ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਵਾਦੀ ’ਚ 2–ਜੀ ਇੰਟਰਨੈੱਟ ਸੇਵਾ ਬਹਾਲ

ਕਸ਼ਮੀਰ ਵਾਦੀ ’ਚ 2–ਜੀ ਇੰਟਰਨੈੱਟ ਸੇਵਾ ਬਹਾਲ

ਸਾਢੇ ਪੰਜ ਮਹੀਨਿਆਂ ਤੋਂ ਵੀ ਵੱਧ ਸਮਾਂ ਬੰਦ ਰਹਿਣ ਤੋਂ ਬਾਅਦ ਅੱਜ ਸਨਿੱਚਰਵਾਰ ਤੋਂ ਕਸ਼ਮੀਰ ਵਾਦੀ ’ਚ ਪੋਸਟ–ਪੇਡ ਦੇ ਨਾਲ ਹੀ ਪ੍ਰੀ–ਪੇਡ ਫ਼ੋਨ ਉੱਤੇ 2–ਜੀ ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਨੂੰ ਜੰਮੂ–ਕਸ਼ਮੀਰ ਦੇ ਲੋਕਾਂ ਲਈ ਗਣਤੰਤਰ ਦਿਵਸ ਮੌਕੇ ਮੋਦੀ ਸਰਕਾਰ ਦਾ ਤੋਹਫ਼ਾ ਕਰਾਰ ਦਿੱਤਾ ਜਾ ਰਿਹਾ ਹੈ।

 

 

ਕਸ਼ਮੀਰ ਵਾਦੀ ਦੇ 20 ਜ਼ਿਲ੍ਹਿਆਂ ’ਚ 2–ਜੀ ਇੰਟਰਨੈੱਟ ਸੇਵਾ ਅੱਜ ਬਹਾਲ ਹੋ ਗਈ ਹੈ। ਸਾਰੇ ਖਪਤਕਾਰਾਂ ਨੂੰ ਇੰਟਰਨੈੱਟ ਦੀ ਸਹੂਲਤ ਮਿਲੇਗੀ। ਜੰਮੂ–ਕਸ਼ਮੀਰ ਦੇ ਲੋਕ 301 ਵੈੱਬਸਾਈਟਾਂ ਖੋਲ੍ਹ ਸਕਣਗੇ ਪਰ ਸੋਸ਼ਲ ਮੀਡੀਆ ਉੱਤੇ ਪਾਬੰਦੀ ਕਾਇਮ ਰਹੇਗੀ।

 

 

2–ਜੀ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਇਸ ਤੋਂ ਪਹਿਲਾਂ ਜੰਮੂ ਦੇ ਸਾਰੇ 10 ਜ਼ਿਲ੍ਹਿਆਂ ਅਤੇ ਕਸ਼ਮੀਰ ਦੇ ਦੋ ਜ਼ਿਲ੍ਹਿਆਂ ਕੁਪਵਾੜਾ ਤੇ ਬਾਂਦੀਪੁਰੀ ’ਚ ਬਹਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੰਮੂ–ਕਸ਼ਮੀਰ ਪ੍ਰਸ਼ਾਸਨ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਕਿਹਾ ਕਿ ਸਾਰੇ ਪ੍ਰੀ–ਪੇਡ ਕੁਨੈਕਸ਼ਨਾਂ ਲਈ ਵਾਇਸ ਕਾੱਲ ਤੇ SMS ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।

 

 

ਚੇਤੇ ਰਹੇ ਕਿ ਪਿਛਲੇ ਵਰ੍ਹੇ 5 ਅਗਸਤ ਨੂੰ ਜਿਸ ਦਿਨ ਧਾਰਾ–370 ਰੱਦ ਕਰਨ ਤੋਂ ਬਾਅਦ ਜੰਮੂ–ਕਸ਼ਮੀਰ ’ਚ ਦੂਰਸੰਚਾਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜੰਮੂ–ਕਸ਼ਮੀਰ ’ਚ ਲਾਈਆਂ ਪਾਬੰਦੀਆਂ ਨੂੰ ਲੈ ਕੇ ਪਿੱਛੇ ਜਿਹੇ ਸੁਪਰੀਮ ਕੋਰਟ ’ਚ ਸੁਣਵਾਈ ਹੋਈ ਸੀ। ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਤੇ ਹੋਰਨਾਂ ਦੀਆਂ ਪਟੀਸ਼ਨਾਂ ਉੱਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇੰਟਰਨੈੱਟ ਦਾ ਅਧਿਕਾਰ ਦਰਅਸਲ ਸਵੈ–ਪ੍ਰਗਟਾਵੇ ਦੇ ਅਧਿਕਾਰ ਅਧੀਨ ਆਉਂਦਾ ਹੈ ਤੇ ਇਹ ਵੀ ਬੁਨਿਆਦੀ ਅਧਿਕਾਰ ਹੈ।

 

 

ਸੁਪਰੀਮ ਕੋਰਟ ਨੇ ਜੰਮੂ–ਕਸ਼ਮੀਰ ਪ੍ਰਸ਼ਾਸਨ ਨੂੰ ਹਸਪਤਾਲਾਂ, ਵਿਦਿਅਕ ਅਦਾਰਿਆਂ ਜਿਹੀਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ’ਚ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਲਈ ਕਿਹਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੰਮੂ–ਕਸ਼ਮੀਰ ’ਚੋਂ ਜਦੋਂ ਧਾਰਾ 370 ਹਟਾਈ ਗਈ ਸੀ, ਤਦ ਤੋਂ ਹੀ ਕਾਫ਼ੀ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਇਸ ਮਾਮਲੇ ’ਤੇ ਸੁਪਰੀਮ ਕੋਰਟ ’ਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2G Internet Service reinstated in Kashmir Valley