ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਜੌਰ ਸੜਕ ਹਾਦਸੇ ’ਚ ਪਟਿਆਲਾ ਦੇ ਦੋ ਸ਼ਰਧਾਲੂਆਂ ਸਣੇ 3 ਹਲਾਕ

ਪਿੰਜੌਰ ਸੜਕ ਹਾਦਸੇ ’ਚ ਪਟਿਆਲਾ ਦੇ ਦੋ ਸ਼ਰਧਾਲੂਆਂ ਸਣੇ 3 ਹਲਾਕ

ਤਸਵੀਰ: ਸੰਤ ਅਰੋੜਾ, ਹਿੰਦੁਸਤਾਨ ਟਾਈਮਜ਼

 

 

ਅੱਜ ਵੀਰਵਾਰ ਵੱਡੇ ਤੜਕੇ ਸਾਢੇ ਤਿੰਨ ਵਜੇ ਤੋਂ ਚਾਰ ਵਜੇ ਦਰਮਿਆਨ ਟਰੱਕ ਤੇ ਬਲੈਰੋ ਕਾਰ ਦੀ ਆਹਮੋ–ਸਾਹਮਣੇ ਟੱਕਰ ਹੋ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਜੌਰ ਲਾਗਲੇ ਪਿੰਡ ਨਾਨਕਪੁਰ ’ਚ ਵਾਪਰਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ 19 ਸਾਲਾ ਦਿਸ਼ਾਂਤ ਨਿਵਾਸੀ ਭਾਦਸੋਂ–ਜ਼ਿਲ੍ਹਾ ਪਟਿਆਲਾ ਤੇ ਕਰਨਾਲ ਦੇ ਰਵੀ ਦੀ ਮੌਤ ਤਾਂ ਮੌਕੇ ’ਤੇ ਹੀ ਹੋ ਗਈ ਤੇ ਪਟਿਆਲਾ ਦੇ ਸੋਮਨਾਥ ਨੇ ਪੰਚਕੂਲਾ ਦੇ ਸੈਕਟਰ–6 ਸਥਿਤ ਹਸਪਤਾਲ ਜਾ ਕੇ ਦਮ ਤੋੜਿਆ।

 

 

ਬਲੈਰੋ ਦੇ ਡਰਾਇਵਰ ਪ੍ਰਦੀਪ ਨੇ ਦੱਸਿਆ ਕਿ 12 ਜਣੇ ਪੰਜਾਬ ਦੇ ਪਟਿਆਲਾ ਤੋਂ ਮਨੀਕਰਨ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਪਿੰਡ ਨਾਨਕਪੁਰ ਕੋਲ ਬੱਦੀ ਵੱਲੋਂ ਆਉਂਦੇ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਹਾਦਸੇ ਤੋਂ ਬਾਅਦ ਪਲਟ ਗਈ।

 

 

ਬਲੇਰੋ ’ਚ ਤਿੰਨ ਬੱਚੇ ਤੇ 2 ਔਰਤਾਂ ਸਮੇਤ ਕੁੱਲ 12 ਜਣੇ ਸਵਾਰ ਸਨ। ਪੁਲਿਸ ਪੀਸੀਆਰ ਨੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਸ ਮੋੜ ਉੱਤੇ ਪਹਿਲਾਂ ਵੀ ਕਈ ਸੜਕ ਹਾਦਸੇ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Killed includingTwo Pilgrims from Patiala die near Pinjore road mishap