ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ੁਰਗ ਦੀਆਂ ਅਸਥੀਆਂ ਜਲ-ਪ੍ਰਵਾਹ ਲਈ ਆਏ 3 ਜਣੇ ਯਮੁਨਾ `ਚ ਡੁੱਬੇ, 5 ਲਾਪਤਾ

ਬਜ਼ੁਰਗ ਦੀਆਂ ਅਸਥੀਆਂ ਜਲ-ਪ੍ਰਵਾਹ ਲਈ ਆਏ 3 ਜਣੇ ਯਮੁਨਾ `ਚ ਡੁੱਬੇ, 5 ਲਾਪਤਾ

ਅਲਾਹਾਬਾਦ ਸਥਿਤ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ `ਚ ਇੱਕ ਬਜ਼ੁਰਗ ਔਰਤ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਮਹਾਰਾਸ਼ਟਰ ਤੋਂ ਆਏ ਇੱਕ ਪਰਿਵਾਰ ਦੇ ਮੈਂਬਰਾਂ ਨਾਲ ਲੱਦੀ ਕਿਸ਼ਤੀ ਯਮੁਨਾ ਨਦੀ `ਚ ਡੁੱਬ ਗਈ। ਹਾਦਸੇ `ਚ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦ ਕਿ ਪੰਜ ਵਿਅਕਤੀਆਂ ਦਾ ਕੋਈ ਪਤਾ ਨਹੀਂ ਚੱਲਿਆ। ਬਾਕੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਐੱਸਆਰਐੱਨ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਹੰਗਾਮਾ ਮੱਚ ਗਿਆ। ਦੇਰ ਰਾਤ ਤੱਕ ਜਲ-ਪੁਲਿਸ ਨੇ ਲਾਪਤਾ ਵਿਅਕਤੀਆਂ ਦੀ ਭਾਲ ਮੁਹਿੰਮ ਚਲਾਈ ਪਰ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ।


ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਨਿਵਾਸੀ ਦਿਗੰਮਬਰ ਰਾਮਰਾਓ ਵੈਸ਼ ਆਪਣੀ ਪਤਨੀ ਕੌਸ਼ਾਬਾਈ ਦਿਗੰਬਰ ਰਾਓ ਵੈਸ਼ ਦੀਆਂ ਅਸਥੀਆਂ ਸੰਗਮ `ਚ ਪ੍ਰਵਾਹਿਤ ਕਰਨ ਲਈ ਸੋਮਵਾਰ ਨੂੰ ਪਰਿਵਾਰ ਤੇ ਰਿਸ਼ਤੇਦਾਰਾਂ (ਕੁੱਲ 14 ਜਣਿਆਂ) ਨਾਲ ਪ੍ਰਯਾਗਰਾਜ (ਅਲਾਹਾਬਾਦ ਦਾ ਨਵਾਂ ਨਾਂਅ) ਪੁੱਜੇ। ਚੌਖੰਡੀ ਨਿਵਾਸੀ ਪੰਡਾ ਨਵਲ ਕਿਸ਼ੋਰ ਦੇ ਪਨਾਹ ਲਈ। ਦੁਪਹਿਰ ਬਾਅਦ ਨਵਲ ਕਿਸ਼ੋਰ ਅਸਥੀਆਂ ਜਲ-ਪ੍ਰਵਾਹ ਕਰਵਾਉਣ ਲਈ ਗਊਘਾਟ ਤੋਂ ਸੰਗਮ ਤੱਕ ਜਾਦ ਵਾਸਤੇ ਕਿਸ਼ਤੀ ਲੈ ਲਈ ਗਈ। ਅਸਥੀਆਂ ਪ੍ਰਵਾਹਿਤ ਕਰਨ ਤੋਂ ਬਾਅਦ ਸ਼ਾਮੀਂ ਲਗਭਗ ਪੌਣੇ ਸੱਤ ਵਜੇ ਸਾਰੇ ਕਿਸ਼ਤੀ `ਤੇ ਸਵਾਰ ਹੋ ਕੇ ਵਾਪਸ ਚੱਲੇ।


ਮਨਕਾਮੇਸ਼ਵਰ ਮੰਦਰ ਦੇ ਸਾਹਮਣੇ ਜਾ ਕੇ ਕਿਸ਼ਤੀ ਅਚਾਨਕ ਯਮੁਨਾ ਨਦੀ `ਚ ਡੁੱਬ ਗਈ। ਪੰਡਾ ਤੇ ਮਹੇਕਾ ਦਾ ਮੱਲਾਹ ਤਾਂ ਤੁਰੰਤ ਪਾਣੀ `ਚ ਛਾਲ਼ ਮਾਰ ਗਿਆ ਪਰ ਤਿੰਨ ਜਣਿਆਂ ਨੂੰ ਬਚਾ ਕੇ ਕੰਢੇ `ਤੇ ਲਿਆਇਆ।


ਫ਼ੌਜ ਦੇ ਜਵਾਨ ਤੇ ਜਲ-ਪੁਲਿਸ ਦੇ ਜਵਾਨਾਂ ਨੇ 6 ਜਣਿਆਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਐੱਸਆਰਐੱਨ ਹਸਪਤਾਲ ਭੇਜਿਆ ਗਿਆ। ਜਿੱਥੇ ਰਾਧਾਬਾਈ, ਭਾਗਾ ਬਾਈ ਤੇ ਲਕਸ਼ਮੀਬਾਈ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦ ਕਿ ਕੇਸ਼ਵਰ ਗਿਆਨੁਬਾ ਕਛਵੇ, ਸੁਨੀਤਾ ਦੇਵੀਦਾਸ, ਜਿਓਤੀ ਬਾਲਾਜੀ ਵੈਸ਼, ਕਛਵੇ ਅੰਗਦ ਨਾਰਾਇਣ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਮੌਕੇ `ਤੇ ਮੌਜੂਦ ਕੌਸ਼ਾਬਾਈ ਦੇ ਦੋਹਤਰੇ ਮਨੋਹਰ ਵੈਸ ਤੇ ਉਸ ਦੀ ਚਚੇਰੀ ਭੈਣ ਮੀਨਾਕਸ਼ੀ ਹਟਵਾ ਨੇ ਦੱਸਿਆ ਕਿ ਕਿਸ਼ਤੀ `ਚ ਮਘੋਰਾ ਹੋ ਗਿਆ ਸੀ। ਜਿਸ ਦੀ ਜਾਣਕਾਰੀ ਮੱਲਾਹ ਨੂੰ ਦਿੱਤੀ, ਤਾਂ ਉਸ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਉਹ ਸੰਭਾਲ਼ ਲਵੇਗਾ। ਉਸ ਦੇ ਤੁਰੰਤ ਬਾਅਦ ਹੀ ਕਿਸ਼ਤ ਜਿਵੇਂ ਪਾਣੀ ਅੰਦਰ ਧਸਣ ਲੱਗ ਪਈ।


ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 drowned in Allahabad confluence