ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਗਰਭ ’ਚ ਮੁੰਡਾ ਕਿ ਕੁੜੀ’ ਦੱਸਣ ਵਾਲੇ 3 ਡਾਕਟਰਾਂ ਨੂੰ ਹੋਈ 3 ਸਾਲ ਕੈਦ

​​​​​​​‘ਗਰਭ ’ਚ ਮੁੰਡਾ ਕਿ ਕੁੜੀ’ ਦੱਸਣ ਵਾਲੇ 3 ਡਾਕਟਰਾਂ ਨੂੰ ਹੋਈ 3 ਸਾਲ ਕੈਦ

ਗਵਾਲੀਅਰ ਦੀ ਇੱਕ ਸਥਾਨਕ ਅਦਾਲਤ ਨੇ ਉਨ੍ਹਾਂ ਤਿੰਨ ਡਾਕਟਰਾਂ ਨੂੰ ਤਿੰਨ ਸਾਲਾਂ ਲਈ ਜੇਲ੍ਹ ਭੇਜ ਦਿੱਤਾ ਹੈ; ਜਿਹੜੇ 2,500 ਰੁਪਏ ਤੋਂ ਲੈ ਕੇ 3,000 ਰੁਪਏ ਤੱਕ ਵਸੂਲ ਪਾ ਕੇ ਲੋਕਾਂ ਨੂੰ ਦੱਸਦੇ ਸਨ ਕਿ ਗਰਭ ਵਿੱਚ ‘ਮੁੰਡਾ ਹੈ ਕਿ ਕੁੜੀ’।

 

 

ਇਨ੍ਹਾਂ ਡਾਕਟਰਾਂ ਨੇ 10 ਸਾਲ ਪਹਿਲਾਂ ਇਹ ਅਪਰਾਧ ਕੀਤਾ ਸੀ ਪਰ ਸਜ਼ਾ ਕੱਲ੍ਹ ਸੁਣਾਈ ਗਈ ਹੈ। ਪਰ ਹਾਲੇ ਵੀ ਇਹ ਡਾਕਟਰ ਜ਼ਮਾਨਤ ’ਤੇ ਹੀ ਹਨ। ਇਨ੍ਹਾਂ ਨੂੰ ਪੀਐੱਨਡੀਟੀ ਐਕਟ, 1994 ਅਧੀਨ ਦੋਸ਼ੀ ਠਹਿਰਾਇਆ ਗਿਆ ਹੈ।

 

 

ਇਨ੍ਹਾਂ ਡਾਕਟਰਾਂ ਦੇ ਨਾਂਅ ਹਨ ਡਾ. ਸੁਸ਼ਮਾ ਤ੍ਰਿਵੇਦੀ, ਡਾ. ਐੱਸਕੇ ਸ਼੍ਰੀਵਾਸਤਵਾ ਅਤੇ ਡਾ. ਸੰਧਿਆ ਤਿਵਾੜੀ।

 

 

ਡਾ. ਸ਼੍ਰੀਵਾਸਤਵਾ ਤੇ ਡਾ. ਤਿਵਾੜੀ ਨੂੰ 8,000 ਰੁਪਏ ਅਤੇ ਡਾ. ਤ੍ਰਿਵੇਦੀ ਨੂੰ 3,000 ਰੁਪਏ ਜੁਰਮਾਨਾ ਕੀਤਾ ਗਿਆ ਹੈ।

 

 

ਇਨ੍ਹਾਂ ਡਾਕਟਰਾਂ ਵਿਰੁੱਧ ਸਟਿੰਗ ਆਪਰੇਸ਼ਨ 10 ਸਾਲ ਪਹਿਲਾਂ ਦਿੱਲੀ ਦੀ ਇੱਕ ਸੰਸਥਾ ‘ਬੇਟੀ ਬਚਾਓ ਸਮਿਤੀ’ ਨੇ ਕੀਤਾ ਸੀ।

 

 

ਡਾ. ਸ਼੍ਰੀਵਾਸਤਵ ਤਾਂ ਇੱਕ ਹੋਮਿਓਪੈਥ ਹਨ ਤੇ ਉਹ ਬਿਨਾ ਇਜਾਜ਼ਤ ਸੋਨੋਗ੍ਰਾਫ਼ੀ ਸੈਂਟਰ ਚਲਾਉਂਦੇ ਰਹੇ ਹਨ। ਬਾਕੀ ਦੇ ਦੋਵੇਂ ਡਾਕਟਰਾਂ ਦੇ ਆਪਣੇ ਨਰਸਿੰਗ ਹੋਮਜ਼ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Doctors who told Boy or Girl in Womb sent for 3 years prison