ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਰੋਜ਼ ਹੋ ਰਿਹੈ 3 ਲੱਖ ਪੀਪੀਈ ਤੇ ਐੱਨ95 ਮਾਸਕਾਂ ਦਾ ਉਤਪਾਦਨ

ਭਾਰਤ 'ਚ ਰੋਜ਼ ਹੋ ਰਿਹੈ 3 ਲੱਖ ਪੀਪੀਈ ਤੇ ਐੱਨ95 ਮਾਸਕਾਂ ਦਾ ਉਤਪਾਦਨ

ਮੀਡੀਆ ਵਿੱਚ ਕੁਝ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿੱਚ ਵਿਅਕਤੀਗਤ ਸੁਰੱਖਿਆ ਸਮੱਗਰੀ (ਪੀਪੀਈ) ਕਵਰਆਲ ਦੀ ਗੁਣਵੱਤਾ  ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ।  ਉਕਤ ਉਤਪਾਦ,  ਕੇਂਦਰ ਸਰਕਾਰ ਦੁਆਰਾ ਕੀਤੀ ਜਾ ਰਹੀ ਖਰੀਦ ਦੇ ਸੰਦਰਭ ਵਿੱਚ ਪ੍ਰਾਸੰਗਿਕ ਨਹੀਂ ਹੈ। ਐੱਚਐੱਲਐੱਲ ਲਾਈਫਕੇਅਰ ਲਿਮਿਟਿਡ (ਐੱਚਐੱਲਐੱਲ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਖਰੀਦ ਏਜੰਸੀ ਹੈ, ਜੋ ਕੱਪੜਾ ਮੰਤਰਾਲਾ (ਐੱਮਓਟੀ) ਦੁਆਰਾ ਨਾਮਜ਼ਦ ਅੱਠ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਦੁਆਰਾ ਕਵਰਆਲ ਦੀ ਟੈਸਟਿੰਗ ਕਰਨ ਅਤੇ ਪ੍ਰਵਾਨ ਕਰਨ ਦੇ ਬਾਅਦ ਨਿਰਮਾਤਾਵਾਂ/ ਸਪਲਾਇਰਾਂ ਤੋਂ ਪੀਪੀਈ ਕਵਰਆਲ ਖਰੀਦ ਰਹੀ ਹੈ।  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਕਨੀਕੀ ਕਮੇਟੀ (ਜੇਐੱਮਜੀ) ਦੁਆਰਾ ਨਿਰਧਾਰਿਤ ਟੈਸਟ ਵਿੱਚ ਉਤਪਾਦਾਂ  ਦੇ ਯੋਗ ਹੋਣ  ਦੇ ਬਾਅਦ ਹੀ ਉਨ੍ਹਾਂ ਦੀ ਖਰੀਦ ਕੀਤੀ ਜਾਂਦੀ ਹੈ।

 

ਇਸ ਦੇ ਇਲਾਵਾ, ਐੱਚਐੱਲਐੱਲ ਸਪਲਾਈ ਕੀਤੇ ਜਾ ਰਹੇ ਸਮਾਨ ਦਾ ਨਮੂਨੇ ਵੀ ਲੈ ਰਹੀ ਹੈ ਅਤੇ ਇਸ ਦੇ ਲਈ ਇੱਕ ਟੈਸਟਿੰਗ ਪ੍ਰੋਟੋਕਾਲ ਤਿਆਰ ਕੀਤਾ ਗਿਆ ਹੈ। ਅਗਰ ਉਤਪਾਦ ਗੁਣਵੱਤਾ ਦੀਆਂ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਅਜਿਹੇ ਮਾਮਲੇ ਵਿੱਚ, ਕੰਪਨੀ ਨੂੰ ਕਿਸੇ ਵੀ ਸਪਲਾਈ ਲਈ ਅਯੋਗ ਐਲਾਨਿਆ ਜਾ ਰਿਹਾ ਹੈ। ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੱਪੜਾ ਮੰਤਰਾਲੇ ਦੁਆਰਾ ਨਾਮਜ਼ਦ ਪ੍ਰਯੋਗਸ਼ਾਲਾਵਾਂ ਤੋਂ ਪੀਪੀਈ ਲਈ ਨਿਰਧਾਰਿਤ ਟੈਸਟਿੰਗ ਦੇ ਬਾਅਦ ਖਰੀਦ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ।

 

 

ਇਸ ਦੇ ਇਲਾਵਾ, ਜਿਨ੍ਹਾਂ ਨਿਰਮਾਤਾਵਾਂ ਦੇ ਉਤਪਾਦਾਂ ਨੂੰ ਇਨ੍ਹਾਂ ਪ੍ਰਯੋਗਸ਼ਾਲਾਵਾਂ ਦੁਆਰਾ ਯੋਗ ਹੋਣ ਦੀ ਸਿਫਾਰਿਸ਼ ਕੀਤੀ ਗਈ ਹੈ,  ਉਨ੍ਹਾਂ ਨੂੰ ਸਰਕਾਰੀ ਈ- ਮਾਰਕਿਟਪਲੇਸ (ਜੈੱਮ) ਦੀ ਸੂਚੀ ਵਿੱਚ ਜੋੜਿਆ ਗਿਆ ਹੈ। ਜਿਨ੍ਹਾਂ ਨਿਰਮਾਤਾਵਾਂ ਦੇ ਪੀਪੀਈ ਨੂੰ ਯੋਗ ਪਾਇਆ ਗਿਆ ਹੈ ਉਨ੍ਹਾਂ ਨੂੰ ਕੱਪੜਾ ਮੰਤਰਾਲੇ ਦੁਆਰਾ ਜੀਈਐੱਮ ਵਿੱਚ ਔਨ- ਬੋਰਡ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਕਿ ਰਾਜਾਂ ਦੁਆਰਾ ਖਰੀਦ ਕੀਤੀ ਜਾ ਸਕੇ। ਨਿਜੀ ਖੇਤਰ ਦੇ ਨਿਰਮਾਤਾਵਾਂ ਦੀ ਜਾਣਕਾਰੀ,  ਜਿਨ੍ਹਾਂ  ਦੇ ਉਤਪਾਦ ਟੈਸਟਿੰਗ ਵਿੱਚ ਯੋਗ ਐਲਾਨੇ ਗਏ ਹਨ, ਕੱਪੜਾ ਮੰਤਰਾਲੇ ਦੀ ਵੈੱਬਸਾਈਟ ‘ਤੇ ਉਪਲੱਬਧ ਹਨ।

 

 

ਭਾਰਤ ਨੇ ਪੀਪੀਈ ਅਤੇ ਐੱਨ 95 ਮਾਸਕ ਦੀ ਆਪਣੀ ਘਰੇਲੂ ਉਤਪਾਦਨ ਸਮਰੱਥਾ ਵਿੱਚ ਕਾਫ਼ੀ ਵਾਧਾ ਕੀਤਾ ਹੈ,  ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜ਼ਰੂਰਤਾਂ ਨੂੰ ਸਮਰੱਥ ਰੂਪ ਤੋਂ ਪੂਰਾ ਕੀਤਾ ਜਾ ਰਿਹਾ ਹੈ।  ਦੇਸ਼ ਵਿੱਚ ਰੋਜ਼ਾਨਾ 3 ਲੱਖ ਤੋਂ ਅਧਿਕ ਪੀਪੀਈ ਅਤੇ ਐੱਨ 95 ਮਾਸਕ ਦਾ ਉਤਪਾਦਨ ਹੋ ਰਿਹਾ ਹੈ। 

 

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ - ਨਾਲ ਕੇਂਦਰੀ ਸੰਸਥਾਨਾਂ ਨੂੰ 111.08 ਲੱਖ ਐੱਨ -95 ਮਾਸਕ ਅਤੇ ਲਗਭਗ 74.48 ਲੱਖ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈ) ਪ੍ਰਦਾਨ ਕੀਤੇ ਗਏ ਹਨ ।

 

 

ਇਸ ਦੇ ਇਲਾਵਾ, ਪੀਪੀਈ ਦੀ ਤਰਕਸੰਗਤ ਵਰਤੋਂ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਸ ਨੂੰ  https://mohfw.gov.in. ‘ਤੇ ਦੇਖਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Lakh PPEEs and N95 Masks being manufactured in India