ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਸੈਕਟਰ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਤਿੰਨ ਅੱਤਵਾਦੀਆਂ ਨੁੰ ਮਾਰ ਸੁੱਟਿਆ ਹੈ। ਸੁਰੱਖਿਆ ਬਲਾਂ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸ਼ੋਪੀਆਂ ਜ਼ਿਲ੍ਹੇ ਦੇ ਕੇਲਰ ਵਿਚ ਵੀਰਵਾਰ ਨੂੰ ਸਵੇਰੇ ਸ਼ੁਰੂ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਸ਼ੋਪੀਆਂ ਦੇ ਕੇਲਰ ਵਿਚ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੀਆਰਪੀਐਫ, ਫੌਜ ਅਤੇ ਪੁਲਿਸ ਨੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸਦੇ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਵਿਚ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ।
ਇਕ ਹੋਰ ਜੰਮੂ ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ ਦੇ ਯਾਰੂ ਸੈਕਟਰ ਵਿਚ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਪੂਰਾ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
#UPDATE: Three terrorists eliminated following the encounter between terrorists and security forces in Keller area of Shopian district. Weapons also recovered. Operation in progress. CRPF, Army and J&K police had launched a joint operation. #JammuAndKashmir https://t.co/LROBRWPc16
— ANI (@ANI) March 28, 2019
ਜ਼ਿਕਰਯੋਗ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਅਤੇ ਸ਼ੋਪੀਆ ਜ਼ਿਲ੍ਹੇ ਵਿਚ 23 ਮਾਰਚ ਨੂੰ ਸੁਰੱਖਿਆ ਬਲਾਂ ਨਾਲ ਅਲੱਗ–ਅਲੱਗ ਮੁਕਾਬਲਿਆਂ ਵਿਚ ਛੇ ਅੱਤਵਾਦੀ ਮਾਰ ਮੁਕਾਏ ਸਨ। ਇਲ੍ਹਾਂ ਵਿਚੋਂ ਦੋ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ, ਜਿਨ੍ਹਾਂ ਨੇ 12 ਸਾਲ ਤੱਕ ਦੇ ਇਕ ਲੜਕੇ ਨੂੰ ਬੰਧਕ ਬਣਾਕੇ ਉਸਦਾ ਕਤਲ ਕਰ ਦਿੱਤਾ ਸੀ।