ ਸਾਹਮਣੇ ਇੱਕ ਅਜਿਹਾ ਮਾਮਲਾ ਆਇਆ ਹੈ, ਜਿਸ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਵੀ ਹੈਰਾਨ ਹਨ। ਗਾਂਧੀਨਗਰ ਪੁਲਿਸ ਨੂੰ ਇੱਕ ਸਰਕਾਰੀ ਮੁਲਾਜ਼ਮ ਨੇ ਸ਼ਿਕਾਇਤ ਕੀਤੀ ਹੈ ਕਿ 26 ਸਾਲਾ ਅਧਿਆਪਕਾ ਆਪਣੇ 14 ਸਾਲਾ ਵਿਦਿਆਰਥੀ ਦੇ ਨਾਲ ਲਾਪਤਾ ਹੋ ਗਈ ਹੈ। ਸ਼ਿਕਾਇਤਕਰਤਾ ਗਾਂਧੀਨਗਰ ਦੇ ਉਦਯੋਗ ਭਵਨ 'ਚ ਤਾਇਨਾਤ ਹੈ।
 

ਟਾਈਮਜ਼ ਆਫ ਇੰਡੀਆ 'ਚ ਛਪੀ ਇੱਕ ਰਿਪੋਰਟ ਦੇ ਅਨੁਸਾਰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਮਹਿਲਾ ਅਧਿਆਪਕਾ ਨੇ ਉਸ ਦੇ ਬੇਟੇ ਨਾਲ ਛੇੜਛਾੜ ਵੀ ਕੀਤੀ। ਉਸ ਦਾ ਬੇਟਾ  8ਵੀਂ ਜਮਾਤ 'ਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਲੜਕਾ ਸ਼ੁੱਕਰਵਾਰ (17 ਜਨਵਰੀ) ਸ਼ਾਮ 4 ਵਜੇ ਤੋਂ ਲਾਪਤਾ ਹੈ। ਉਸ ਦੀ ਕਲਾਸ  ਟੀਚਰ ਵੀ ਗਾਇਬ ਹੈ।
 

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਅਧਿਆਪਕਾ ਦੇ ਲਾਪਤਾ ਵਿਦਿਆਰਥੀ ਨਾਲ ਕਥਿਤ ਤੌਰ 'ਤੇ ਪਿਛਲੇ ਇੱਕ ਸਾਲ ਤੋਂ ਪ੍ਰੇਮ ਸਬੰਧ ਸਨ। ਹਾਲ ਹੀ ਵਿੱਚ ਸਕੂਲ ਪ੍ਰਸ਼ਾਸਨ ਨੇ ਇਸ ਸਬੰਧ 'ਚ ਦੋਵਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਦਾ ਰਿਸ਼ਤਾ ਕਿਸੇ ਨੂੰ ਸਵੀਕਾਰ ਨਹੀਂ ਸੀ, ਜਿਸ ਕਾਰਨ ਦੋਹਾਂ ਨੇ ਆਪਣਾ ਘਰ ਛੱਡ ਕੇ ਭੱਜ ਜਾਣ ਦਾ ਫੈਸਲਾ ਕੀਤਾ।
 

ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਟੀਚਰ ਦਾ ਕਿਸੇ ਵਿਦਿਆਰਥੀ ਨਾ ਅਜਿਹਾ ਪ੍ਰੇਮ ਸਬੰਧ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਮੁਲਜ਼ਮ ਅਧਿਆਪਿਕਾ ਵਿਰੁੱਧ ਗਾਂਧੀਨਗਰ ਦੇ ਕਲੋਲ ਸਿਟੀ ਥਾਣੇ 'ਚ ਆਈਪੀਸੀ ਦੀ ਧਾਰਾ 363 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਮੁਲਜ਼ਮ ਅਧਿਆਪਕਾ ਕਲੋਲ ਸ਼ਹਿਰ ਦੇ ਦਰਬਾਰੀ ਚੌਲ ਇਲਾਕੇ ਦੀ ਰਹਿਣ ਵਾਲੀ ਹੈ।
 

ਲਾਪਤਾ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਸ਼ਾਮ 7 ਵਜੇ ਘਰ ਪਹੁੰਚਿਆ ਤਾਂ ਉਸ ਨੇ ਪਾਇਆ ਕਿ ਬੇਟਾ ਘਰੋਂ ਗਾਇਬ ਸੀ। ਪਤਨੀ ਨੇ ਦੱਸਿਆ ਕਿ ਲੜਕਾ ਸ਼ਾਮ 4 ਵਜੇ ਤੋਂ ਘਰ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਗੁਆਂਢ 'ਚ ਭਾਲ ਕੀਤੀ ਗਈ ਪਰ ਉਹ ਕਿੱਧਰੇ ਵੀ ਨਹੀਂ ਮਿਲਿਆ। ਇਸ ਮਗਰੋਂ ਉਹ ਸਕੂਲ ਟੀਚਰ ਦੇ ਘਰ ਗਏ ਤਾਂ ਪਤਾ ਲੱਗਿਆ ਕਿ ਉਹ ਵੀ ਘਰੋਂ ਗਾਇਬ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:26 year old teacher elopes with 8th class schoolboy in gandhinagar gujarat