ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੰਭੇ ’ਚ ਵੱਜੀ ਨਾਬਾਲਗਾਂ ਦੀ ਤੇਜ਼ ਰਫਤਾਰ ਸਕੂਟੀ, 3 ਮੌਤਾਂ

ਦਿੱਲੀ ਗੇਟ ਨੇੜੇ ਬਿਨਾਂ ਹੈਲਮੇਟ ਪਹਿਨੇ ਹੋਏ ਤਿੰਨ ਨਾਬਾਲਗਾਂ ਦੀ ਤੇਜ਼ ਰਫਤਾਰ ਸਕੂਟੀ ਖੰਭੇ ਚ ਵੱਜਣ ਕਾਰਨ ਸਾਰਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਸਾਦ, ਓਸਾਮਾ ਅਤੇ ਹਮਜ਼ਾ ਵਜੋਂ ਹੋਈ ਹੈ। ਤਿੰਨੇ ਇਕੋ ਸਕੂਟੀ ਤੇ ਸਵਾਰ ਸਨ।

 

ਪੁਲਿਸ ਅਨੁਸਾਰ ਤਿੰਨੋਂ ਲੜਕੇ ਨਾਬਾਲਗ ਸਨ ਤੇ ਕਿਸੇ ਨੇ ਵੀ ਹੈਲਮੇਟ ਨਹੀਂ ਪਾਇਆ ਸੀ। ਇਹ ਹਾਦਸਾ ਸ਼ਨਿੱਚਰਵਾਰ ਰਾਤ ਨੂੰ ਵਾਪਰਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਨਾਬਾਲਿਗਾਂ ਦੇ ਸਿਰ ਚ ਹਾਦਸੇ ਦੌਰਾਨ ਜ਼ੋਰਦਾਰ ਸੱਟ ਵੱਜੀ ਸੀ ਤੇ ਜ਼ਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਤਿੰਨਾਂ ਨਾਬਾਲਗਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

ਪੁਲਿਸ ਮੁਤਾਬਕ ਖੰਭੇ ਨਾਲ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ਘਟਨਾ ਵਾਲੀ ਥਾਂ ਤੋਂ 25 ਫੁੱਟ ਦੀ ਦੂਰੀ 'ਤੇ ਜਾ ਕੇ ਡਿੱਗਿਆ। ਜਦੋਂ ਕਿ ਲਾਸ਼ ਖੰਭੇ ਦੇ ਕੋਲ ਹੀ ਪਈਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 boys dead as speeding scooty crashes into pole