ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰਕੰਡੀਸ਼ਨਰ ਫਟਣ ਨਾਲ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਏਅਰਕੰਡੀਸ਼ਨਰ ਫਟਣ ਨਾਲ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਤਾਮਿਲ ਨਾਡੂ ਦੇ ਵਿੱਲੂਪੁਰਮ ਜ਼ਿਲ੍ਹੇ ’ਚ ਕਾਵੇਰੀਪੱਕਮ ਵਿਖੇ ਅੱਜ ਇੱਕ ਮਕਾਨ ਏਅਰਕੰਡੀਸ਼ਨਰ ’ਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਘਰ ਨੂੰ ਅੱਗ ਲੱਗ ਗਈ ਤੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।

 

 

ਪੁਲਿਸ ਮੁਤਾਬਕ ਇੱਕੋ ਪਰਿਵਾਰ ਦੇ ਮੈਂਬਰ ਕਮਰੇ ਵਿੱਚ ਸੁੱਤੇ ਪਏ ਸਨ। ਕਿਸੇ ਤਕਨੀਕੀ ਨੁਕਸ ਕਾਰਨ ਏਅਰਕੰਡੀਸ਼ਨ ਵਿੱਚ ਧਮਾਕਾ ਹੋਇਆ ਤੇ ਅੱਗ ਲੱਗ ਗਈ। ਉਸ ਅੱਗ ਵਿੱਚ ਤਿੰਨ ਜਣੇ ਜਿਊਂਦੇ ਸੜ ਗਏ।

 

 

ਮ੍ਰਿਤਕਾਂ ਦੀ ਸ਼ਨਾਖ਼ਤ ਰਾਜੂ (60), ਉਨ੍ਹਾਂ ਦੀ ਪਤਨੀ ਕਲਾ (55) ਅਤੇ ਪੁੱਤਰ ਗੌਤਮਨ (26) ਵਜੋਂ ਹੋਈ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੇ  ਅੱਗ–ਬੁਝਾਊ ਵਿਭਾਗ ਦਾ ਅਮਲਾ ਮੌਕੇ ਉੱਤੇ ਪੁੱਜੇ। ਇਹ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 members of a family died due to Air conditioner blast