4 ਜਵਾਨਾਂ ਸਣੇ 6 ਦੀ ਹੋਈ ਸੀ ਮੌਤ
ਸਿਆਚਿਨ ਗਲੇਸ਼ੀਅਰ ਵਿੱਚ ਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ ਵਿੱਚ ਸ਼ਹੀਦ ਹੋਏ 6 ਜਵਾਨਾਂ ਵਿੱਚੋਂ 3 ਜਵਾਨ ਪੰਜਾਬ ਅਤੇ ਇੱਕ ਹਿਮਾਚਲ ਦਾ ਰਹਿਣ ਵਾਲੇ ਹਨ। ਮੰਗਲਵਾਰ ਨੂੰ ਸੈਨਾ ਨੇ ਸ਼ਹੀਦ ਜਵਾਨਾਂ ਦੇ ਨਾਮ ਜਾਰੀ ਕੀਤੇ ਹਨ।
ਇਸ ਵਿੱਚ ਮੁਕੇਰੀਆਂ ਪਿੰਡ ਸੈਦਾਂ ਦੀ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦਾ ਪਿੰਡ ਫਤਹਿਗੜ੍ਹ ਚੁੂੜੀਆਂ ਦੇ ਨਾਇਕ ਮਨਿੰਦਰ ਸਿੰਘ, ਸੰਗਰੂਰ ਦੇ ਮਲੇਰਕੋਟਲਾ ਦਾ ਗੋਵਾਰਾ ਪਿੰਡ ਸਿਪਾਹੀ ਵੀਰਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਦੇ ਸਿਪਾਹੀ ਮਨੀਸ਼ ਕੁਮਾਰ ਹਨ।
ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ ਵਿੱਚ ਬਰਫੀਲੇ ਤੂਫਾਨ ਵਿੱਚ ਸੈਨਾ ਦੀ ਪੈਟਰੌਲਿੰਗ ਪਾਰਟੀ 8 ਜਵਾਨ ਅਤੇ 2 ਪੋਰਟੋਰ ਲਾਪਤਾ ਹੋ ਗਏ ਸਨ। ਸਾਰਿਆਂ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਨੂੰ ਜੱਦੀ ਪਿੰਚ ਪਹੁੰਚਣ ਦੀ ਉਮੀਦ ਹੈ। ਲਾਪਤਾ ਨੌਜਵਾਨਾਂ ਦੀ ਖੋਜ ਜਾਰੀ ਹੈ।