ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਸਾਜ਼ਸ਼ ਦਾ ਪਰਦਾਫਾਸ਼, ਪੁਲਿਸ ਨੇ IS ਦੇ ਤਿੰਨ ਸ਼ੱਕੀ ਕੀਤੇ ਕਾਬੂ

ਤਾਮਿਲਨਾਡੂ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਈਐਸ ਦੇ ਤਿੰਨ ਸ਼ੱਕੀ ਸਮਰੱਥਕ ਸ਼ਹਿਰ ਵਿੱਚ ਅਤੇ ਉਸ ਦੇ ਆਲੇ-ਦੁਆਲੇ ਮੰਦਿਰਾਂ ਅਤੇ ਗਿਰਜਾਘਰਾਂ ਉੱਤੇ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। 

 

ਸ਼ਾਹਜਹਾਂ, ਮੁਹੰਮਦ ਹੂਸੈਨ ਅਤੇ ਸ਼ੇਖ ਸਫੀਓੱਲਾਹ ਵਿਰੁਧ ਦਰਜ ਸ਼ਿਕਾਇਤ ਅਨੁਸਾਰ ਉਨ੍ਹਾਂ ਨੂੰ ਮੰਦਿਰਾਂ, ਗਿਰਜਾਘਰਾਂ ਅਤੇ ਭੀੜ ਵਾਲੀਆਂ ਥਾਵਾਂ ਉੱਤੇ ਆਤਮਘਾਤੀ ਹਮਲੇ ਕਰਨ ਦੀ ਸਾਜ਼ਸ਼ ਰਚੀ ਸੀ।

 

ਸੂਚਨਾਵਾਂ ਦੇ ਆਧਾਰ 'ਤੇ ਪੁਲਿਸ ਨੇ ਤਿੰਨਾਂ 'ਤੇ ਨਿਗਰਾਨੀ ਰਖੀ ਸੀ ਅਤੇ ਦਾਅਵਾ ਕੀਤਾ ਹੈ ਕਿ ਉਹ ਇਸਲਾਮੀ ਸਟੇਟ (ਆਈਐਸ) ਦੇ ਵੀਡੀਓ ਨੂੰ ਵੇਖਦੇ ਹੋਏ ਮਿਲੇ। ਤਿੰਨਾਂ ਨੂੰ ਸ਼ਨੀਵਾਰ ਨੂੰ ਗ਼ੈਰ ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ।

 

 

ਇਹ ਗ੍ਰਿਫ਼ਤਾਰੀ ਉਦੋਂ ਹੋਈ ਹੈ ਜਦੋਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸ਼ਹਿਰ ਵਿੱਚ ਸੱਤ ਸਥਾਨਾਂ 'ਤੇ ਛਾਪੇ ਮਾਰੇ ਅਤੇ ਆਈਐਸ ਦੇ ਤਾਮਿਲਨਾਡੂ ਮੈਡੀਊਲ ਦੇ ਕਥਿਤ ਮੁੱਖ ਸਾਜ਼ਸ਼ਘਾੜੇ ਮੁਹੰਮਦ ਅਜ਼ਰੂਦੀਨ ਨੂੰ ਗ੍ਰਿਫ਼ਤਾਰ ਕੀਤਾ। ਉਹ ਸ਼੍ਰੀਲੰਕਾ ਦੇ ਆਤਮਘਾਤੀ ਧਮਾਕਿਆਂ ਦੇ ਮੁੱਖ ਸਾਜ਼ਸ਼ਘਾੜੇ ਜਹਰਾਨ ਹਾਸ਼ੀਮ ਦਾ ਫੇਸਬੁਕ ਮਿੱਤਰ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Suspected ISIS Supporters Detained In Tamil Nadu says Police