ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਸਾ ’ਚ 28 ਵਿਦਿਆਰਥੀ ਫੱਟੜ, JNU ’ਚ ਫ਼ਲੈਗ ਮਾਰਚ, ਦਿੱਲੀ ਦੇ ਇਲਾਕੇ ਬਣੇ ਛਾਉਣੀ

ਹਿੰਸਾ ’ਚ 28 ਵਿਦਿਆਰਥੀ ਫੱਟੜ, JNU ’ਚ ਫ਼ਲੈਗ ਮਾਰਚ, ਦਿੱਲੀ ਦੇ ਇਲਾਕੇ ਬਣੇ ਛਾਉਣੀ। ਤਸਵੀਰ: ਪੀਟੀਆਈ

ਦਿੱਲੀ ’ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ’ਚ ਭੜਕੀ ਹਿੰਸਾ ਤੋਂ ਬਾਅਦ ਪੁਲਿਸ ਨੇ ਇਲਾਕੇ ’ਚ ਕਈ ਥਾਵਾਂ ’ਤੇ ਨਾਕੇਬੰਦੀ ਕਰ ਕੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਰਾਤੀਂ ਸੁਰੱਖਿਆ ਬਲਾਂ ਨੇ ਯੂਨੀਵਰਸਿਟੀ ’ਚ ਫ਼ਲੈਗ–ਮਾਰਚ ਵੀ ਕੀਤਾ। ਸਥਾਨਕ ਪੁਲਿਸ ਤੋਂ ਇਲਾਵਾ ਨੀਮ–ਫ਼ੌਜੀ ਬਲਾਂ ਸਮੇਤ ਲਗਭਗ ਚਾਰ ਵਾਧੂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

 

 

ਕਈ ਇਲਾਕਿਆਂ ਦੇ ਸੰਯੁਕਤ ਕਮਿਸ਼ਨਰਾਂ ਸਮੇਤ ਆਲੇ–ਦੁਆਲੇ ਦੇ ਡੀਸੀਪੀ, ਐਡੀਸ਼ਨਲ ਡੀਸੀਪੀ ਤੇ ਏਸੀਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਸੱਦ ਲਿਆ ਗਿਆ।

 

 

ਕੱਲ੍ਹ ਦੀ ਇਸ ਹਿੰਸਾ ’ਚ 28 ਵਿਦਿਆਰਥੀ ਫੱਟੜ ਹੋਏ ਹਨ। ਉਸ ਹਿੰਸਾ ਤੋਂ ਬਾਅਦ ਦਿੱਲੀ ਦੇ JNU ਦੇ ਆਲੇ–ਦੁਆਲੇ ਦੇ ਇਲਾਕੇ ਜਿਵੇਂ ਛਾਉਣੀ ਬਣ ਗਏ ਹਨ।

 

 

ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਨੇ ਘਟਨਾ ਸਥਾਨ ਤੇ ਆਲੇ–ਦੁਆਲੇ ਦੇ ਇਲਾਕਿਆਂ ’ਚ ਲੱਗੇ CCTV ਕੈਮਰਿਆਂ ਦੀ ਫ਼ੁਟੇਜ ਨੂੰ ਕਬਜ਼ੇ ’ਚ ਲੈ ਲਿਆ ਹੈ। ਦਰਅਸਲ, ਵਿਦਿਆਰਥੀਆਂ ਦੇ ਖੱਬੇ–ਪੱਖੀ ਸੰਗਠਨਾਂ ਤੇ ABVP ਦੋਵਾਂ ਨੇ ਹੀ ਇੱਕ–ਦੂਜੇ ਉੱਤੇ ਹਮਲੇ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।

 

 

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਐਤਵਾਰ ਸ਼ਾਮੀਂ ਵਿਦਿਆਰਥੀ ਜੱਥੇਬੰਦੀਆਂ ਵਿਚਾਲੇ ਹੋਈਆਂ ਝੜਪਾਂ ਤੋਂ ਬਾਅਦ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਵਿਦਿਆਰਥੀ ਯੂਨੀਵਰਸਿਟੀ ਦੇ ਪ੍ਰਧਾਨ ਆਈਸ਼ੀ ਘੋਸ਼ ਦੇ ਸਿਰ ’ਤੇ ਗੰਭੀ; ਕਿਸਮ ਦੀ ਸੱਟ ਲੱਗਲੀ ਹੈ। ਕੁਝ ਪ੍ਰੋਫ਼ੈਸਰਾਂ ਸਮੇਤ 20 ਵਿਅਕਤੀ ਜ਼ਖ਼ਮੀ ਹੋ ਗਏ ਹਨ।

 

 

ਇਸ ਘਟਨਾ ਤੋਂ ਬਾਅਦ JNU ਕੈਂਪਸ ’ਚ ਭਾਜੜਾਂ ਜਿਹੀਆਂ ਮਚੀਆਂ ਰਹੀਆਂ। ਗ੍ਰਹਿ ਮੰਤਰਾਲੇ ਨੇ ਪੁਲਿਸ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਤੋਂ ਇਸ ਬਾਰੇ ਰਿਪੋਰਟ ਤਲਬ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੁਲਿਸ ਕਮਿਸ਼ਸਨਰ ਨਾਲ ਗੱਲ ਕਰ ਕੇ ਜਾਂਚ ਰਿਪੋਰਟ ਤਲਬ ਕੀਤੀ ਹੈ। ਇਸ ਘਟਨਾ ਦੀ ਜਾਂਚ ਪੱਛਮੀ ਰੇਂਜ ਦੇ ਜੁਆਇੰਟ ਪੁਲਿਸ ਕਮਿਸ਼ਨਰ ਸ਼ਾਲਿਨੀ ਸਿੰਘ ਕਰਨਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:28 Students Injured in Violence Flag March in JNU Delhi Areas become Cantonment