ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ 3.60 ਲੱਖ ਮਜ਼ਦੂਰਾਂ ਨੂੰ ਪਹੁੰਚਾਇਆ ਘਰ, ਹੁਣ ਤਕ 350 ਰੇਲ ਗੱਡੀਆਂ ਚਲਾਈਆਂ : ਰੇਲਵੇ

ਭਾਰਤੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਨੇ 1 ਮਈ ਤੋਂ ਹੁਣ ਤਕ 350 ਸ਼ਰਮਿਕ ਰੇਲ ਗੱਡੀਆਂ ਚਲਾਈਆਂ ਹਨ। ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲਾਗੂ ਲੌਕਡਾਊਨ ਵਿਚਕਾਰ 3.60 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸਥਿੱਤ ਉਨ੍ਹਾਂ ਦੇ ਗ੍ਰਹਿ ਸੂਬੇ 'ਚ ਪਹੁੰਚਾਇਆ ਗਿਆ ਹੈ।
 

ਅਧਿਕਾਰੀ ਨੇ ਕਿਹਾ ਕਿ ਜਿੱਥੇ 263 ਰੇਲ ਗੱਡੀਆਂ ਪਹਿਲਾਂ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਗਈਆਂ ਹਨ, ਉੱਥੇ ਹੀ 87 ਪਹੁੰਚਣ ਵਾਲੀਆਂ ਹਨ। ਇਸ ਤੋਂ ਇਲਾਵਾ 46 ਰੇਲ ਗੱਡੀਆਂ ਚਲਾਉਣੀਆਂ ਹਨ। ਹਰ ਸ਼ਰਮਿਕ ਟਰੇਨ 'ਚ 24 ਕੋਚ ਹਨ। ਹਰ ਕੋਚ 'ਚ 72 ਸੀਟਾਂ ਹਨ। ਹਾਲਾਂਕਿ ਸਮਾਜਿਕ ਦੂਰੀ ਬਣਾਈ ਰੱਖਣ ਲਈ ਸਿਰਫ਼ 54 ਲੋਕਾਂ ਨੂੰ ਕੋਚ 'ਚ ਬੈਠਣ ਦੀ ਮਨਜੂਰੀ ਹੈ।
 

ਅਧਿਕਾਰੀ ਨੇ ਕਿਹਾ ਕਿ ਵਿਚਕਾਰ ਵਾਲੀ ਸੀਟ ਕਿਸੇ ਨੂੰ ਅਲਾਟ ਨਹੀਂ ਕੀਤੀ ਜਾ ਰਹੀ ਹੈ। ਰੇਲਵੇ ਨੇ ਅਜੇ ਤਕ ਵਿਸ਼ੇਸ਼ ਰੇਲ ਗੱਡੀ ਦੇ ਸੰਚਾਲਨ ਦੀ ਲਾਗਤ ਦਾ ਐਲਾਨ ਨਹੀਂ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਰੇਲ ਗੱਡੀ ਚਲਾਉਣ 'ਤੇ 80 ਲੱਖ ਰੁਪਏ ਖਰਚਾ ਆਉਂਦਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਸੇਵਾਵਾਂ 'ਚ ਆਉਣ ਵਾਲੇ ਖ਼ਰਚ ਨੂੰ ਸੂਬੇ ਦੇ ਨਾਲ 85:15 ਦੇ ਅਨੁਪਾਤ 'ਚ ਵੰਡਿਆ ਜਾਵੇਗਾ।
 

ਜਦੋਂ ਤੋਂ ਸ਼ਰਮਿਕ ਵਿਸ਼ੇਸ਼ ਰੇਲ ਗੱਡੀਆਂ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਗੁਜਰਾਤ ਤੋਂ ਬਾਅਦ ਕੇਰਲ ਨੇ ਇਸ ਦੀ ਸਭ ਤੋਂ ਵੱਧ ਵਰਤੋਂ ਕੀਤੀ ਹੈ। ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰ ਬਿਹਾਰ, ਉੱਤਰ ਪ੍ਰਦੇਸ਼ ਦੇ ਹਨ। ਵਿਰੋਧੀ ਪਾਰਟੀਆਂ ਵੱਲੋਂ ਰੇਲਵੇ ਨੂੰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਲਈ ਮਜ਼ਦੂਰਾਂ ਤੋਂ ਪੈਸੇ ਲੈਣ ਦੀ ਆਲੋਚਨਾ ਕੀਤੀ ਗਈ ਸੀ। ਇਸ ਦੇ ਨਾਲ ਹੀ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਰੇਲਵੇ ਨੇ ਕਿਹਾ ਹੈ ਕਿ ਗੱਡੀਆਂ ਸਿਰਫ਼ ਉਦੋਂ ਚੱਲਣਗੀਆਂ, ਜਦੋਂ ਇਸ 'ਚ 90% ਯਾਤਰੀ ਹੋਣਗੇ ਅਤੇ ਸੂਬਾ ਟਿਕਟ ਦਾ ਕਿਰਾਇਆ ਇਕੱਤਰ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 60 lakh laborers transported home 350 trains operated till now Railways