ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਪ੍ਰਦੇਸ਼ 'ਚ ਠੰਢ ਨੇ ਲਈ 28 ਲੋਕਾਂ ਦੀ ਜਾਨ

ਪੂਰੇ ਉੱਤਰ ਭਾਰਤ 'ਚ ਸ਼ੀਤ ਲਹਿਰ ਅਤੇ ਹੱਡ–ਚੀਰਵੀਂ ਠੰਢ ਪੈ ਰਹੀ ਹੈ। ਇਸ ਵਾਰ ਠੰਢ ਨੇ ਪਿਛਲੇ 118 ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਇਸ ਤੋਂ ਪਹਿਲਾਂ ਅਜਿਹੀ ਠੰਢ 1901 ’ਚ ਪਈ ਸੀ। ਉੱਤਰ ਪ੍ਰਦੇਸ਼ 'ਚ ਹੁਣ ਤਕ ਠੰਢ ਕਾਰ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨਿੱਚਰਵਾਰ ਨੂੰ ਰਾਜਧਾਨੀ ਲਖਨਊ 'ਚ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ। ਧੁੰਦ ਕਾਰਨ ਹੋਏ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਗਈ ਹੈ। ਰੇਲ, ਸੜਕ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
 

ਉੱਤਰੀ-ਪੱਛਮੀ ਭਾਰਤ 'ਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸੇ ਸੀਤ ਲਹਿਰ ਦੀ ਲਪੇਟ 'ਚ ਹਨ। ਰਾਜਧਾਨੀ ਦਿੱਲੀ 'ਚ ਸ਼ਨਿਚਰਵਾਰ ਨੂੰ ਮੌਸਮ ਦਾ ਸੱਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਬਾਗਪਤ, ਬਿਜਨੌਰ, ਗਾਜਿਆਬਾਦ, ਇਲਾਹਾਬਾਦ, ਬੁਲੰਦਸ਼ਹਿਰ, ਹਾਪੁੜ, ਮੁਰਾਦਾਬਾਦ, ਸਹਾਰਨਪੁਰ ਆਦਿ ਜ਼ਿਲ੍ਹਿਆਂ 'ਚ ਸ਼ਨਿੱਚਰਵਾਰ ਨੂੰ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
 

ਜਾਣਕਾਰੀ ਮੁਤਾਬਿਕ ਹੁਣ ਤਕ ਕਾਨਪੁਰ 'ਚ 12, ਵਾਰਾਣਸੀ 'ਚ 4, ਫਤਿਹਪੁਰ, ਓਰੈਯਾ 'ਚ 2-2 ਅਤੇ ਬਾਂਦਾ 'ਚ 1 ਵਿਅਕਤੀ ਦੀ ਠੰਢ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪ੍ਰਯਾਗਰਾਜ 'ਚ 3 ਅਤੇ ਪ੍ਰਤਾਪਗੜ੍ਹ 'ਚ ਵੀ ਇੱਕ ਵਿਅਕਤੀ ਹੀ ਮੌਤ ਦੀ ਖਬਰ ਹੈ।
 

ਮੌਸਮ ਵਿਭਾਗ ਮੁਤਾਬਿਕ ਮੌਸਮ ਵਿਭਾਗ ਮੁਤਾਬਕ ਭਲਕੇ ਐਤਵਾਰ ਨੂੰ ਠੰਢ ਦਾ ਅਜਿਹਾ ਕਹਿਰ ਜਾਰੀ ਰਹੇਗਾ। ਭਲਕੇ ਵੀ ਇਸ ਇਲਾਕੇ ਦਾ ਤਾਪਮਾਨ 5 ਤੋਂ 4 ਡਿਗਰੀ ਸੈਲਸੀਅਸ ਦੇ ਲਗਭਗ ਰਹਿ ਸਕਦਾ ਹੈ। ਪਰ ਸੋਮਵਾਰ ਤੋਂ ਠੰਢ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋਵੇਗੀ। ਇਸ ਵਾਰ ਦਾ ਨਵਾਂ ਸਾਲ ਠੰਢ, ਬੁਛਾਰਾਂ ਤੇ ਗੜੇਮਾਰੀ ਨਾਲ ਦਸਤਕ ਦੇ ਸਕਦਾ ਹੈ। ਦਿੱਲੀ ਤੋਂ ਆਉਣ-ਜਾਣ ਵਾਲੀਆਂ ਬਹੁਤੀਆਂ ਟ੍ਰੇਨਾਂ ਲੇਟ ਚੱਲ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:28 Dead in Uttar Pradesh as North India cold wave grips