ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ਦੌਰਾਨ ਆਰਥਿਕ ਮੰਦੀ ’ਚ ਵੀ ਭਾਰਤ ’ਚ ਹਰ ਮਹੀਨੇ ਬਣੇ 3 ਨਵੇਂ ਅਰਬਪਤੀ

2019 ਦੌਰਾਨ ਆਰਥਿਕ ਮੰਦੀ ’ਚ ਵੀ ਭਾਰਤ ’ਚ ਹਰ ਮਹੀਨੇ ਬਣੇ 3 ਨਵੇਂ ਅਰਬਪਤੀ

ਦੁਨੀਆ ’ਚ ਜਾਰੀ ਆਰਥਿਕ ਮੰਦਹਾਲੀ ਦੇ ਬਾਵਜੂਦ ਸਾਲ 2019 ਦੌਰਾਨ ਭਾਰਤ ’ਚ ਹਰ ਮਹੀਨੇ ਤਿੰਨ ਨਵੇਂ ਅਰਬਪਤੀ ਬਣੇ ਤੇ ਉਨ੍ਹਾਂ ਨੂੰ ਮਿਲਾ ਕੇ ਅਰਬਪਤੀਆਂ ਦੀ ਕੁੱਲ ਗਿਣਤੀ 138 ਤੱਕ ਪੁੱਜ ਗਈ ਹੈ; ਜੋ ਚੀਨ ਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਹੈ। ਰਿਲਾਇੰਸ ਸਮੂਹ ਦੇ ਮੁਖੀ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 67 ਅਰਬ ਡਾਲਰ ਦੀ ਹੈ; ਜਦ ਕਿ ਉਹ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ ਹਨ।

 

 

ਇਸ ਸੂਚੀ ਵਿੱਚ ਜੇ ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਅਰਬਪਤੀਆਂ ਨੂੰ ਵੀ ਜੋੜ ਦਿੱਤਾ ਜਾਵੇ, ਤਾਂ ਇਹ ਗਿਣਤੀ 170 ਤੱਕ ਪੁੱਜ ਜਾਵੇਗੀ। ‘ਹੁਰੂਨ ਗਲੋਬਲ ਰਿੱਚ ਲਿਸਟ–2020’ ਮੁਤਾਬਕ 799 ਅਰਬਪਤੀਆਂ ਦੀ ਗਿਣਤੀ ਦੇ ਨਾਲ ਚੀਨ ਸੂਚੀ ਵਿੱਚ ਪਹਿਲੇ ਸਥਾਨ ’ਤੇ ਅਤੇ 626 ਅਰਬਪਤੀਆਂ ਨਾਲ ਅਮਰੀਕਾ ਦੂਜੇ ਸਥਾਨ ’ਤੇ ਹੈ।

 

 

ਇੱਕ ਅਰਬ ਡਾਲਰ ਡਾਲਰ ਤੋਂ ਵੱਧ ਜਾਇਦਾਦ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਆਧਾਰ ’ਤੇ ਇਹ ਸੂਚੀ ਬਣਾਏ ਗਏ ਹਨ। ਇਸ ਹਿਸਾਬ ਨਾਲ ਦੁਨੀਆ ’ਚ ਕੁੱਲ 2,817 ਅਰਬਪਤੀ ਹਨ।

 

 

ਐਮੇਜ਼ੌਨ ਡਾੱਟ ਕਾੰਮ ਦੇ ਜੈਫ਼ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 140 ਅਰਬ ਡਾਲਰ ਹੈ। ਇਸ ਤੋਂ ਬਾਅਦ 107 ਅਰਬ ਡਾਲਰ ਦੀ ਨੈੱਟਵਰਥ ਨਾਲ LMVH ਦੇ ਬਰਨਾਰਡ ਆਰਨਾੱਲਟ ਦੂਜੇ ਤੇ 106 ਅਰਬ ਡਾਲਰ ਦੀ ਨੈੱਟਵਰਥ ਨਾਲ ਮਾਈਕ੍ਰੋਸਾਫ਼ਟ ਦੇ ਬਿਲ ਗੇਟਸ ਤੀਜੇ ਸਥਾਨ ’ਤੇ ਹਨ। ਪਿਛਲੇ ਵਰ੍ਹੇ ਸੂਚੀ ਵਿੱਚ 480 ਨਵੇਂ ਅਰਬਪਤੀ ਜੁੜੇ ਹਨ।

 

 

ਦੇਸ਼ ’ਚ ਸਭ ਤੋਂ ਵੱਧ 50 ਅਰਬਪਤੀ ਮੁੰਬਈ ’ਚ, 30 ਅਰਬਪਤੀ ਦਿੱਲੀ ’ਚ, 17 ਅਰਬਪਤੀ ਬੈਂਗਲੁਰੂ ’ਚ ਅਤੇ 12 ਅਰਬਪਤੀ ਅਹਿਮਦਾਬਾਦ ’ਚ ਹਨ। ਦੇਸ਼ ’ਚ 27 ਅਰਬ ਡਾਲਰ ਦੀ ਜਾਇਦਾਦ ਨਾਲ ਐੰਸਪੀ ਹਿੰਦੂਜਾ ਪਰਿਵਾਰ ਦੂਜੇ ਸਥਾਨ ’ਤੇ ਹੈ ਅਤੇ 17 ਅਰਬ ਡਾਲਰ ਦੀ ਜਾਇਦਾਦ ਨਾਲ ਗੌਤਮ ਅਡਾਨੀ ਤੀਜੇ ਸਥਾਨ ’ਤੇ ਹਨ।

 

 

ਕੋਟਕ ਬੈਂਕ ਦੇ ਉਦੇ ਕੋਟਕ ਦੀ ਕੁੱਲ ਜਾਇਦਾਦ 15 ਅਰਬ ਡਾਲਰ ਹੈ ਤੇ ਉਹ ਇਸ ਸੂਚੀ ਵਿੱਚ ਛੇਵੇਂ ਸਥਾਨ ’ਤੇ ਹਨ; ਜਦ ਕਿ ਉਹ ਦੁਨੀਆ ’ਚ ਆਪਣੇ ਦਮ ਉੱਤੇ ਬਣ ਵਾਲੇ ਸਭ ਤੋਂ ਅਮੀਰ ਬੈਂਕਰ ਵੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 persons became billionaire during 2019 inspite of economic recession