ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ’ਚ 3–ਮੰਜ਼ਿਲਾ ਇਮਾਰਤ ਢਹੀ, ਕਈਆਂ ਦੇ ਦਬੇ ਹੋਣ ਦਾ ਖ਼ਦਸ਼ਾ

ਮੁੰਬਈ ’ਚ 3–ਮੰਜ਼ਿਲਾ ਇਮਾਰਤ ਢਹੀ, ਕਈਆਂ ਦੇ ਦਬੇ ਹੋਣ ਦਾ ਖ਼ਦਸ਼ਾ

ਮੁੰਬਈ ’ਚ ਰਾਤੀਂ ਲੋਹਰ ਚਾਵੀ ਦੇ ਫ਼ੋਰਟ ਇਲਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ; ਜਿਸ ਵਿੱਚ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਮਲਬੇ ਹੇਠ ਫਸੇ 17 ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਸੀ।

 

 

ਪ੍ਰਾਪਤ ਜਾਣਕਰੀ ਮੁਤਾਬਕ ਫ਼ੋਰਟ ਇਲਾਕੇ ’ਚ ਮੰਗਲਦਾਸ ਰੋਡ ਦੀ ਲੋਹਰਾ ਚਾਲ ਵਿੱਚ ਮੰਗਲਵਾਰ ਰਾਤੀਂ 9:15 ਵਜੇ ਯੂਸਫ਼ ਨਾਂਅ ਦੀ ਇੱਕ ਇਮਾਰਤ ਅਚਾਨਕ ਢਹਿ–ਢੇਰੀ ਹੋ ਗਈ।

 

 

ਰਿਪੋਰਟ ਮੁਤਾਬਕ ਇਹ ਇਮਾਰਤ ਮਹਾਰਾਸ਼ਟਰ ਦੀ ਹਾਊਸਿੰਗ ਏਜੰਸੀ ‘ਮਹਾਡਾ’ ਦੇ ਅਧਿਕਾਰ–ਖੇਤਰ ਵਿੱਚ ਹੈ। ਇਸ ਇਮਾਰਤ ਦੀ ਉਸਾਰੀ 1959 ਤੋਂ ਪਹਿਲਾਂ ਕੀਤਾ ਗਿਆ ਸੀ।

 

 

ਮੁੰਬਈ ਨਗਰ ਨਿਗਮ (BMC) ਦੇ ਆਫ਼ਤ ਸੈੱਲ ਦੇ ਇੱਕ ਅਧਿਕਾਰੀ ਅਨੁਸਾਰ ਅੱਗ–ਬੁਝਾਉਣ ਵਾਲੇ ਦਲ ਤੇ ਬੀਐੱਮਸੀ ਦੇ ਮੁਲਾਜ਼ਮ ਮੌਕੇ ’ਤੇ ਪੁੱਜ ਕੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ।

 

 

ਅੱਗ ਬੁਝਾਉਣ ਵਾਲੀ ਟਮ ਦੇ ਮੁਖੀ ਪੀ.ਐੱਸ. ਰਹਾਂਗਡਾਲੇ ਨੇ ਦੱਸਿਆ ਕਿ ਸਾਵਧਾਨੀ ਵਜੋਂ ਲਾਗੇ ਬਣੀ ਦਵਾਰਕਾਦਾਸ ਇਮਾਰਤ ਤੇ ਯੂਸਫ਼ ਇਮਾਰਤ ਦੇ ਬਚੇ ਹੋਏ ਹਿੱਸੇ ਨੂੰ ਵੀ ਖ਼ਾਲੀ ਕਰਵਾ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Storey building collapsed in Mumbai many may be trapped