ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਨਲਾਈਨ ਕਲਾਸ ਲਈ ਬੱਚਿਆਂ ਨੂੰ ਨਹੀਂ ਦਿਵਾਇਆ ਮੋਬਾਈਲ, ਗੁੱਸੇ 'ਚ ਮਾਂ ਨੇ ਦਿੱਤੀ ਜਾਨ

ਦਿੱਲੀ ਦੇ ਮੈਦਾਨਗੜ੍ਹੀ ਥਾਣਾ ਖੇਤਰ 'ਚ ਲੌਕਡਾਊਨ ਦੌਰਾਨ ਬੱਚਿਆਂ ਦੀ ਆਨਲਾਈਨ ਕਲਾਸਾਂ ਲਈ ਪਤਨੀ ਨੇ ਪਤੀ ਨੂੰ ਸਮਾਰਟਫ਼ੋਨ ਖਰੀਦਣ ਲਈ ਕਿਹਾ। ਇਨਕਾਰ ਕਰਨ 'ਤੇ ਪਤੀ-ਪਤਨੀ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋਈ। ਗੁੱਸੇ 'ਚ ਪਤਨੀ ਨੇ ਖੁਦ 'ਤੇ ਜਲਣਸ਼ੀਲ ਚੀਜ਼ ਪਾ ਕੇ ਅੱਗ ਲਗਾ ਲਈ।
 

ਗੰਭੀਰ ਹਾਲਤ 'ਚ ਔਰਤ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਮ੍ਰਿਤਕਾ ਦੀ ਪਛਾਣ ਜਯੋਤੀ ਮਿਸ਼ਰਾ (29) ਵਾਸੀ ਸੁਲਤਾਨਪੁਰ, ਯੂ.ਪੀ. ਵਜੋਂ ਹੋਈ ਹੈ। ਜਯੋਤੀ ਦੇ ਭਰਾ ਤੇ ਪਿਤਾ ਨੇ ਪਤੀ ਨੇ ਸਹੁਰਿਆਂ 'ਤੇ ਕੋਈ ਦੋਸ਼ ਨਹੀਂ ਲਗਾਏ ਹਨ। ਪੁਲਿਸ ਜਯੋਤੀ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੇ ਘਰ 'ਚੋਂ ਮਾਚਿਸ ਤੇ ਖਾਲੀ ਕੇਨ ਬਰਾਮਦ ਕੀਤੀ ਗਈ ਹੈ।
 

ਜ਼ਿਲ੍ਹਾ ਪੁਲਿਸ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਇੱਕ ਔਰਤ ਦੇ ਅੱਗ 'ਚ ਸੜਨ ਦੀ ਸੂਚਨਾ ਮਿਲੀ ਸੀ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਔਰਤ ਨੂੰ ਸਫ਼ਦਰਜੰਗ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਸੀ। ਪੁਲਿਸ ਨੇ ਜਯੋਤੀ ਦਾ ਬਿਆਨ ਵੀ ਦਰਜ ਕੀਤਾ ਹੈ।
 

ਜਯੋਤੀ ਨੇ ਮੋਬਾਈਲ ਨੂੰ ਲੈ ਕੇ ਆਪਣੇ ਪਤੀ ਨਾਲ ਹੋਏ ਝਗੜੇ ਬਾਰੇ ਦੱਸਿਆ। ਬਾਅਦ 'ਚ ਇਲਾਜ ਦੌਰਾਨ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਜਯੋਤੀ ਦਾ ਅਪ੍ਰੈਲ 2013 'ਚ ਮੈਦਾਨਗੜ੍ਹੀ ਵਾਸੀ ਪ੍ਰਮੋਦ ਮਿਸ਼ਰਾ ਨਾਲ ਵਿਆਹ ਹੋਇਆ ਸੀ। ਫਿਲਹਾਲ ਜਯੋਤੀ ਦੇ ਦੋ ਬੱਚੇ ਹਨ।
 

ਪੁਲਿਸ ਨੇ ਜਯੋਤੀ ਦੇ ਭਰਾ ਚੰਦਰਸ਼ੇਖਰ ਪਾਂਡੇ, ਪਤੀ ਪ੍ਰਮੋਦ ਅਤੇ ਗੁਆਂਢੀਆਂ ਦੇ ਬਿਆਨ ਦਰਜ ਕੀਤੇ ਹਨ। ਕਿਸੇ ਨੇ ਵੀ ਪ੍ਰਮੋਦ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲ ਉਂਗਲ ਨਹੀਂ ਚੁੱਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:29 year old woman immolated herself after a fight with her husband over not buying a new mobile phone