ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਗੋਲੀ ਮਾਰੋ...' ਦੇ ਨਾਅਰੇ ਲਗਾਉਣ ਵਾਲੇ ਤਿੰਨ ਭਾਜਪਾ ਕਾਰਕੁਨ ਗ੍ਰਿਫ਼ਤਾਰ

ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ‘ਦੇਸ਼ ਦੇ ਗੱਦਾਰਾਂ ਨੂੰ....’ ਦੇ ਨਾਅਰੇ ਲਗਾਉਣ ਲਈ ਤਿੰਨ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਵਾਦਪੂਰਨ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿੱਚ ਕੋਲਕਾਤਾ ਦੀ ਨਿਊ ਮਾਰਕੀਟ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਤਿੰਨਾਂ ਕਾਰਕੁਨਾਂ ਵਿਰੁੱਧ ਆਈਪੀਸੀ 505, 506, 34, ਅਤੇ 153 ਏ ਤਹਿਤ ਕੇਸ ਦਰਜ ਕੀਤਾ ਹੈ।
 

ਬੀਤੇ ਦਿਨੀਂ ਕੋਲਕਾਤਾ ਦੇ ਸ਼ਹੀਦ ਮੀਨਾਰ ਮੈਦਾਨ ਵਿੱਚ ਆਯੋਜਿਤ ਕੇਂਦਰੀ ਗ੍ਰਹਿ ਮੰਤਰੀ ਦੀ ਰੈਲੀ 'ਚ ਸ਼ਾਮਿਲ ਹੋਣ ਲਈ ਜਾਂਦੇ ਸਮੇਂ ਭਾਜਪਾ ਦੇ ਕਾਰਕੁਨਾਂ ਦੇ ਇੱਕ ਸਮੂਹ ਨੇ ਪਾਰਟੀ ਦਾ ਝੰਡਾ ਲਹਿਰਾਉਂਦੇ ਹੋਏ “ਗੋਲੀ ਮਾਰੋ...” ਦੇ ਨਾਅਰੇ ਲਗਾਏ ਸਨ। ਸ਼ਹੀਦ ਮੀਨਾਰ ਮੈਦਾਨ 'ਚ ਜਾਂਦੇ ਸਮੇਂ ਕਾਰਕੁਨਾਂ ਨੇ ਪਾਰਟੀ ਦਾ ਝੰਡਾ ਫੜਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਇਹ ਨਾਅਰਾ ਲਗਾਉਂਦੇ ਹੋਏ ਸੁਣਿਆ ਗਿਆ।
 

 

ਵਿਵਾਦਿਤ ਨਾਅਰੇ ਲਗਾਉਣ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਹਨ। ਇਨ੍ਹਾਂ ਵਾਇਰਲ ਹੋਈਆਂ ਵੀਡੀਓਜ਼ 'ਚ ਇਹ ਦੇਖਿਆ ਗਿਆ ਹੈ ਕਿ ਭਾਜਪਾ ਦਾ ਝੰਡਾ ਚੁੱਕੀ ਜਲੂਸ ਵਿੱਚ ਸ਼ਾਮਿਲ ਹੋਣ ਜਾ ਰਹੇ ਲੋਕਾਂ ਦਾ ਇੱਕ ਗਰੁੱਪ ‘ਦੇਸ਼ ਦੇ ਗੱਦਾਰਾਂ ਨੂੰ…’ ਦਾ ਨਾਅਰਾ ਲਗਾ ਰਹੇ ਹਨ। ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੇ ਇਸ ਨਾਅਰੇ ਨੂੰ ਲਗਾਉਣ ਲਈ ਭਾਜਪਾ ਦੀ ਸਖ਼ਤ ਨਿਖੇਧੀ ਕੀਤੀ ਅਤੇ ਮਮਤਾ ਸਰਕਾਰ ਤੋਂ ਨਾਅਰੇਬਾਜ਼ੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
 

ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ 'ਤੇ ਇਸ ਘਟਨਾ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਕਿਹਾ ਕਿ ਸ਼ਹਿਰ 'ਚ ਅਮਨ-ਕਾਨੂੰਨ ਨੂੰ ਵਿਗਾੜਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੇ ਦਿਨੀਂ ਕੋਲਕਾਤਾ ਦੇ ਇਕ ਦਿਨੀਂ ਦੌਰੇ 'ਤੇ ਸਨ।
 

ਦੱਸ ਦੇਈਏ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਇਸ ਭੜਕਾਊ ਨਾਅਰੇ ਦੀ ਵਰਤੋਂ 27 ਜਨਵਰੀ ਨੂੰ ਦਿੱਲੀ ਦੇ ਰਿਠਾਲਾ ਇਲਾਕੇ 'ਚ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਦੀ ਮੀਟਿੰਗ ਵਿੱਚ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਅਨੁਰਾਗ ਠਾਕੁਰ ਨੂੰ 72 ਘੰਟੇ ਪ੍ਰਚਾਰ ਕਰਨ 'ਤੇ ਪਾਬੰਦੀ ਲਗਾਈ ਸੀ। ਹਾਲਾਂਕਿ ਹਾਲ ਹੀ ਵਿੱਚ ਜਦੋਂ ਅਨੁਰਾਗ ਠਾਕੁਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮੈਂ ਕਦੇ ਅਜਿਹਾ ਨਾਅਰਾ ਨਹੀਂ ਲਗਾਇਆ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 BJP workers arrested for raising desh ke ghaddaron ko at Kolkata