ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਵੱਲੋਂ ਨਿਯੁਕਤ 3 ਵਾਰਤਾਕਾਰ ਅੱਜ ਸੁਲ੍ਹਾ ਲਈ ਪੁੱਜਣਗੇ ਸ਼ਾਹੀਨ ਬਾਗ਼

ਸੁਪਰੀਮ ਕੋਰਟ ਵੱਲੋਂ ਨਿਯੁਕਤ 3 ਵਾਰਤਾਕਾਰ ਅੱਜ ਸੁਲ੍ਹਾ ਲਈ ਪੁੱਜਣਗੇ ਸ਼ਾਹੀਨ ਬਾਗ਼

ਹੋ ਸਕਦਾ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ਼ ’ਚ ਪਿਛਲੇ ਸਾਲ 15 ਦਸੰਬਰ ਤੋਂ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰੋਸ ਧਰਨੇ ’ਤੇ ਬੇਠੇ ਪ੍ਰਦਰਸ਼ਨਕਾਰੀਆਂ ਨਾਲ ਅੱਜ ਕਿਸੇ ਗੱਲਬਾਤ ਦਾ ਕੋਈ ਰਾਹ ਖੁੱਲ੍ਹ ਜਾਵੇ। ਦਰਅਸਲ, ਸੁਪਰੀਮ ਕੋਰਟ (SC) ਵੱਲੋਂ ਨਿਯੁਕਤ ਵਾਰਤਾਕਾਰ – ਸੀਨੀਅਰ ਵਕੀਲ ਸੰਜੇ ਹੇਗੜੇ, ਸਾਧਨਾ ਰਾਮਚੰਦਰਨ ਤੇ ਵਜ਼ਾਹਤ ਹਬੀਬੁੱਲ੍ਹਾ ਅੱਜ ਸ਼ਾਹੀਨ ਬਾਗ਼ ਪੁੱਜਣਗੇ ਤੇ ਕਿਸੇ ਤਰ੍ਹਾਂ ਸੁਲ੍ਹਾ ਦੇ ਫ਼ਾਰਮੂਲੇ ਉੱਤੇ ਵੀ ਗੱਲਬਾਤ ਹੋਵੇਗੀ।

 

 

ਅਜਿਹੀ ਆਸ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੀ ਹਦਾਇਤ ਮੁਤਾਬਕ ਕਿਸੇ ਤਰ੍ਹਾਂ ਵਿਚੋਲਗੀ ਰਾਹੀਂ ਸ਼ਾਹੀਨ ਬਾਗ਼ ਦੇ ਮਸਲੇ ਉੱਤੇ ਕੋਈ ਸਰਬਸੰਮਤ ਹੱਲ ਨਿੱਕਲ ਸਕੇਗਾ। ਸ਼ਾਹੀਨ ਬਾਗ਼ ’ਚ CAA ਵਿਰੁੱਧ ਪਿਛਲੇ 67 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ।

 

 

ਤਿੰਨ ਵਾਰਤਾਕਾਰ ਅੱਜ ਦੁਪਹਿਰ ਵੇਲੇ ਸ਼ਾਹੀਨ ਬਾਗ਼ ਜਾ ਸਕਦੇ ਹਨ। ਸ਼ਾਹੀਨ ਬਾਗ਼ ’ਚ ਸੜਕ ਉੱਤੇ ਬੈਠੇ ਪ੍ਰਦਰਸ਼ਨਕਾਰੀ ਇਨ੍ਹਾਂ ਤਿੰਨੇ ਵਾਰਤਾਕਾਰਾਂ ਨਾਲ ਗੱਲਬਾਤ ਲਈ ਤਿਆਰ ਹਨ। ਧਰਨੇ ’ਤੇ ਬੈਠੀਆਂ ‘ਦਾਦੀਆਂ’ ਇਨ੍ਹਾਂ ਵਾਰਤਾਕਾਰਾਂ ਨਾਲ ਗੱਲਬਾਤ ਦੀ ਅਗਵਾਈ ਕਰਨਗੀਆਂ।

 

 

ਉਂਝ ਪ੍ਰਦਰਸ਼ਨਕਾਰੀ ਹਾਲੇ ਵੀ ਇਸ ਗੱਲ ’ਤੇ ਡਟੇ ਹੋਏ ਹਨ ਕਿ ਜਦੋਂ ਤੱਕ ਸੀਏਏ ਨੂੰ ਵਾਪਸ ਨਹੀਂ ਲੈ ਲਿਆ ਜਾਂਦਾ, ਤਦ ਤੱਕ ਉਹ ਧਰਨੇ ਤੋਂ ਹਟਣਗੇ ਨਹੀਂ।

 

 

ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਵੀ ਤਿੰਨੇ ਵਾਰਤਾਕਾਰਾਂ ਨੂੰ ਮਿਲਣ ਲਈ ਤਿਆਰ ਹਨ। ਉਨ੍ਹਾਂ ਗੱਲਬਾਤ ਲਈ ਆਪਣਾ ਏਜੰਡਾ ਵੀ ਤੈਅ ਕਰ ਲਿਆ ਹੈ। ਗੱਲਬਾਤ ਸਿਰਫ਼ ਧਰਨੇ ਵਾਲੀ ਥਾਂ ’ਤੇ ਹੀ ਹੋਵੇਗੀ।

 

 

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ’ਚ ਸਪੱਸ਼ਟ ਆਖਿਆ ਸੀ ਕਿ ਦੇਸ਼ ਵਿੱਚ ਕਿਸੇ ਨੂੰ ਵੀ ਵਿਰੋਧ ਜਤਾਉਣ ਦਾ ਹੱਕ ਹੈ ਪਰ ਰਾਹ ਬੰਦ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Interlocutors appointed by SC to go Shaheen Bagh today