ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਰਜ-ਗ੍ਰਹਿਣ ਮੌਕੇ ਕੜਾਕੇ ਦੀ ਠੰਢ ’ਚ ਇਸ਼ਨਾਨ ਕਰਨ ਪੁੱਜੇ 3 ਤੋਂ 4 ਲੱਖ ਲੋਕ

ਪੋਹ ਮਹੀਨੇ ਦੀ ਮੱਸਿਆ 'ਤੇ ਧਰਮ ਨਗਰੀ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ 'ਤੇ ਆਯੋਜਿਤ ਸੂਰਜ ਗ੍ਰਹਿਣ ਮੇਲੇ ਵਿਚ ਕੜਾਕੇ ਦੀ ਠੰਡ ਵਿਚ ਲਗਭਗ 4 ਡਿਗਰੀ ਸੈਂਸਸਿਅਸ ਤਾਪਮਾਨ ਦੇ ਬਾਵਜੂਦ ਲੱਖਾਂ ਲੋਕਾਂ ਨੇ ਮੋਕਸ਼ ਪ੍ਰਾਪਤੀ ਲਈ ਇਸ਼ਨਾਨ ਕੀਤਾ। 

 

ਇਸ ਮੇਲੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਗੁਆਂਢੀ ਦੇਸ਼ ਨੈਪਾਲ ਤੋਂ ਆਏ ਲੋਕਾਂ ਨੇ ਪਿਤਰ-ਦਾਨ ਕਰ ਆਪਣੇ ਪਿੱਤਰਾਂ ਦੀ ਸ਼ਾਂਤੀ ਲਈ ਹਵਨ ਯੱਗ ਕੀਤਾ। ਇਹ ਸਵੇਰੇ 5.15 ਮਿੰਟ 'ਤੇ ਸੂਰਜ ਗ੍ਰਹਿਣ ਸਪਰਸ਼ ਇਸ਼ਨਾਨ ਤੋਂ ਸ਼ੁਰੂ ਹੋਕੇ 10.15 ਮਿੰਟ ਤਕ ਮੋਕਸ਼ ਇਸ਼ਨਾਨ ਤਕ ਚਲਿਆ ਅਤੇ 10.55 ਮਿੰਟ 'ਤੇ ਗ੍ਰਹਿਣ ਖਤਮ ਹੋਇਆ।

 

ਜਿਲਾ ਪ੍ਰਸਾਸ਼ਨ ਤੇ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਸੂਰਜ ਗ੍ਰਹਿਣ ਮੇਲੇ ਲਈ ਪੁਖਤਾ ਸੁਰੱਖਿਆ ਤੇ ਸ਼ਰਧਾਲੂਆਂ ਦੇ ਰਹਿਣ ਤੇ ਠਹਿਰਣ ਲਈ ਕਾਫੀ ਵਿਵਸਥਾ ਕੀਤੀ ਗਈ ਸੀ। ਇਸ ਮੇਲੇ ਦੇ ਲਈ ਪਹਿਲੀ ਵਾਰ 10 ਬਿਸਤਰਿਆਂ ਦੇ ਹਸਪਤਾਲ ਦੀ ਵਿਸ਼ੇਸ਼ ਵਿਵਸਥਾ ਵੀ ਕੀਤੀ ਗਈ ਸੀ ਅਤੇ 10 ਥਾਵਾਂ 'ਤੇ ਜੀਵਨ ਰੱਕਸ਼ਕ ਸਮੱਗਰੀਆਂ ਦੇ ਨਾਲ ਮੈਡੀਕਲ ਕੇਂਦਰ ਸਥਾਪਿਤ ਕੀਤੇ ਗਏ ਸਨ। 

 

ਇਸ ਤੋਂ ਇਲਾਵਾ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਇਕ ਮੁੱਖ ਸੂਚਨਾ ਕੇਂਦਰ ਦੇ ਇਲਾਵਾ, 35 ਹੋਰ ਸੂਚਨਾ ਕੇਂਦਰ ਸਥਾਪਿਤ ਕੀਤੇ ਗਏ ਸਨ। ਠੰਡ ਨੂੰ ਦੇਖਦੇ ਹੋਏ ਰਜਾਈ ਤੇ ਗੱਦਿਆਂ ਦੀ ਵਿਸ਼ੇਸ਼ ਵਿਵਸਥਾ ਨਾਲ ਸ਼ਰਧਾਲੂ ਕਾਫੀ ਸੰਤੁਸ਼ਟ ਦਿਖਾਈ ਦਿੱਤੇ। 

 

ਜਾਣਕਾਰੀ ਮੁਤਾਬਕ 23 ਦਸੰਬਰ ਨੂੰ ਗੀਤਾ ਜੈਯੰਤੀ ਸਮਾਰੋਹ ਸਪੰਨ ਹੋਇਆ ਅਤੇ ਉਸਦੇ ਨਾਲ ਹੀ 26 ਦਸੰਬਰ ਨੂੰ ਸੂਰਜ ਗ੍ਰਹਿਣ ਮੇਲਾ ਪਇਆ ਹੈ। ਜਿਲਾ ਪ੍ਰਸਾਸ਼ਨ ਵੱਲੋਂ ਇੰਨਾਂ ਦੋਨੋਂ ਮੌਕਿਆਂ ਦੇ ਸਫਲ ਆਯੋਜਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। 

 

ਸੂਰਜ ਗ੍ਰਹਿਣ ਮੇਲੇ ਵਿਚ ਲਗਭਗ 10 ਤੋਂ 15 ਲੱਖ ਸ਼ਰਧਾਲੂਆਂ ਦੇ ਆਊਣ ਦਾ ਅੰਦਾਜਾ ਸੀ ਪਰ ਕੜਾਕੇ ਦੀ ਠੰਡ ਤੇ 4 ਡਿਗਰੀ ਤਾਪਮਾਨ ਦੇ ਬਾਵਜੂਦ 3 ਤੋਂ 4 ਲੱਖ ਸ਼ਰਧਾਲੂਆਂ ਨੇ ਇਸ ਮੇਲੇ ਵਿਚ ਭਾਗ ਲਿਆ।

 

ਮੇਲੇ ਦੌਰਾਨ ਜਿਲਾ ਡਿਪਟੀ ਕਮਿਸ਼ਨਰ ਐਸ.ਐਸ. ਫੁਲਿਆ, ਪੁਲਿਸ ਸੁਪਰਡੈਂਟ ਆਸਥਾਂ ਮੋਦੀ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਸੂਜਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਗਗਨਦੀਪ ਸਿੰਘ ਨਿਰੰਤਰ ਬ੍ਰਹਮਸਰੋਵਰ ਦਾ ਦੌਰਾ ਕਰ ਕੇ ਸਾਰੇ ਤਰਾ ਦੇ ਪ੍ਰਬੰਧਾਂ ਦਾ ਜਾਇਜਾ ਲੈਂਦੇ ਰਹੇ। ਹਰਿਆਣਾ ਹੜ ਆਪਦਾ ਪ੍ਰਬੰਧਨ ਵੱਲੋਂ ਵਿਸ਼ੇਸ਼ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਜੋ ਬ੍ਰਹਮਸਰੋਵਰ 'ਤੇ ਨਿਰੰਤਰ ਗਸ਼ਤ ਕਰ ਰਹੀਆਂ ਸਨ ਤਾਂ ਜੋ ਇਸ਼ਨਾਨ ਦੌਰਾਨ ਕਿਸੇ ਵੀ ਤਰਾਂ ਦੀ ਘਟਨਾ ਹੋਣ 'ਤੇ ਜਲਦੀ ਸਹਾਇਤਾ ਪਹੁੰਚਾਈ ਜਾ ਸਕੇ।

 

ਹਰਿਆਣਾ ਤੋਂ ਇਲਾਵਾ, ਨੈਪਾਲ, ਤਮਿਲਨਾਡੂ, ਆਂਧਰ ਪ੍ਰਦੇਸ਼, ਊੜੀਸਾ, ਮਹਾਰਾਸ਼ਟਰ, ਰਾਜਸਤਾਨ, ਊੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਦਿੱਲੀ, ਜੰਮੂ ਕਸ਼ਮੀਰਆਦਿ ਰਾਜਾਂ ਤੋ  ਆਏ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸੂਰਜ ਗ੍ਰਹਿਣ ਮੇਲੇ ਦੇ ਮਹਤੱਵ ਦੀ ਜਾਣਕਾਰੀ ਬ੍ਰਹਮਸਰੋਵਰ 'ਤੇ  ਥਾਂ-ਥਾਂ ਬੈਠੇ ਪਰੋਹਿਤਾਂ ਤਅ ਲਈ ਅਤੇ ਸ਼ਾਂਤੀ ਲਈ ਯੱਕ ਕੀਤਾ। 

 

ਸਾਰਿਆਂ ਨੇ ਬ੍ਰਹਮਸਰੋਵਰ ਅਤੇ ਧਰਮ ਖੇਤਰ ਕੁਰੂਕਸ਼ੇਤਰ ਵਿਚ ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧਾਂ, ਵਿਸ਼ੇਸ਼ ਤੌਰ 'ਤੇ ਸਫਾਈ, ਪਖਾਨੇ, ਇਸ਼ਨਾਨ ਘਾਟਾਂ, ਵਿਸ਼ੇਸ਼ ਬੱਸਾਂ ਅਤੇ ਰਹਿਣ ਲਈ ਕੀਤੇ ਗਏ ਪ੍ਰਬੰਧਾਂ ਲਈ ਰਾਜ ਸਰਕਾਰ ਅਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿਸੂਰਜ ਗ੍ਰਹਿਣ ਮੇਲਾ ਉਨਾਂ ਲਈ ਹਮੇਸ਼ਾ ਇਕ ਯਾਦਗਾਰ ਰਹੇਗਾ। ਸੰਯੋਗ ਨਾਲ ਬਹੁਤ ਸਾਲਾਂ ਦੇ ਬਾਅਦ ਪੋਹ ਮੱਸਿਆ ਦੇ ਦਿਨ ਇਹ ਮੇਲਾ ਆਇਆ ਹੈ।

 

ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਰਾਜ ਸਰਕਾਰ ਵੱਲੋਂ ਸੂਰਜ ਗ੍ਰਹਿਣ ਮੇਲੇ ਵਿਚ ਆਊਣ 'ਤੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਦਾ ਸਵਾਗਤ ਕਰਦੇ ਹੋਹੇ ਮੇਲੇ ਦੇ ਸਫਲ ਆਯੋਜਨ ਲਈ ਜਿਲਾਂ ਪ੍ਰਸਾਸ਼ਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਪ੍ਰਗਟਾਇਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 million people arrive to bathe in the sun on solar eclipse